No comments yet

Hukamnama and chandoa Sahib 20th Feb 2016

Hukamnama Sahib – Sachkhand Sri Harmandir Sahib, Amritsar *2016-02-20 Morning * ( ANG 752)

In Gurmukhi :

ਸੂਹੀ ਮਹਲਾ ੧ ॥
ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥ ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧॥ ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥ ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥੧॥ ਰਹਾਉ ॥ ਤੂੰ ਗੁਰਮੁਖਿ ਰਖਣਹਾਰੁ ਹਰਿ ਨਾਮੁ ਧਿਆਈਐ ॥ ਮੇਲਹਿ ਤੁਝਹਿ ਰਜਾਇ ਸਬਦੁ ਕਮਾਈਐ ॥੨॥ ਤੂੰ ਕਰਿ ਕਰਿ ਵੇਖਹਿ ਆਪਿ ਦੇਹਿ ਸੁ ਪਾਈਐ ॥ ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ ॥੩॥ ਦੇਹੀ ਹੋਵਗਿ ਖਾਕੁ ਪਵਣੁ ਉਡਾਈਐ ॥ ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥੪॥ ਦਿਹੁ ਦੀਵੀ ਅੰਧ ਘੋਰੁ ਘਬੁ ਮੁਹਾਈਐ ॥ ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ ॥੫॥ ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ ॥ ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ ॥੬॥ ਲਾਲੁ ਰਤਨੁ ਹਰਿ ਨਾਮੁ ਗੁਰਿ ਸੁਰਤਿ ਬੁਝਾਈਐ ॥ ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ ॥੭॥ ਰਾਤਿ ਦਿਹੈ ਹਰਿ ਨਾਉ ਮੰਨਿ ਵਸਾਈਐ ॥ ਨਾਨਕ ਮੇਲਿ ਮਿਲਾਇ ਜੇ ਤੁਧੁ ਭਾਈਐ ॥੮॥੨॥੪॥

