No comments yet

Hukamnama and Chandoa Sahib 27th April 2016

Hukamnama Sahib – Sachkhand Sri Harmandir Sahib, Amritsar *2016-04-27 Morning * ( ANG 578-579)

In Gurmukhi :

ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ
ੴ ਸਤਿਗੁਰ ਪ੍ਰਸਾਦਿ ॥
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥ ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥ ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥੧॥ ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥ ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ ॥ ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ ॥ ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥ ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ ॥ ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਇਹੁ ਪਇਆਣਾ ॥੨॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ ॥ ਆਇਆ ਤਿਨ ਕਾ ਸਫਲੁ ਭਇਆ ਹੈ ਇਕ ਮਨਿ ਜਿਨੀ ਧਿਆਇਆ ॥ ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ ॥੩॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥ ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥ ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ ॥ ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ ॥ ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥੪॥੧॥

ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ
ੴ ਸਤਿਗੁਰ ਪ੍ਰਸਾਦਿ ॥
ਜਿਸ (ਪ੍ਰਭੂ) ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ਉਹੀ ਸਿਰਜਣਹਾਰ ਪਾਤਿਸ਼ਾਹ ਵਡਿਆਉਣ-ਜੋਗ ਹੈ । (ਕਿਉਂਕਿ ਉਹੀ) ਸਦਾ ਕਾਇਮ ਰਹਿਣ ਵਾਲਾ ਹੈ । (ਜੀਵ ਵਿਚਾਰੇ ਦੀ ਕੋਈ ਪਾਂਇਆਂ ਨਹੀਂ) ਜਦੋਂ ਜੀਵ ਨੂੰ ਮਿਲਿਆ ਸਮਾ ਮੁੱਕ ਜਾਂਦਾ ਹੈ ਜਦੋਂ ਇਸ ਦੀ ਉਮਰ ਦੀ ਪਿਆਲੀ ਭਰ ਜਾਂਦੀ ਹੈ ਤਾਂ (ਸਰੀਰ ਦੇ) ਪਿਆਰੇ ਸਾਥੀ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ । (ਉਮਰ ਦਾ ਸਮਾ ਮੁੱਕਣ ਤੇ) ਜਦੋਂ ਪਰਮਾਤਮਾ ਦਾ ਲਿਖਿਆ (ਹੁਕਮ) ਅਉਂਦਾ ਹੈ, ਸਰੀਰ ਦੇ ਪਿਆਰੇ ਸਾਥੀ ਜੀਵਾਤਮਾ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ, ਤੇ ਸਾਰੇ ਸੱਜਣ ਸੰਬੰਧੀ ਰੋਂਦੇ ਹਨ । ਹੇ ਮੇਰੀ ਮਾਂ! ਜਦੋਂ ਉਮਰ ਦੇ ਦਿਨ ਪੂਰੇ ਹੋ ਜਾਂਦੇ ਹਨ, ਤਾਂ ਸਰੀਰ ਤੇ ਜੀਵਾਤਮਾ ਦਾ (ਸਦਾ ਲਈ) ਵਿਛੋੜਾ ਹੋ ਜਾਂਦਾ ਹੈ । (ਉਸ ਅੰਤ ਸਮੇ ਤੋਂ) ਪਹਿਲਾਂ ਪਹਿਲਾਂ ਜੋ ਜੋ ਕਰਮ ਜੀਵ ਨੇ ਕਮਾਇਆ ਹੁੰਦਾ ਹੈ (ਉਸ ਉਸ ਦੇ ਅਨੁਸਾਰ) ਜਿਹੋ ਜਿਹਾ ਸੰਸਕਾਰਾਂ ਦਾ ਲੇਖ (ਉਸ ਦੇ ਮੱਥੇ ਤੇ) ਲਿਖਿਆ ਜਾਂਦਾ ਹੈ ਉਹੋ ਜਿਹਾ ਫਲ ਜੀਵ ਪਾਂਦਾ ਹੈ । ਜਿਸ ਨੇ ਜਗਤ ਨੂੰ ਮਾਇਆ ਦੇ ਆਹਰ ਵਿਚ ਲਾ ਰੱਖਿਆ ਹੈ ਉਹੀ ਸਿਰਜਣਹਾਰ ਪਾਤਿਸ਼ਾਹ ਵਡਿਆਉਣ-ਜੋਗ ਹੈ ਉਹੀ ਸਦਾ ਕਾਇਮ ਰਹਿਣ ਵਾਲਾ ਹੈ ।