No comments yet

Hukamnama and Chandoa Sahib 12th December 2015

Amritvele da Hukamnama Sri Darbar Sahib, Sri Amritsar, Ang 819 , 12- Dec-2015

ਬਿਲਾਵਲੁ ਮਹਲਾ ੫ ॥ ਧਰਤਿ ਸੁਹਾਵੀ ਸਫਲ ਥਾਨੁ ਪੂਰਨ ਭਏ ਕਾਮ ॥ ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥੧॥ ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥ ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ॥੧॥ ਰਹਾਉ ॥ ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ ॥ ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ ॥੨॥੧੨॥੭੬॥

बिलावलु महला ५ ॥ धरति सुहावी सफल थानु पूरन भए काम ॥ भउ नाठा भ्रमु मिटि गइआ रविआ नित राम ॥१॥ साध जना कै संगि बसत सुख सहज बिस्राम ॥ साई घड़ी सुलखणी सिमरत हरि नाम ॥१॥ रहाउ ॥ प्रगट भए संसार महि फिरते पहनाम ॥ नानक तिसु सरणागती घट घट सभ जान ॥२॥१२॥७६॥

Bilaaval, Fifth Mehl: The earth is beautified, all places are fruitful, and my affairs are perfectly resolved. Fear runs away, and doubt is dispelled, dwelling constantly upon the Lord. ||1|| Dwelling with the humble Holy people, one finds peace, poise and tranquility. Blessed and auspicious is that time, when one meditates in remembrance on the Lord’s Name. ||1||Pause|| They have become famous throughout the world; before this, no one even knew their names. Nanak has come to the Sanctuary of the One who knows each and every heart. ||2||12||76||

ਪਦਅਰਥ:- ਧਰਤਿ—(ਕਰਮ ਬੀਜ ਬੀਜਣ ਵਾਲੀ) ਸਰੀਰ-ਧਰਤੀ। ਸੁਹਾਵੀ—ਸੋਹਣੀ। ਸਫਲ—ਕਾਮਯਾਬ। ਥਾਨੁ—ਹਿਰਦਾ-ਥਾਂ। ਕਾਮ—(ਸਾਰੇ) ਕੰਮ। ਭ੍ਰਮੁ—ਭਰਮ, ਭਟਕਣ। ਰਵਿਆ—ਸਿਮਰਿਆ।1। ਕੈ ਸੰਗਿ—ਦੇ ਨਾਲ, ਦੀ ਸੰਗਤਿ ਵਿਚ। ਬਸਤ—ਵੱਸਦਿਆਂ। ਸਹਜ—ਆਤਮਕ ਅਡੋਲਤਾ। ਬਿਸ੍ਰਾਮ—ਸ਼ਾਂਤੀ। ਸਾਈ—ਉਹੀ {ਇਸਤ੍ਰੀ ਲਿੰਗ}। ਸੁਲਖਣੀ—ਚੰਗੇ ਲੱਛਣਾਂ ਵਾਲੀ, ਭਾਗਾਂ ਵਾਲੀ।1। ਰਹਾਉ। ਪ੍ਰਗਟ—ਪ੍ਰਸਿੱਧ, ਨਾਮਣੇ ਵਾਲੇ। ਮਹਿ—ਵਿਚ। ਪਹਨਾਮ—{ਫ਼: ਪਿਨਹਾਂ} ਲੁਕੇ ਹੋਏ, ਜਿਨ੍ਹਾਂ ਨੂੰ ਕੋਈ ਜਾਣਦਾ-ਬੁੱਝਦਾ ਨਹੀਂ ਸੀ। ਤਿਸੁ—ਉਸ (ਪਰਮਾਤਮਾ) ਦੀ। ਘਟ ਘਟ ਜਾਨ—ਹਰੇਕ ਦੇ ਦਿਲ ਦੀ ਜਾਣਨ ਵਾਲਾ।2।