ਸੂਹੀ ਮਹਲਾ ੧ ॥
ਜਿਵੇਂ ਭੱਠੀ ਵਿਚ ਲੋਹਾ ਪਾ ਕੇ (ਤੇ) ਗਾਲ ਕੇ (ਨਵੇਂ ਸਿਰੇ) ਘੜਿਆ ਜਾਂਦਾ ਹੈ (ਲੋਹੇ ਤੋਂ ਕੰਮ ਆਉਣ ਵਾਲੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ) ਤਿਵੇਂ ਮਾਇਆ-ਵੇੜ੍ਹਿਆ ਜੀਵ ਜੂਨਾਂ ਵਿਚ ਪਾਇਆ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਇਆ ਹੋਇਆ ਗੇੜ ਵਿਚ ਚੱਕਰ ਲਾਂਦਾ ਹੈ (ਤੇ ਆਖ਼ਿਰ ਗੁਰੂ ਦੀ ਮੇਹਰ ਨਾਲ ਸੁਮਤਿ ਸਿੱਖਦਾ ਹੈ) ।੧। (ਸਹੀ ਜੀਵਨ-ਜਾਚ) ਸਮਝਣ ਤੋਂ ਬਿਨਾ ਮਨੁੱਖ (ਜੇਹੜਾ ਭੀ) ਕਰਮ ਕਰਦਾ ਹੈ ਦੁੱਖ (ਪੈਦਾ ਕਰਨ ਵਾਲਾ ਕਰਦਾ ਹੈ) ਦੁੱਖ ਹੀ ਦੁੱਖ (ਸਹੇੜਦਾ ਹੈ) । ਹਉਮੈ ਦੇ ਕਾਰਨ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ।੧।ਰਹਾਉ। ਹੇ ਪ੍ਰਭੂ! (ਭਟਕ ਭਟਕ ਕੇ ਆਖ਼ਿਰ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤੂੰ ਉਸ ਨੂੰ (ਚੌਰਾਸੀ ਦੇ ਗੇੜ ਤੋਂ) ਬਚਾਂਦਾ ਹੈਂ; ਉਹ, ਹੇ ਪ੍ਰਭੂ! ਤੇਰਾ ਨਾਮ ਸਿਮਰਦਾ ਹੈ । ਗੁਰੂ (ਭੀ) ਤੂੰ ਆਪਣੀ ਰਜ਼ਾ ਅਨੁਸਾਰ ਹੀ ਮਿਲਾਂਦਾ ਹੈਂ (ਜਿਸ ਨੂੰ ਮਿਲਦਾ ਹੈ) ਉਹ ਗੁਰੂ ਦੇ ਸ਼ਬਦ ਨੂੰ ਕਮਾਂਦਾ ਹੈ (ਗੁਰ-ਸ਼ਬਦ ਅਨੁਸਾਰ ਆਚਰਨ ਬਣਾਂਦਾ ਹੈ) ।੨। ਹੇ ਪ੍ਰਭੂ! ਜੀਵ ਪੈਦਾ ਕਰ ਕੇ ਇਹਨਾਂ ਦੀ ਸੰਭਾਲ ਭੀ ਤੂੰ ਆਪ ਹੀ ਕਰਦਾ ਹੈਂ । ਜੋ ਕੁਝ ਤੂੰ ਦੇਂਦਾ ਹੈਂ ਉਹੀ ਜੀਵਾਂ ਨੂੰ ਮਿਲਦਾ ਹੈ ਤੂੰ ਆਪ ਪੈਦਾ ਕਰਦਾ ਹੈਂ ਆਪ ਨਾਸ ਕਰਦਾ ਹੈਂ, ਸਭ ਦੀ ਤੂੰ ਆਪਣੀ ਨਿਗਰਾਨੀ ਵਿਚ ਸੰਭਾਲ ਕਰਦਾ ਹੈਂ ।੩। ਜਦੋਂ (ਸਰੀਰ ਵਿਚੋਂ) ਸੁਆਸ ਨਿਕਲ ਜਾਂਦਾ ਹੈ ਤਾਂ ਸਰੀਰ ਮਿੱਟੀ ਹੋ ਜਾਂਦਾ ਹੈ (ਜਿਨ੍ਹਾਂ ਮਹਲ ਮਾੜੀਆਂ ਦਾ ਮਨੁੱਖ ਮਾਣ ਕਰਦਾ ਹੈ) ਫਿਰ ਨਾਹ ਇਹ ਘਰ ਇਸ ਨੂੰ ਮਿਲਦਾ ਹੈ ਨਾਹ ਬੈਠਕ ਮਿਲਦੀ ਹੈ ਤੇ ਨਾਹ ਇਹ ਮਹਲ ਮਿਲਦਾ ਹੈ ।੪। (ਸਹੀ ਜੀਵਨ-ਜਾਚ ਸਮਝਣ ਤੋਂ ਬਿਨਾ) ਜੀਵ ਆਪਣਾ ਘਰ ਦਾ ਮਾਲ (ਆਤਮਕ ਸਰਮਾਇਆ) ਲੁਟਾਈ ਜਾਂਦਾ ਹੈ, ਚਿੱਟਾ ਦਿਨ ਹੁੰਦਿਆਂ (ਇਸ ਦੇ ਭਾ ਦਾ) ਘੁੱਪ ਹਨੇਰਾ ਬਣਿਆ ਰਹਿੰਦਾ ਹੈ । ਅਹੰਕਾਰ ਵਿਚ (ਗ਼ਾਫ਼ਲ ਰਹਿਣ ਕਰਕੇ ਮੋਹ-ਰੂਪ) ਚੋਰ ਇਸ ਦੇ ਘਰ (ਆਤਮਕ ਸਰਮਾਏ) ਨੂੰ ਲੁੱਟਦਾ ਜਾਂਦਾ ਹੈ । (ਸਮਝ ਹੀ ਨਹੀਂ) ਕਿਸ ਪਾਸ ਸ਼ਿਕਾਇਤ ਕਰੇ? ।੫। ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ (ਦੇ ਸਰਮਾਏ) ਨੂੰ ਚੋਰ ਨਹੀਂ ਪੈਂਦਾ, ਗੁਰੂ ਉਸ ਨੂੰ ਪਰਮਾਤਮਾ ਦੇ ਨਾਮ ਦੀ ਰਾਹੀਂ (ਆਤਮਕ ਸਰਮਾਏ ਦੇ ਚੋਰ ਵਲੋਂ) ਸੁਚੇਤ ਰੱਖਦਾ ਹੈ । ਗੁਰੂ ਆਪਣੇ ਸ਼ਬਦ ਨਾਲ (ਉਸ ਦੇ ਅੰਦਰੋਂ ਤ੍ਰਿਸ਼ਨਾ-) ਅੱਗ ਬੁਝਾ ਦੇਂਦਾ ਹੈ, ਤੇ ਰੱਬੀ ਜੋਤਿ ਜਗਾ ਦੇਂਦਾ ਹੈ ।੬। ਪਰਮਾਤਮਾ ਦਾ ਨਾਮ (ਹੀ) ਲਾਲ ਹੈ ਰਤਨ ਹੈ (ਸਰਨ ਪਏ ਸਿੱਖ ਨੂੰ) ਗੁਰੂ ਨੇ ਇਹ ਸੂਝ ਦੇ ਦਿੱਤੀ ਹੁੰਦੀ ਹੈ (ਇਸ ਵਾਸਤੇ ਉਸ ਨੂੰ ਤ੍ਰਿਸ਼ਨਾ-ਅੱਗ ਨਹੀਂ ਪੋਂਹਦੀ) । ਜੇ ਮਨੁੱਖ ਗੁਰੂ ਦੀ ਸਿਖਿਆ ਪ੍ਰਾਪਤ ਕਰ ਲਏ ਤਾਂ ਉਹ ਸਦਾ (ਮਾਇਆ ਦੀ) ਵਾਸਨਾ ਤੋਂ ਬਚਿਆ ਰਹਿੰਦਾ ਹੈ ।੭। ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ—ਹੇ ਪ੍ਰਭੂ!) ਕਿ ਰਾਤ ਦਿਨ (ਹਰ ਵੇਲੇ) ਹੇ ਹਰੀ! ਤੇਰਾ ਨਾਮ ਮਨ ਵਿਚ ਵਸਾਇਆ ਜਾ ਸਕੇ, ਹੇ ਪ੍ਰਭੂ! ਜੇ ਤੈਨੂੰ ਭਾਵੇ (ਤਾਂ ਮੇਹਰ ਕਰ, ਤੇ) ਆਪਣੀ ਸੰਗਤਿ ਵਿਚ ਮਿਲਾ ।੮।੨।੪।

