No comments yet

Hukamnama and Chandoa Sahib 16th July 2016

AMRIT VELE DA HUKAMNAMA SRI DARBAR SAHIB, SRI AMRITSAR, ANG  651, 16-July.-2016

ਸਲੋਕੁ ਮਃ ੩ ॥   ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥   ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥   ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥   ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥   ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥   ਮਃ ੩ ॥   ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥   ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥   ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥   ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥   ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥

सलोकु मः ३ ॥   रे जन उथारै दबिओहु सुतिआ गई विहाइ ॥   सतिगुर का सबदु सुणि न जागिओ अंतरि न उपजिओ चाउ ॥   सरीरु जलउ गुण बाहरा जो गुर कार न कमाइ ॥   जगतु जलंदा डिठु मै हउमै दूजै भाइ ॥   नानक गुर सरणाई उबरे सचु मनि सबदि धिआइ ॥१॥   मः ३ ॥   सबदि रते हउमै गई सोभावंती नारि ॥   पिर कै भाणै सदा चलै ता बनिआ सीगारु ॥   सेज सुहावी सदा पिरु रावै हरि वरु पाइआ नारि ॥   ना हरि मरै न कदे दुखु लागै सदा सुहागणि नारि ॥   नानक हरि प्रभ मेलि लई गुर कै हेति पिआरि ॥२॥

Shalok, Third Mehl:   O man, you have been tormented by a nightmare, and you have passed your life in sleep.   You did not wake to hear the Word of the True Guru’s Shabad; you have no inspiration within yourself.   That body burns, which has no virtue, and which does not serve the Guru.   I have seen that the world is burning, in egotism and the love of duality.   O Nanak, those who seek the Guru’s Sanctuary are saved; within their minds, they meditate on the True Word of the Shabad. ||1||   Third Mehl:   Attuned to the Word of the Shabad, the soul-bride is rid of egotism, and she is glorified.   If she walks steadily in the way of His Will, then she is adorned with decorations.   Her couch becomes beautiful, and she constantly enjoys her Husband Lord; she obtains the Lord as her Husband.   The Lord does not die, and she never suffers pain; she is a happy soul-bride forever.   O Nanak, the Lord God unites her with Himself; she enshrines love and affection for the Guru. ||2||

ਉਥਾਰੈ = (ਸਿੰਧੀ: ਉਥਾੜੋ) ਦਿਲ ਉਤੇ ਦਬਾਉ ਜੋ ਕਈ ਵਾਰੀ ਸੁੱਤੇ ਪਿਆਂ ਹੱਥ ਛਾਤੀ ਉਤੇ ਆਇਆਂ ਪੈ ਜਾਂਦਾ ਹੈ। ਜਲਉ = ਸੜ ਜਾਏ। ਉਬਰੇ = (ਹਉਮੈ ਵਿਚ ਸੜਨ ਤੋਂ) ਬਚ ਗਏ ॥੧॥

(ਮੋਹ-ਰੂਪ) ਉਥਾਰੇ ਦੇ ਦੱਬੇ ਹੋਏ ਹੇ ਭਾਈ! (ਤੇਰੀ ਉਮਰ) ਸੁੱਤਿਆਂ ਹੀ ਗੁਜ਼ਰ ਗਈ ਹੈ;     ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ (ਨਾਮ ਜਪਣ ਦਾ) ਚਾਉ ਉਪਜਿਆ ਹੈ।          ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ (ਦੱਸੀ ਹੋਈ) ਕਾਰ ਨਹੀਂ ਕਰਦਾ;    (ਇਸ ਤਰ੍ਹਾਂ ਦਾ) ਸੰਸਾਰ ਮੈਂ ਹਉਮੈ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ।       ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ (ਜੀਵ) ਸਤਿਗੁਰੂ ਦੀ ਸ਼ਰਨ ਪੈ ਕੇ (ਇਸ ਹਉਮੈ ਵਿਚ ਸੜਨ ਤੋਂ) ਬਚਦੇ ਹਨ ॥੧॥     ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ (ਜੀਵ-ਰੂਪੀ) ਨਾਰੀ ਸੋਭਾਵੰਤੀ ਹੈ;    ਉਹ ਨਾਰੀ ਆਪਣੇ ਪ੍ਰਭੂ-ਪਤੀ ਦੇ ਹੁਕਮ ਵਿਚ ਸਦਾ ਤੁਰਦੀ ਹੈ, ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ।    ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ (ਹਿਰਦੇ-ਰੂਪ) ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ,    ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, (ਇਸ ਲਈ) ਉਹ ਕਦੇ ਦੁਖੀ ਨਹੀਂ ਹੁੰਦੀ।    ਹੇ ਨਾਨਕ! ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ ॥੨॥

