No comments yet

Maghi Mela , Muktsar

Mela Maghi, held at the holy city of Sri Muktsar Sahib each year in January, or the month of Magh according to Nanakshahi calendar is one of the most important melas (fairs) of India and the most important of all religiously significant gatherings of the Sikhs.

Guru Amar Das Ji chose Maghi as one of the three festivals to be celebrated by Sikhs (the others being Baisakhi and Diwali) .

Muktsar , literally, means the Pool of Liberation”

Sri Muktsar Sahib has a proud heritage. It is known as the last battlefield of Guru Gobind Singh JI, the tenth Sikh Guru, in 1705 A.D., which proved to be a most decisive conflict in the military history of the Sikhs.
The forty Sikh warriors fought to death here against the Mughals under the leadership of tenth Guru. After the war, the city was renamed asMuktsar in their memory and recently the goverment has renamed it as Sri Muktsar Sahib due to its religious as well as historical importance.Gurudwara Muktsar Sahib

Sardar Hari Singh Nalwa (1791-1837) visited the place and did kar sewa of a Gurudwara here which was reconstructed in the 80s.

After the battle of Muktsar which took place on 30 Poh (30 29 December 1705) and the cremation taking place the next day on the day of Maghi,5 Maghi became to be associated with the forty Sikhs and the battle of Muktsar.

The Maghi fair is held to honour the memory of the forty Sikh warriors killed during the Battle of Muktsar in 1705. Muktsar, originally called Khidrana, was named as Muktsar (“the pool of liberation”) following the battle. These forty Sikhs, led by their leader Mahan Singh, had formally deserted Sri Guru Gobind Singh Ji in the need of hour, and signed a written memorandum to the effect.When Mai Bhago, a valiant and upright lady, heard of this cowardly act, she scolded the Singh’s and inspired them refresh with spirit of bravery for which Sikhs are known. Hence the unit went back and joined the Guru who was already engaged in action at Khidrana. All forty of them attained martyrdom. The memorandum (bedawa) was torn-down by the Guru Sahib himself just before Mahan Singh died.