In Hindi :

सूही महला १ ॥
जिउ आरणि लोहा पाइ भंनि घड़ाईऐ ॥ तिउ साकतु जोनी पाइ भवै भवाईऐ ॥१॥ बिनु बूझे सभु दुखु दुखु कमावणा ॥ हउमै आवै जाइ भरमि भुलावणा ॥१॥ रहाउ ॥ तूं गुरमुखि रखणहारु हरि नामु धिआईऐ ॥ मेलहि तुझहि रजाइ सबदु कमाईऐ ॥२॥ तूं करि करि वेखहि आपि देहि सु पाईऐ ॥ तू देखहि थापि उथापि दरि बीनाईऐ ॥३॥ देही होवगि खाकु पवणु उडाईऐ ॥ इहु किथै घरु अउताकु महलु न पाईऐ ॥४॥ दिहु दीवी अंध घोरु घबु मुहाईऐ ॥ गरबि मुसै घरु चोरु किसु रूआईऐ ॥५॥ गुरमुखि चोरु न लागि हरि नामि जगाईऐ ॥ सबदि निवारी आगि जोति दीपाईऐ ॥६॥ लालु रतनु हरि नामु गुरि सुरति बुझाईऐ ॥ सदा रहै निहकामु जे गुरमति पाईऐ ॥७॥ राति दिहै हरि नाउ मंनि वसाईऐ ॥ नानक मेलि मिलाइ जे तुधु भाईऐ ॥८॥२॥४॥

Soohee, First Mehl:
As iron is melted in the forge and re-shaped, so is the godless materialist reincarnated, and forced to wander aimlessly. ||1|| Without understanding, everything is suffering, earning only more suffering. In his ego, he comes and goes, wandering in confusion, deluded by doubt. ||1||Pause|| You save those who are Gurmukh, O Lord, through meditation on Your Naam. You blend with Yourself, by Your Will, those who practice the Word of the Shabad. ||2|| You created the Creation, and You Yourself gaze upon it; whatever You give, is received. You watch, establish and disestablish; You keep all in Your vision at Your Door. ||3|| The body shall turn to dust, and the soul shall fly away. So where are their homes and resting places now? They do not find the Mansion of the Lord’s Presence, either. ||4|| In the pitch darkness of broad daylight, their wealth is being plundered. Pride is looting their homes like a thief; where can they file their complaint? ||5|| The thief does not break into the home of the Gurmukh; he is awake in the Name of the Lord. The Word of the Shabad puts out the fire of desire; God’s Light illuminates and enlightens. ||6|| The Naam, the Name of the Lord, is a jewel, a ruby; the Guru has taught me the Word of the Shabad. One who follows the Guru’s Teachings remains forever free of desire. ||7|| Night and day, enshrine the Lord’s Name within your mind. Please unite Nanak in Union, O Lord, if it is pleasing to Your Will. ||8||2||4||