੧। ਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ । (ਦੁਨੀਆ ਤੋਂ) ਇਹ ਕੂਚ ਸਭਨਾਂ ਨੇ ਹੀ ਕਰਨਾ ਹੈ । ਦੁਨੀਆ ਵਿਚ ਮਾਇਆ ਦਾ ਝੂਠਾ ਆਹਰ ਚਾਰ ਦਿਨਾਂ ਲਈ ਹੀ ਹੈ, (ਹਰੇਕ ਨੇ ਹੀ) ਇਥੋਂ ਅਗਾਂਹ (ਪਰਲੋਕ ਵਿਚ) ਜ਼ਰੂਰ ਚਲੇ ਜਾਣਾ ਹੈ । ਇਥੋਂ ਅਗਾਂਹ ਜ਼ਰੂਰ (ਹਰੇਕ ਨੇ) ਚਲੇ ਜਾਣਾ ਹੈ, (ਇਥੇ ਜਗਤ ਵਿਚ) ਅਸੀ ਪਰਾਹੁਣਿਆਂ ਵਾਂਗ ਹੀ ਹਾਂ, (ਕਿਸੇ ਵੀ ਧਨ ਪਦਾਰਥ ਆਦਿਕ ਦਾ) ਮਾਣ ਕਰਨਾ ਵਿਅਰਥ ਹੈ । ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿਚ ਆਤਮਕ ਆਨੰਦ ਮਿਲਦਾ ਹੈ । (ਜਗਤ ਵਿਚ ਤਾਂ ਧਨ ਪਦਾਰਥ ਵਾਲੇ ਦਾ ਹੁਕਮ ਚੱਲ ਸਕਦਾ ਹੈ, ਪਰ) ਪਰਲੋਕ ਵਿਚ ਕਿਸੇ ਦਾ ਭੀ ਹੁਕਮ ਉੱਕਾ ਹੀ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ (ਆਪੋ ਆਪਣੇ) ਕੀਤੇ ਅਨੁਸਾਰ ਬੀਤਦੀ ਹੈ । ਹੇ ਮੇਰੇ ਭਰਾਵੋ! (ਸਦਾ-ਥਿਰ) ਮਾਲਕ-ਪ੍ਰਭੂ ਦਾ ਸਿਮਰਨ ਕਰੋ । (ਦੁਨੀਆ ਤੋਂ) ਇਹ ਕੂਚ ਸਭ ਨੇ ਹੀ ਕਰ ਜਾਣਾ ਹੈ ।੨। ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਭਾਉਂਦਾ ਹੈ । ਉਹ ਸਦਾ-ਥਿਰ ਰਹਿਣ ਵਾਲਾ ਸਿਰਜਣਹਾਰ ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਹਰ ਥਾਂ ਮੌਜੂਦ ਹੈ । ਉਹ ਪ੍ਰਭੂ ਸਦਾ-ਥਿਰ ਰਹਿਣ ਵਾਲਾ ਹੈ ਸਭ ਦਾ ਪੈਦਾ ਕਰਨ ਵਾਲਾ ਹੈ, ਅਦ੍ਰਿਸ਼ਟ ਹੈ, ਬੇਅੰਤ ਹੈ, ਕੋਈ ਭੀ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਲੱਭ ਸਕਦਾ । ਜਗਤ ਵਿਚ ਜੰਮਣਾ ਉਹਨਾਂ ਦਾ ਹੀ ਸਫਲ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਉਸ ਬੇਅੰਤ ਪ੍ਰਭੂ ਨੂੰ ਸੁਰਤਿ ਜੋੜ ਕੇ ਸਿਮਰਿਆ ਹੈ । ਉਹ ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਢਾਹ ਦੇਂਦਾ ਹੈ, ਢਾਹ ਕੇ ਆਪ ਹੀ ਫਿਰ ਬਣਾ ਲੈਂਦਾ ਹੈ, ਉਹ ਆਪਣੇ ਹੁਕਮ ਵਿਚ ਜੀਵਾਂ ਨੂੰ ਚੰਗੇ ਜੀਵਨ ਵਾਲੇ ਬਣਾਂਦਾ ਹੈ । ਜਗਤ ਦੇ ਜੀਵਾਂ ਦਾ ਉੱਦਮ ਤਾਂ ਇਕ ਬਹਾਨਾ ਹੀ ਹੈ, ਹੁੰਦਾ ਉਹੀ ਕੁਝ ਹੈ ਜੋ ਉਸ ਸਰਬ-ਸ਼ਕਤੀਮਾਨ ਪ੍ਰਭੂ ਨੂੰ ਚੰਗਾ ਲੱਗਦਾ ਹੈ ।੩। ਹੇ ਨਾਨਕ! (ਆਖ—ਵਿਛੁੜੇ ਸਨਬੰਧੀਆਂ ਦੀ ਮੌਤ ਤੇ ਤਾਂ ਹਰ ਕੋਈ ਵੈਰਾਗ ਵਿਚ ਆ ਜਾਂਦਾ ਹੈ, ਪਰ ਇਹ ਵੈਰਾਗ ਕਿਸੇ ਅਰਥ ਨਹੀਂ) ਹੇ ਭਾਈ! ਉਸੇ ਮਨੁੱਖ ਨੂੰ ਸਹੀ ਵੈਰਾਗ ਵਿਚ ਆਇਆ ਜਾਣੋ, ਜੋ ਪਿਆਰ ਨਾਲ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਵੈਰਾਗ ਵਿਚ ਆਉਂਦਾ ਹੈ । ਹੇ ਭਾਈ! ਦੁਨੀਆ ਦੇ ਧਨ ਪਦਾਰਥ ਦੀ ਖ਼ਾਤਰ ਜੋ ਰੋਵੀਦਾ ਹੈ ਉਹ ਰੋਣਾ ਸਾਰਾ ਹੀ ਵਿਅਰਥ ਜਾਂਦਾ ਹੈ । ਪਰਮਾਤਮਾ ਵਲੋਂ ਭੁੱਲਾ ਹੋਇਆ ਜਗਤ ਮਾਇਆ ਦੀ ਖ਼ਾਤਰ ਰੋਂਦਾ ਹੈ ਇਹ ਸਾਰਾ ਹੀ ਰੁਦਨ ਵਿਅਰਥ ਹੈ । (ਇਸ ਰੋਣ ਨਾਲ) ਮਨੁੱਖ ਨੂੰ ਚੰਗੇ ਮੰਦੇ ਕੰਮ ਦੀ ਪਛਾਣ ਨਹੀਂ ਆਉਂਦੀ, (ਮਾਇਆ ਦੀ ਖ਼ਾਤਰ ਰੋ ਰੋ ਕੇ) ਇਸ ਸਰੀਰ ਨੂੰ ਵਿਅਰਥ ਹੀ ਨਾਸ ਕਰ ਲੈਂਦਾ ਹੈ । ਹੇ ਭਾਈ! ਹਰੇਕ ਜੀਵ ਜੋ ਜਗਤ ਵਿਚ (ਜਨਮ ਲੈ ਕੇ) ਆਇਆ ਹੈ (ਆਪਣਾ ਸਮਾ ਮੁਕਾ ਕੇ) ਚਲਾ ਜਾਇਗਾ, ਨਾਸਵੰਤ ਜਗਤ ਦੇ ਮੋਹ ਵਿਚ ਫਸ ਕੇ (ਵਿਅਰਥ) ਮਾਣ ਕਰਦੇ ਹੋ । ਹੇ ਨਾਨਕ! (ਆਖ—) ਹੇ ਭਾਈ! ਉਸੇ ਮਨੁੱਖ ਨੂੰ ਸਹੀ ਵੈਰਾਗ ਵਿਚ ਆਇਆ ਸਮਝੋ ਜੋ (ਪਰਮਾਤਮਾ ਦੇ ਮਿਲਾਪ ਦੀ ਖ਼ਾਤਰ) ਪਿਆਰ ਨਾਲ ਵੈਰਾਗ ਵਿਚ ਆਉਂਦਾ ਹੈ ।੪।੧।
In Hindi :