🚩🚩🚩 ਇਤਿਹਾਸ 🚩🚩🚩

ਚਾਲੀ ਮੁਕਤਿਆਂ ਦਾ ਖਾਲਸਾ ਪੰਥ ਦੇ ਸ਼ਾਨਾਮੱਤੇ ਇੱਤਿਹਾਸ ਵਿੱਚ ਅਹਿਮ ਯੋਗਦਾਨ ਹੈ ਅਤੇ ਚਾਲੀ ਮੁਕਤਿਆਂ ਨੂੰ ਅਰਦਾਸ ਦਾ ਹਿੱਸਾ ਹੋਣ ਦਾ ਮਾਣ ਪ੍ਰਾਪਤ ਹੈ । ਚਾਲੀ ਮੁਕਤੇ ਜਿੰਨਾਂ ਨੇ ਹੱਕ, ਸੱਚ, ਅਣਖ ਅਤੇ ਗੈਰਤ ਦੀ ਖਾਤਿਰ ਖਾਲਸਾਈ ਸਿਧਾਂਤਾ ਤੇ ਪਹਿਰਾ ਦਿੰਦਿਆਂ ਖਿਦਰਾਣੇ ਦੀ ਢਾਬ ਮੁਕਤਸਰ ਦੀ ਧਰਤੀ ਤੇ ਮਾਤਾ ਭਾਗ ਕੋਰ ਦੀ ਪ੍ਰੇਰਨਾ ਸਦਕਾ ਲੱਖਾਂ ਵਿੱਚ ਚੜ ਆਈ ਮੁਗਲ ਫੌਜ ਦਾ ਛਾਤੀਆਂ ਡਾਹਕੇ ਮੁਕਾਬਲਾ ਕੀਤਾ ਅਤੇ ਕੱਲੇ-ਕੱਲੇ ਸਿੰਘ ਨੇ ਮੈਦਾਨੇ ਜੰਗ ਵਿੱਚ ਜੋ ਜੋਹਰ ਦਿੱਖਾਏ ਦੁਸ਼ਮਣ ਵੀ ਤਾਰੀਫ਼ ਕਰੇ ਵਿਨਾਂ ਨਾ ਰਹਿ ਸਕਿਆ ਅਖੀਰ ਮੈਦਾਨੇ ਜੰਗ ਵਿੱਚ ਜੁਝਦੇ ਸੂਰਮਿਆਂ ਨੇ ਸ਼ਾਹਦਤਾਂ ਦੇ ਜਾਮ ਪੀਤੇ । ਇਤਿਹਾਸ ਵਿੱਚ ਦੋ ਕਹਾਣੀਆਂ ਪ੍ਰਚਾਰੀਆਂ ਗਈਆਂ ਬੇਦਾਵਾ ਲਿੱਖਣ ਸਬੰਧੀ ਉਹਨਾਂ ਵਿੱਚੋਂ ਿੲੱਕ ਮੁੱਤਾਬਿਕ ਮੁਗਲੀਆ ਫੌਜਾਂ ਦਾ ਅਨੰਦਪੁਰ ਸਹਿਬ ਦੇ ਕਿਲੇ ਅੰਦਰੋਂ ਮੁੱਕਾਬਲਾ ਕਰਦੇ ਸਿੰਘਾਂ ਦੀ ਰਸ਼ਦ ਅਤੇ ਹੋਰ ਜ਼ਰੂਰੀ ਚੀਜਾਂ ਜਦੋਂ ਖ਼ਤਮ ਹੋ ਗਈਆਂ ਤਾਂ ਭਾਈ ਮਹਾਂ ਸਿੰਘ ਸਮੇਤ 39 ਹੋਰ ਸਿੰਘਾਂ ਨੇ ਕਿਲੇ ਵਿੱਚੋਂ ਨਿੱਕਲ ਜਾਣ ਦਾ ਫੈਂਸਲਾ ਕੀਤਾ ਅਤੇ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਨੂੰ ਬੇਦਾਵਾ ਲਿੱਖਕੇ ਕਿੱਲੇ ਨੂੰ ਛੱਡ ਜਾਣ ਦਾ ਫੈਂਸਲਾ ਕੀਤਾ । ਜੋ ਕਿ ਇੱਤਿਹਾਸ ਦੀ ਕਸਵੱਟੀ ਤੇ ਖੋਟੀ ਸਿੱਧ ਹੁੰਦੀ ਹੈ ਕਈ ਥਾਂਵਾਂ ਤੇ ਪ੍ਰਸ਼ਨਚਿੰਨ ਉੱਭਰਦੇ ਹਨ ।