In English :

soohee mehlaa 1.
ji-o aaran lohaa paa-ay bhann gharr-ee-ai. ti-o saakat jonee paa-ay bhavai bhavaa-ee-ai. ||1|| bin boojhay sabh dukh dukh kamaavanaa. ha-umai aavai jaa-ay bharam bhulaavanaa. ||1|| rahaa-o. tooN gurmukh rakhanhaar har naam Dhi-aa-ee-ai. mayleh tujheh rajaa-ay sabad karmaa-ee-ai. ||2|| tooN kar kar vaykheh aap deh so paa-ee-ai. too daykheh thaap uthaap dar beenaa-ee-ai. ||3|| dayhee hovag khaak pavan udaa-ee-ai. ih kithai ghar a-utaak mahal na paa-ee-ai. ||4|| dihu deevee anDh ghor ghab muhaa-ee-ai. garab musai ghar chor kis roo-aa-ee-ai. ||5|| gurmukh chor na laag har naam jagaa-ee-ai. sabad nivaaree aag jot deepaa-ee-ai. ||6|| laal ratan har naam gur surat bujhaa-ee-ai. sadaa rahai nihkaam jay gurmat paa-ee-ai. ||7|| raat dihai har naa-o man vasaa-ee-ai. naanak mayl milaa-ay jay tuDh bhaa-ee-ai. ||8||2||4||

Soohee, First Mehl:
As iron is melted in the forge and re-shaped, so is the godless materialist reincarnated, and forced to wander aimlessly. ||1|| Without understanding, everything is suffering, earning only more suffering. In his ego, he comes and goes, wandering in confusion, deluded by doubt. ||1||Pause|| You save those who are Gurmukh, O Lord, through meditation on Your Naam. You blend with Yourself, by Your Will, those who practice the Word of the Shabad. ||2|| You created the Creation, and You Yourself gaze upon it; whatever You give, is received. You watch, establish and disestablish; You keep all in Your vision at Your Door. ||3|| The body shall turn to dust, and the soul shall fly away. So where are their homes and resting places now? They do not find the Mansion of the Lord’s Presence, either. ||4|| In the pitch darkness of broad daylight, their wealth is being plundered. Pride is looting their homes like a thief; where can they file their complaint? ||5|| The thief does not break into the home of the Gurmukh; he is awake in the Name of the Lord. The Word of the Shabad puts out the fire of desire; God’s Light illuminates and enlightens. ||6|| The Naam, the Name of the Lord, is a jewel, a ruby; the Guru has taught me the Word of the Shabad. One who follows the Guru’s Teachings remains forever free of desire. ||7|| Night and day, enshrine the Lord’s Name within your mind. Please unite Nanak in Union, O Lord, if it is pleasing to Your Will. ||8||2||4||

Waheguru ji ka khalsa
Waheguru ji ki fateh
AAJ 20 FEB, 2016 DE MUKHWAK SAHIB

SACHKHAND SRI DARBAR SAHIB (AMRITSAR)
SUHI MEHLA-1 !!
JIO AARAN LOHA PAE BHANN GHARAIAI !! TIO SAKAT JONI PAE BHAVAI BHAVAIAI !!1!! ANG-752

GURDWARA SIS GANJ SAHIB
SALOK MEHLA-3 !!
GUR SEVA TE SUKH UPJAI FIR DUKH NA LAGAI AAE !!
JAMAN MARNA MIT GAIA KALAI KA KICHH NA BASAE !! ANG-651

GURDWARA BANGLA SAHIB
DHANSARI MEHLA-1 GHAR-1 CHAUPDE
IKOA’NKAR SATNAM KARTA PURAKH NIRBHO NIRVAIR AKAL MURAT AJUNI SAIBHA’N GURPARSAD !!
JIO DARAT HAI AAPNA KAI SIO KARI PUKAR !! DUKH VISARAN SAVIA SADA SADA DATAR !!1!! SAHIB MERA NIT NAVA SADA SADA DATAR !! RAHAO !! ANG-660

TAKHAT SRI HAZUR SAHIB
BASANT MEHLA-3 !!
SABH JUG TERE KITE HOE !!
SATGUR BHETAI MAT BUDH HOE !!1!! HAR JIO APE LAIHU MILAE !! GUR KE SABAD SACH NAM SAMAE !!1!!RAHAO !! ANG-1176

WAHEGURU JI KA KHALSA !!
WAHEGURU JI KI FATEH !!
🙏🙏🙏🙏🙏

IMG-20160220-WA0015

Send Your Suggestions And Articles Contact contact@goldentempleheavenonearth.com