रागु वडहंसु महला १ घरु ५ अलाहणीआ
ੴ सतिगुर प्रसादि ॥
धंनु सिरंदा सचा पातिसाहु जिनि जगु धंधै लाइआ ॥ मुहलति पुनी पाई भरी जानीअड़ा घति चलाइआ ॥ जानी घति चलाइआ लिखिआ आइआ रुंने वीर सबाए ॥ कांइआ हंस थीआ वेछोड़ा जां दिन पुंने मेरी माए ॥ जेहा लिखिआ तेहा पाइआ जेहा पुरबि कमाइआ ॥ धंनु सिरंदा सचा पातिसाहु जिनि जगु धंधै लाइआ ॥१॥ साहिबु सिमरहु मेरे भाईहो सभना एहु पइआणा ॥ एथै धंधा कूड़ा चारि दिहा आगै सरपर जाणा ॥ आगै सरपर जाणा जिउ मिहमाणा काहे गारबु कीजै ॥ जितु सेविऐ दरगह सुखु पाईऐ नामु तिसै का लीजै ॥ आगै हुकमु न चलै मूले सिरि सिरि किआ विहाणा ॥ साहिबु सिमरिहु मेरे भाईहो सभना इहु पइआणा ॥२॥ जो तिसु भावै संम्रथ सो थीअै हीलड़ा एहु संसारो ॥ जलि थलि महीअलि रवि रहिआ साचड़ा सिरजणहारो ॥ साचा सिरजणहारो अलख अपारो ता का अंतु न पाइआ ॥ आइआ तिन का सफलु भइआ है इक मनि जिनी धिआइआ ॥ ढाहे ढाहि उसारे आपे हुकमि सवारणहारो ॥ जो तिसु भावै संम्रथ सो थीऐ हीलड़ा एहु संसारो ॥३॥ नानक रुंना बाबा जाणीऐ जे रोवै लाइ पिआरो ॥ वालेवे कारणि बाबा रोईऐ रोवणु सगल बिकारो ॥ रोवणु सगल बिकारो गाफलु संसारो माइआ कारणि रोवै ॥ चंगा मंदा किछु सूझै नाही इहु तनु एवै खोवै ॥ ऐथै आइआ सभु को जासी कूड़ि करहु अहंकारो ॥ नानक रुंना बाबा जाणीऐ जे रोवै लाइ पिआरो ॥४॥१॥

Raag Wadahans, First Mehl, Fifth House, Alaahanees ~ Songs Of Mourning:
One Universal Creator God. By The Grace Of The True Guru:
Blessed is the Creator, the True King, who has linked the whole world to its tasks. When one’s time is up, and the measure is full, this dear soul is caught, and driven off. This dear soul is driven off, when the pre-ordained Order is received, and all the relatives cry out in mourning. The body and the swan-soul are separated, when one’s days are past and done, O my mother. As is one’s pre-ordained Destiny, so does one receive, according to one’s past actions. Blessed is the Creator, the True King, who has linked the whole world to its tasks. ||1|| Meditate in remembrance on the Lord and Master, O my Siblings of Destiny; everyone has to pass this way. These false entanglements last for only a few days; then, one must surely move on to the world hereafter. He must surely move on to the world hereafter, like a guest; so why does he indulge in ego? Chant the Name of the Lord; serving Him, you shall obtain peace in His Court. In the world hereafter, no one’s commands will be obeyed. According to their actions, each and every person proceeds. Meditate in remembrance on the Lord and Master, O my Siblings of Destiny; everyone has to pass this way. ||2|| Whatever pleases the Almighty Lord, that alone comes to pass; this world is an opportunity to please Him. The True Creator Lord is pervading and permeating the water, the land and the air. The True Creator Lord is invisible and infinite; His limits cannot be found. Fruitful is the coming of those, who meditate single-mindedly on Him. He destroys, and having destroyed, He creates; by His Order, He adorns us. Whatever pleases the Almighty Lord, that alone comes to pass; this world is an opportunity to please Him. ||3|| Nanak: he alone truly weeps, O Baba, who weeps in the Lord’s Love. One who weeps for the sake of worldly objects, O Baba, weeps totally in vain. This weeping is all in vain; the world forgets the Lord, and weeps for the sake of Maya. He does not distinguish between good and evil, and wastes away this life in vain. Everyone who comes here, shall have to leave; to act in ego is false. Nanak: he alone truly weeps, O Baba, who weeps in the Lord’s Love. ||4||1||
In English :