ਇੱਤਿਹਾਸਕ ਤੱਥਾਂ ਦੇ ਹਵਾਲਿਆਂ ਨਾਲ ਜੋ ਦੂਜੀ ਕਹਾਣੀ ਉੱਭਰਦੀ ਹੈ ਉਸਨੂੰ ਜਦੋਂ ਇੱਤਿਹਾਸ ਦੀ ਕਸਵੱਟੀ ਤੇ ਲਾਕੇ ਪਰਖ਼ਦੇ ਹਾਂ ਤਾਂ ਉਸ ਦੇ ਖ਼ਰੇ ਹੋਣ ਦੀ ਗਵਾਹੀ ਇੱਤਿਹਾਸਿਕ ਤੱਥ ਭਰਦੇ ਹਨ । ਜੋ ਇਸ ਪ੍ਰਕਾਰ ਹੈ ਜਦੋਂ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਨੇ ਕਾਂਗੜ ਤੋਂ ਮੁੱਕਤਸਰ ਵਲ ਆਏ ਤਾਂ ਚਾਲੀ ਸਿੰਘਾਂ ਦਾ ਜੱਥਾ ਜਿਸ ਦੀ ਅਗਵਾਈ ਭਾਗ ਸਿੰਘ ਰੁਭਾਲੀਆ ਕਰ ਰਿਹਾ ਸੀ । ਭਾਗ ਸਿੰਘ ਦਾ ਮੁਗਲ ਦਰਬਾਰ ਵਿੱਚ ਵੀ ਅਸਰ ਰਸੂਖ ਸੀ ਅਤੇ ਗੁਰੂ ਦਾ ਸਿੱਖ ਵੀ ਸੀ ਜੱਥੇ ਵਿੱਚ ਇੱਕ ਬੀਬੀ ਵੀ ਸ਼ਮਿਲ ਸੀ ਜਿਸ ਦਾ ਨਾਮ ਮਾਤਾ ਭਾਗ ਕੋਰ ਸੀ ਇਹ ਬੀਬੀ ਦੀ ਸਿੱਖੀ ਵਿੱਚ ਅਥਾਹ ਸ਼ਰਧਾ ਸੀ । ਮਾਤਾ ਭਾਗ ਕੋਰ ਜੀ ਨੂੰ ਮਾਤਾ ਗੁਜਰ ਕੋਰ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਗਹਿਰਾ ਦੁੱਖ ਲੱਗਾ ਸੀ ਅਤੇ ਉਸ ਦੁੱਖ ਦੀ ਘੜੀ ਵਿੱਚ ਸ਼ਰੀਕ ਹੋਣ ਲਈ ਗੁਰੂ ਜੀ ਕੋਲ ਆਏ ਸਨ ।
ਭਾਗ ਸਿੰਘ ਰੁਭਾਲੀਏ ਨੇ ਵਿਚਾਰਾਂ ਕਰਦਿਆਂ ਅਪਣੇ ਰਸੁਖ ਨਾਲ ਮੁਗਲ ਦਰਬਾਰ ਅਤੇ ਗੁਰੂ ਜੀ ਵਿੱਚਕਾਰ ਸਮਝੌਤਾ ਕਰਾਉਣ ਦੀ ਗੱਲ ਕਹਿ ਦਿੱਤੀ ਤਾਂ ਗੁਰੂ ਜੀ ਨੇ ਭਾਗ ਸਿੰਘ ਨੂੰ ਉਸ ਸਮੇਂ ਦੀ ਹਕੂਮਤ ਦੇ ਜੁਲਮਾਂ ਨੂੰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਲੈ ਕੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗਵਾਲੀਅਰ ਦੇ ਕਿਲੇ ਵਿੱਚ ਕਈ ਸਾਲਾਂ ਦੀ ਕੈਦ ਧੰਨ ਧੰਨ ਗੁਰੂ ਤੇਗ਼ਬਹਾਦਰ ਸਾਹਿਬ ਦੀ ਸ਼ਹਾਦਤ ਅਤੇ ਬਾਅਦ ਵਿੱਚ ਅਨੰਦਪੁਰ ਸਾਹਿਬ ਦੇ ਕਿਲੇ ਦੇ ਘੇਰੇ ਦਾ ਚੇਤਾ ਕਰਵਾਇਆ ਅਤੇ ਪੁੱਛਿਆ ਕਿ ਤੁਸੀਂ ਇਹਨਾਂ ਜ਼ੁਲਮਾਂ ਵੇਲੇ ਕਿੱਥੇ ਸੀ ?? ਗੁਰੂ ਜੀ ਨੇ ਭਾਗ ਸਿੰਘ ਨੂੰ ਲਾਹਣਤਾਂ ਪਾਈਆਂ ਤਾਂ ਭਾਗ ਸਿੰਘ ਨੇ ਕਿਹਾ ਹੁਣ ਸਾਡੇ ਵੱਸ ਵਿੱਚ ਨਹੀਂ ਕਿ ਗੁਰੂ ਉੱਪਰ ਹੋਰ ਸ਼ਰਧਾ ਰੱਖੀ ਜਾਵੇ ਜਵਾਬ ਵਿੱਚ ਦਸਮ ਪਾਤਸ਼ਾਹ ਆਖਦੇ ਹਨ ਭਾਈ ਤੁਹਾਨੂੰ ਇੱਥੇ ਸੱਦਾ ਭੇਜਕੇ ਸੱਦਿਆ ਤਾਂ ਨਹੀਂ ਗਿਆ ……..ਚੱਲੋ ਜੇ ਕਹਿ ਹੀ ਦਿੱਤਾ ਤਾਂ ਲਿੱਖਤੀ ਰੂਪ ਵਿੱਚ ਬੇਦਾਵਾ ਲਿੱਖ ਦਿਉ ਅਤੇ ਫੇਰ ਭਾਗ ਸਿੰਘ ਨੇ ਬੇਦਾਵਾ ਲਿੱਖ ਦਿੱਤਾ ਅਤੇ ਭਾਗ ਸਿੰਘ ਸਮੇਤ ਚਾਰ ਹੋਰ ਸਿੰਘਾਂ ਨੇ ਬੇਦਾਵੇ ਉੱਪਰ ਦਸਤਖ਼ਤ ਕਰ ਦਿੱਤੇ ਅਤੇ ਬਾਕੀ ਪੈਂਤੀ ਸਿੰਘਾਂ ਨੇ ਦਸਤਖ਼ਤ ਨਹੀਂ ਕੀਤੇ । ਇਸੇ ਦੋਰਾਨ ਸੂਹੀਏ ਨੇ ਖ਼ਬਰ ਦਿੱਤੀ ਕਿ ਮੁਗਲੀਆ ਫੋਜਾਂ ਤੇਜ਼ੀ ਨਾਲ ਪਿੱਛਾ ਕਰਦੀਆਂ ਬਹੁਤ ਨਜ਼ਦੀਕ ਪਹੁੰਚ ਗਈਆਂ ਹਨ ਤਾਂ ਸਹਿਬ ਏ ਕਮਾਲ ਨੇ ਮਾਲਵੇ ਵਿੱਚੋਂ ਆਏ ਸਿੰਘਾਂ ਦੇ ਜੱਥਿਆਂ ਨੂੰ ਢਾਬ ਦੇ ਦੁਆਲੇ ਮੋਰਚਾਬੰਦੀ ਕਰਨ ਦਾ ਹੁਕਮ ਕੀਤਾ ਗੁਰੂ ਜੀ ਦੇ ਹੁਕਮ ਤੇ ਜ਼ੈਕਾਰੇ ਗਜ਼ਉਂਦੇ ਸਿੰਘ ਮੋਰਚਾਬੰਦੀ ਕਰਨ ਲੱਗੇ । ਠੀਕ ਉਸ ਵੇਲੇ ਮਾਤਾ ਭਾਗ ਕੋਰ ਨੇ ਗੁਰੂ ਜੀ ਨੂੰ ਬੇਦਾਵਾ ਦੇਕੇ ਜਾਂਦੇ ਸਿੰਘਾਂ ਦੀ ਅਣਖ ਨੂੰ ਵੰਗਾਰਿਆ ਸੀ ਕਿ ਜੰਗੇ ਏ ਮੈਦਾਨ ਅੰਦਰ ਗੁਰੂ ਜੀ ਦਾ ਸਾਥ ਛੱਡਕੇ ਜਾਂਦੇ ਬੁਜ਼ਦਿਲੋ ਤੁਸੀਂ ਮਾਝੇ ਨੂੰ ਕਲੰਕ ਲਾ ਦਿੱਤਾ ਹੈ ਅਤੇ ਮਾਤਾ ਜੀ ਨੇ ਗੁਰੂ ਜੀ ਨਾਲ ਰਹਿਕੇ ਮੈਦਾਨ ਏ ਜੰਗ ਵਿੱਚ ਜੁੱਝਣ ਦਾ ਅਪਣਾ ਫੈਂਸਲਾ ਵੀ ਜੱਥੇ ਨੂੰ ਸੁਣਾ ਦਿੱਤਾ ਇਹ ਸੁਣਕੇ ਸਿੰਘਾਂ ਨੇ ਵੀ ਰਣਤੱਤੇ ਵਿਚ ਜੁਝਣ ਦਾ ਫੈਂਸਲਾ ਕੀਤਾ ਅਤੇ ਗੁਰੂ ਜੀ ਅਗੇ ਪੇਸ਼ ਹੋਕੇ ਖ਼ਿਮਾਂ ਮੰਗਦਿਆਂ ਬੇਦਾਵਾ ਪਾੜਨ ਦੀ ਬੇਨਤੀ ਕੀਤੀ ਜੋ ਗੁਰੂ ਜੀ ਨੇ ਨਾਮੰਜ਼ੂਰ ਕਰਦਿਆਂ ਉਹਨਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਪਰ ਅਪਣੀ ਭੁੱਲ ਬਖਸ਼ਾਉਣ ਲਈ ਸ਼ਾਹੀ ਫੋਜਾਂ ਦਾ ਮੂਹਰੇ ਹੋਕੇ ਐਸਾ ਲੱਕ ਭੰਨਿਆਂ ਐਸਾ ਲੜੇ ਐਸਾ ਲੜੇ ਕਿ ਗੁਰੂ ਜੀ ਨੂੰ ਬੇਦਾਵਾ ਪਾੜਨ ਉੱਪਰ ਮਜ਼ਬੂਰ ਕਰ ਦਿੱਤਾ । ਸ਼ਾਹੀ ਫੋਜਾਂ ਮੈਦਾਨ ਛੱਡਕੇ ਭੱਜ ਚੁਕੀਆਂ ਸਨ ਚਾਲੀ ਸੂਰਮਿਆਂ ਵਿੱਚੋਂ ਸੈਂਤੀ ਸਿੰਘ ਸ਼ਹਾਦਤ ਨੂੰ ਪ੍ਰਵਾਂਨ ਹੋ ਚੁੱਕੇ ਸਨ ਬਾਕੀ ਬਚੇ ਤਿੰਨ ਸੂਰਮੇਂ ਭਾਈ ਰਾਏ ਸਿੰਘ ਭਾਈ ਸੁੰਦਰ ਸਿੰਘ ਅਤੇ ਭਾਈ ਮਹਾਂ ਸਿੰਘ ਅਖੀਰਲੇ ਸਾਹ ਲੈ ਰਹੇ ਸਨ ਮਾਤਾ ਭਾਗ ਕੋਰ ਜੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਸਨ ਉਸ ਵੇਲੇ ਗੁਰੂ ਜੀ ਵੀਰਗਤੀ ਪਾ ਚੁੱਕੇ ਅਤੇ ਫੱਟੜ ਹੋ ਚੁੱਕੇ ਸਿੰਘਾਂ ਨੂੰ ਅਸੀਸਾਂ ਦੀਆਂ ਮੇਹਰਾਂ ਦੀ ਬਖਸ਼ਿਸ਼ ਕਰਦੇ ਇਹਨਾਂ ਸਿੰਘਾਂ ਕੋਲ ਪਹੁੰਚੇ ਤਾਂ ਸਿੰਘਾਂ ਦੀ ਅੰਤਿਮ ਇੱਛਾ ਜਾਨਣ ਲਈ ਕਿਹਾ ਕਿ ਪੁੱਤਰੋ ਦੱਸੋ ਕੀ ਚਾਹੀਦਾ ਤਾਂ ਭਾਈ ਮਹਾਂ ਸਿੰਘ ਕੁੱਝ ਕਹਿਣਾ ਚਾਹੁੰਦੇ ਸਨ ਗੁਰੂ ਜੀ ਨੇ ਭਾਈ ਸਾਹਿਬ ਦਾ ਸਿਰ ਅਪਣੀ ਗੋਦ ਵਿੱਚ ਰੱਖਕੇ ਕਿਹਾ ਬੋਲੋ ਪੱੁਤਰ ਜੀ ਤਾਂ ਮਹਾਂ ਸਿੰਘ ਨੇ ਸਿਰਫ ਇਹੀ ਸ਼ਬਦ ਉਚਾਰੇ ਪਿਤਾ ਜੀਉ ਬੇਦਾਵਾ ਪਾੜ ਦਿਉ ਅਤੇ ਖਿਮਾਂ ਦੀ ਮੁਆਫੀ ਬਖ਼ਸ਼ ਦਿਉ ਅਤੇ ਗੁਰੂ ਜੀ ਨੇ ਕਮਰਕੱਸੇ ਵਿੱਚੋਂ ਬੇਦਾਵਾ ਕੱਢਕੇ ਪਾੜ ਦਿੱਤਾ ਹਰ ਸਿੰਘ ਨੂੰ ਵੀਸ ਹਜਾਰੀ ਤੀਸ ਹਜਾਰੀ ਦੀ ਉਪਾਧੀ ਬਖਸ਼ਿਸ਼ ਕੀਤੀ ਅਤੇ ਚਾਲੀ ਮੁਕਤੇ ਹੋਣ ਦਾ ਵਰਦਾਨ ਦਿੱਤਾ । ਗੁਰੂ ਜੀ ਨੇ ਉਸ ਅਸਥਾਨ ਦੇ ਪਹਿਲੇ