ਅਰਥ:- ਹੇ ਭਾਈ! ਗੁਰਮੁਖਾਂ ਦੀ ਸੰਗਤਿ ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਦਾ ਆਨੰਦ ਪ੍ਰਾਪਤ ਹੁੰਦਾ ਹੈ, (ਮਨ ਨੂੰ) ਸ਼ਾਂਤੀ ਮਿਲਦੀ ਹੈ। (ਹੇ ਭਾਈ! ਮਨੁੱਖ ਦੇ ਜੀਵਨ ਵਿਚ) ਉਹੀ ਘੜੀ ਭਾਗਾਂ ਵਾਲੀ ਹੁੰਦੀ ਹੈ; (ਜਦੋਂ ਮਨੁੱਖ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ) ਪਰਮਾਤਮਾ ਦਾ ਨਾਮ ਸਿਮਰਦਾ ਹੈ।1। ਰਹਾਉ। (ਹੇ ਭਾਈ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ) ਪ੍ਰਭੂ ਦਾ ਨਾਮ ਸਦਾ ਸਿਮਰਦਾ ਹੈ, (ਉਸ ਦੇ ਮਨ ਵਿਚੋਂ ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ, ਭਟਕਣਾ ਮਿਟ ਜਾਂਦੀ ਹੈ, ਉਸ ਦਾ ਸਰੀਰ ਸੋਹਣਾ ਹੋ ਜਾਂਦਾ ਹੈ (ਉਸ ਦੇ ਗਿਆਨ-ਇੰਦ੍ਰੇ ਸੁਚੱਜੇ ਹੋ ਜਾਂਦੇ ਹਨ), ਉਸ ਦਾ ਹਿਰਦਾ-ਥਾਂ ਜੀਵਨ-ਮਨੋਰਥ ਪੂਰਾ ਕਰਨ ਵਾਲਾ ਬਣ ਜਾਂਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।2। ਹੇ ਭਾਈ! ਜੇਹੜੇ ਮਨੁੱਖਾਂ ਨੂੰ ਪਹਿਲਾਂ ਕੋਈ ਭੀ ਜਾਣਦਾ-ਸਿੰਞਾਣਦਾ ਨਹੀਂ ਸੀ (ਸਾਧ ਸੰਗਤਿ ਵਿਚ ਟਿਕ ਕੇ ਸਿਮਰਨ ਦੀ ਬਰਕਤਿ ਨਾਲ) ਉਹ ਜਗਤ ਵਿਚ ਨਾਮਣੇ ਵਾਲੇ ਹੋ ਜਾਂਦੇ ਹਨ। ਹੇ ਨਾਨਕ! (ਸਾਧ ਸੰਗਤਿ ਦਾ ਆਸਰਾ ਲੈ ਕੇ) ਉਸ ਪਰਮਾਤਮਾ ਦੀ ਸਦਾ ਸਰਨ ਪਏ ਰਹਿਣਾ ਚਾਹੀਦਾ ਹੈ ਜੇਹੜਾ ਹਰੇਕ ਜੀਵ ਦੇ ਹਿਰਦੇ ਦੀ ਹਰੇਕ ਗੱਲ ਜਾਣਨ ਵਾਲਾ ਹੈ।2।12। 76।

अर्थ :-हे भाई ! गुरमुखों की संगत में टिके रहने से आत्मिक अढ़ोलता का आनंद प्राप्त होता है, (मन को) शांती मिलती है । (हे भाई ! मनुख के जीवन में) वही घड़ी किस्मत वाली होती है; (जब मनुख गुरमुखों की संगत में रह के) परमात्मा का नाम सुमिरता है ।1 ।रहाउ । (हे भाई ! जो मनुख साध संगत में टिक के) भगवान का नाम सदा सुमिरता है, (उस के मन में से हरेक प्रकार का) भय दूर हो जाता है, भटकना मिट जाती है, उस का शरीर सुंदर हो जाता है (उस के ज्ञान-इंद्रे सुच्जे हो जाते हैं), उस का हृदय-स्थान जीवन-मनोरथ पूरा करने वाला बन जाता है, उस के सारे काम पूर्ण हो जाते हैं ।2 । हे भाई ! जिस मनुष्य को पहले कोई भी जानता नहीं था (साध संगत में टिक के सुमिरन की बरकत के साथ) वह जगत में नाम वाले हो जाते हैं । हे नानक ! (साध संगत का सहारा ले के) उस परमात्मा की सदा शरण पड़े रहना चाहिए जो हरेक जीव के हृदय की हरेक बात जानने वाला है ।2 ।12 ।76 ।

 

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

AAJ 12 DEC, 2015 DE MUKHWAK SAHIB

GURDWARA NANKANA SAHIB (PAKISTAN)
JANAM ASTHAN SRI GURU NANAK DEV JI
BAIRARI MEHLA-4 !!
HAR JAN RAM NAAM GUN GAVAI !! JE KOI NIND KARE HAR JAN KI APUNA GUN NA GAVAVAI !!1!! RAHAO !!
ANG-719

SACHKHAND SRI DARBAR SAHIB (AMRITSAR)
BILAVAL MEHLA-5 !!
DHARAT SUHAVI SAFAL THAN PURAN BHAE KAAM !!
BHAO NATHA BHARAM MEET GAIA RAVIA NIT RAM !!1!! ANG-819

GURDWARA SIS GANJ SAHIB
VADHANS MEHLA-1 !!
BABA AAIA HAI UTH CHALNA IH JAG JHUTH PASAROVA !! SACHA GHAR SACHRAI SEVIAI SACH KHARA SACHIAROVA !! ANG-581

GURDWARA BANGLA SAHIB
SALOK !!
BASANT SAVARAG LOKAH JITTE PARITHVI NAV KHANDNAH !! BISRANT HAR GOPALAH NANAK TE PARANI UDIAN BHARAMNEH !!1!! ANG-707

TAKHAT SRI HAZUR SAHIB
DHANASRI MEHLA-9 !!
AB MAI KAUN UPAO KARAO !! JIH BIDH MANN KO SANSA CHUKAI BHAO NIDH PAR PARAO !!1!! RAHAO !! ANG-685
SAHIBJADA FATEH SINGH JI DE JANAM DIVAS DI SAMUH SADH SANGAT NU LAKH-LAKH WADHIYAN HOVAN JI
🌹🌹🌹🌹🌹🌹🌹🌹🌹🌹🌹

WAHEGURU JI KA KHALSA !!
WAHEGURU JI KI FATEH !!
🙏🙏🙏🙏🙏

Related Post

Send Your Suggestions And Articles Contact contact@goldentempleheavenonearth.com