raag vadhans mehlaa 1 ghar 5 alaahanee-aa
ik-oNkaar satgur parsaad.
Dhan sirandaa sachaa paatisaahu jin jag DhaNDhai laa-i-aa. muhlat punee paa-ee bharee jaanee-arraa ghat chalaa-i-aa. jaane ghat chala-i-aa likhiaa aa-i-aa runaay veer sabaa-ay. kaaN-i-aa hans thee-aa vaychhorraa jaaN din punnay mayree maa-ay. jayhaa likhi-aa tayhaa paa-i-aa jayhaa purab kamaa-i-aa. Dhan sirandaa sachaa paatisaahu jin jag DhanDhai laa-i-aa. ||1|| saahib simrau mayray bhaa-eeho sabhnaa ayhu paa-i-aanaa. aythai DhanDhaa koorhaa chaar dihaa aagai sarpar jaanaa. aagai sarpar jaanaa ji-o mihmaanaa kaahay gaarab keejai. jit sayvi-ai dargeh sukh paa-ee-ai naam tisai kaa leejai. aagai hukam na chalai moolay sir sir ki-aa vihaanaa. saahib simrihu mayray bhaa-eeho sabhnaa ayhu pa-i-aanaa. ||2|| jo tis bhaavai samrath so thee-ai heelrraa ayhu sansaaro. jal thal maheeal rav rahi-aa saachrraa sirjanhaaro. saacha sirjanhaaro alakh apaaro taa kaa ant na paa-i-aa. aa-i-aa tin aa safal bha-i-aa hai ik man jinee Dhi-aa-i-aa. dhaahay dhaahi usaaray aapay hukam savaaranhaaro. jo tis bhaavai samrath so thee-ai heelrraa ayhu sansaaro. ||3|| naanak runnaa baabaa jaanee-ai jay rovai laa-ay pi-aaro. vaalayvay kaaran baabaa ro-ee-ai rovan sagal bikaaro. rovan sagal bikaaro gaagal sansaaro maa-i-aa kaaran rovai. changa mandaa kichh soojhai naahee ih tan ayvai khovai. aithai aa-i-aa sabh ko jaasee koorr karahu ahankaaro. naanak runnaa baabaa jaanee-ai jay rovai laa-ay pi-aaro. ||4||1||

Raag Wadahans, First Mehl, Fifth House, Alaahanees ~ Songs Of Mourning:
One Universal Creator God. By The Grace Of The True Guru:
Blessed is the Creator, the True King, who has linked the whole world to its tasks. When one’s time is up, and the measure is full, this dear soul is caught, and driven off. This dear soul is driven off, when the pre-ordained Order is received, and all the relatives cry out in mourning. The body and the swan-soul are separated, when one’s days are past and done, O my mother. As is one’s pre-ordained Destiny, so does one receive, according to one’s past actions. Blessed is the Creator, the True King, who has linked the whole world to its tasks. ||1|| Meditate in remembrance on the Lord and Master, O my Siblings of Destiny; everyone has to pass this way. These false entanglements last for only a few days; then, one must surely move on to the world hereafter. He must surely move on to the world hereafter, like a guest; so why does he indulge in ego? Chant the Name of the Lord; serving Him, you shall obtain peace in His Court. In the world hereafter, no one’s commands will be obeyed. According to their actions, each and every person proceeds. Meditate in remembrance on the Lord and Master, O my Siblings of Destiny; everyone has to pass this way. ||2|| Whatever pleases the Almighty Lord, that alone comes to pass; this world is an opportunity to please Him. The True Creator Lord is pervading and permeating the water, the land and the air. The True Creator Lord is invisible and infinite; His limits cannot be found. Fruitful is the coming of those, who meditate single-mindedly on Him. He destroys, and having destroyed, He creates; by His Order, He adorns us. Whatever pleases the Almighty Lord, that alone comes to pass; this world is an opportunity to please Him. ||3|| Nanak: he alone truly weeps, O Baba, who weeps in the Lord’s Love. One who weeps for the sake of worldly objects, O Baba, weeps totally in vain. This weeping is all in vain; the world forgets the Lord, and weeps for the sake of Maya. He does not distinguish between good and evil, and wastes away this life in vain. Everyone who comes here, shall have to leave; to act in ego is false. Nanak: he alone truly weeps, O Baba, who weeps in the Lord’s Love. ||4||1||