40 ਮੁਕਤੇ ਦੇ ਨਾਮ :
ਚਾਲੀ ਮੁਕਤਿਆਂ ਦੇ ਨਾਮ ਹਨ ਜੀ ।
1. ਭਾਈ ਭਾਗ ਸਿੰਘ ਰੁਭਾਲੀਆ 2. ਭਾਈ ਮਹਾਂ ਸਿੰਘ ਖੈਰ ਪੁਰੀਆ
3. ਭਾਈ ਦਿਲਬਾਗ ਸਿੰਘ
4. ਭਾਈ ਕੰਧਾਰਾ ਸਿੰਘ
5. ਭਾਈ ਦਰਬਾਰਾ ਸਿੰਘ
6. ਭਾਈ ਗੰਗਾ ਸਿੰਘ
7. ਭਾਈ ਰਾਏ ਸਿੰਘ
8. ਭਾਈ ਸ਼ੀਤਲ ਸਿੰਘ
9. ਭਾਈ ਸੁੰਦਰ ਸਿੰਘ ਝਲੀਆਂ
10. ਭਾਈ ਕ੍ਰਿਪਾਲ ਸਿੰਘ
11. ਭਾਈ ਦਿਆਲ ਸਿੰਘ
12. ਭਾਈ ਨਿਹਾਲ ਸਿੰਘ
13. ਭਾਈ ਕੁਸ਼ਾਲ ਸਿੰਘ
14. ਭਾਈ ਸੁਹੇਲ ਸਿੰਘ
15.ਭਾਈ ਚੰਭਾ ਸਿੰਘ
16.ਭਾਈ ਸ਼ਮੀਰ ਸਿੰਘ
17. ਭਾਈ ਸਰਜਾ ਸਿੰਘ
18.ਭਾਈ ਹਰਜਾ ਸਿੰਘ
19. ਭਾਈ ਬੂੜ ਸਿੰਘ
20. ਭਾਈ ਸੁਲਤਾਨ ਸਿੰਘ
21. ਭਾਈ ਨਿਧਾਨ ਸਿੰਘ
22. ਭਾਈ ਸ਼ੋਭਾ ਸਿੰਘ
23. ਭਾਈ ਹਰੀ ਸਿੰਘ
24. ਭਾਈ ਕਰਮ ਸਿੰਘ
25. ਭਾਈ ਧਰਮ ਸਿੰਘ
26. ਭਾਈ ਕਾਲਾ ਸਿੰਘ
27. ਭਾਈ ਸੰਤ ਸਿੰਘ
28. ਭਾਈ ਕੀਰਤ ਸਿੰਘ
29. ਭਾਈ ਗੁਲਾਬ ਸਿੰਘ
30. ਭਾਈ ਜੈਦੇਵ ਸਿੰਘ
31. ਭਾਈ ਜੋਗਾ ਸਿੰਘ
32. ਭਾਈ ਤੇਗਾ ਸਿੰਘ
33. ਭਾਈ ਧੰਨਾ ਸਿੰਘ
34. ਭਾਈ ਭੋਲਾ ਸਿੰਘ
35. ਭਾਈ ਮੱਲਾ ਸਿੰਘ
36. ਭਾਈ ਮਾਨ ਸਿੰਘ
37. ਭਾਈ ਲਛਮਣ ਸਿੰਘ
38. ਭਾਈ ਸਾਧੂ ਸਿੰਘ
39. ਭਾਈ ਮੱਸਾ ਸਿੰਘ
40. ਭਾਈ ਜੋਗਾ ਸਿੰਘ ।।

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
🍀🍀🍀🍀🍀🍀🍀🍀🍀🍀
🌴🌴🌴🌴🌴🌴🌴🌴🌴🌴

Related Post

Send Your Suggestions And Articles Contact contact@goldentempleheavenonearth.com