Share it
Waheguru ji ka khalsa
Waheguru ji ki fateh🙏
AAJ 27 APRIL, 2016 DE MUKHWAK SAHIB

GURDWARA NANKANA SAHIB (PAKISTAN)
JANAM ASTHAN SRI GURU NANAK DEV JI
DHANASRI BANI BHAGAT NAMDEV JI KI
IKOA’NKAR SATGUR PARSAD !!
PAHIL PURIE PUNDRAK VANA !! TA CHE HANSA SAGLE JANA’N !! KRISNA TE JANU HAR HAR NACHANTI NACHNA !!1!! ANG-693

SACHKHAND SRI DARBAR SAHIB (AMRITSAR)
RAG VADHANS MEHLA-1 GHAR-5 ALAHANIA !!
IKOA’NKAR SATGUR PARSAD !!
DHAN SIRANDA SACHA PATISAHU JIN JAG DHANDHAI LAIA !! MUHLAT PUNI PAI BHARI JANIARA GHAT CHALAIA !! ANG-578

GURDWARA SIS GANJ SAHIB
SORATH MEHLA-9 !!
JO NAR DUKH MAI DUKH NAHI MANAI !! SUKH SANEHU AR BHAI NAHI JA KAI KANCHAN MATI MANAI !!1!!RAHAO !!ANG-633

GURDWARA BANGLA SAHIB
DHANASRI CHHANT MEHLA-4 GHAR-1
IKOA’NKAR SATGUR PARSAD !!
HAR JIO KIRPA KARE TA NAAM DHIAIAI JIO !!
SATGUR MILAI SUBHAE SAHJ GUN GAIAI JIO !!
ANG-690

TAKHAT SRI HAZUR SAHIB
SORATH MEHLA-5 GHAR-2 CHAUPDE
IKOA’NKAR SATGUR PRASAD !!
EK PITA EKAS KE HAM BARIK TU MERA GUR HAI !!
SUN MITA JIO HAMARA BAL BAL JASI HAR DARSAN DEH DIKHAI !!1!! ANG-611

TAKHAT SRI PATNA SAHIB (BIHAR)
JANAM ASTHAN SRI GURU GOBIND SINGH JI MAHARAJ
DHANASRI MEHLA-5 GHAR-12
IKOA’NKAR SATGUR PRASAD !!
BANDNA HAR BANDNA GUN GAVHU GOPAL RAE !!RAHAO !! VADAI BHAG BHETE GURDEVA !! KOT PARADH MITE HAR SEVA !!1!! ANG-683

🎉💐🎊🌻🌹
“TEG BAHADUR SIMAREA-GHAR NAO NIDH AAVAY DHIAE !!”
AJJ GURU TEG BAHADUR SAHIB JI DE PARKASH PURAB DI LAKH LAKH WADHIYAN HOVAN JIO
🌹🌻🎉💐🎊

WAHEGURU JI KA KHALSA !!
WAHEGURU JI KI FATEH !!
🙏🙏🙏🙏🙏

Send Your Suggestions And Articles Contact contact@goldentempleheavenonearth.com