अर्थ :- (मोह-रूप) उथारे के दबे हुए हे भाई ! (तेरी उम्र) सोते हुए ही गुजर गई है; सतिगुरु का शब्द सुन के तुझे जाग नहीं आई और ना ही हृदय में (नाम जपने का) चाव उपजा है। गुणों से विहीन शरीर सड़ जाए जो सतिगुरु की (बताई हुई) कार नहीं करता; (इस तरह का) संसार मैंने हऊमै में और माया के मोह में जलता हुआ देखा है। हे नानक ! गुरु के शब्द के द्वारा सच्चे हरि को मन में सिमर के (जीव) सतिगुरु की शरण पड़ के (इस हऊमै में जलने से) बचते हैं।1। जिस की हऊमै सतिगुरु के शब्द में रंगे जाने से दूर हो जाती है वह (जीव-रूपी) नारी सोभावंती है; वह नारी अपने प्रभु-पती के हुक्म में सदा चलती है, इसी कारण उस का  श्रृंगार सफल समझो। जिस जीव-स्त्री ने भगवान-पती को खोज लिया है, उस की (हृदय-रूप) सेज सुंदर है, क्योंकि उस को पती सदा मिला हुआ है, वह स्त्री सदा सुहाग वाली है क्योंकि उस का पती भगवान कभी मरता नहीं, (इस लिए) वह कभी दुखी नहीं होती। हे नानक ! गुरु के प्यार में उस की बिरती होने के कारण भगवान ने उसे अपने साथ मिलाया है।2।
IMG-20160716-WA0025
Sangrand Hukamnama – Saavan ( 16th July, 2016 )

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥

बारह माहा मांझ महला ५ घरु ४ ੴ सतिगुर प्रसादि ॥
सावणि सरसी कामणी चरन कमल सिउ पिआरु ॥मनु तनु रता सच रंगि इको नामु अधारु ॥बिखिआ रंग कूड़ाविआ दिसनि सभे छारु ॥हरि अंम्रित बूंद सुहावणी मिलि साधू पीवणहारु ॥वणु तिणु प्रभ संगि मउलिआ संम्रथ पुरख अपारु ॥हरि मिलणै नो मनु लोचदा करमि मिलावणहारु ॥जिनी सखीए प्रभु पाइआ हंउ तिन कै सद बलिहार ॥नानक हरि जी मइआ करि सबदि सवारणहारु ॥सावणु तिना सुहागणी जिन राम नामु उरि हारु ॥६॥

baarah aahaa maaNjh mehlaa 5 ghar 4
ik-oNkaar satgur parsaad.

saavan sarsee kaamnee charan kamal si-o pi-aar.man tan rataa sach rang iko naam aDhaar.bikhi-aa rang koorraavi-aa disan sabhay chhaar.har amrit boond suhaavanee mil saaDhoo peevanhaar.van tin parabh sang ma-oli-aa samrath purakh apaar.har milnai no man lochdaa karam milaavanhaar.jiniee sakhee-ay parabh paa-i-aa haN-u tin kai sad balihaar.naanak har jee ma-i-aa kar sabad savaaranhaar.saavan tinaa suhaaganee jin raam naam ur haar. ||6||

ਵਿਆਖਿਆ :

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ ।ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ,ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ ।(ਸਾਵਣ ਵਿਚ ਜਿਵੇਂ ਵਰਖਾ ਦੀ ਬੂੰਦ ਸੋਹਣੀ ਲੱਗਦੀ ਹੈ, ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਨਾਮ ਦੀ ਆਤਮਕ ਜੀਵਨ ਦੇਣ ਵਾਲੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ ਮਨੁੱਖ ਉਸ ਬੂੰਦ ਨੂੰ ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ) ।ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ,ਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ ।ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ ।ਹੇ ਨਾਨਕ! (ਬੇਨਤੀ ਕਰ ਤੇ ਆਖ—) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ ।ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (-ਰੂਪ) ਹਾਰ ਪਾਇਆ ਹੋਇਆ ਹੈ ।੬।

Baarah Maahaa ~ The Twelve Months: Maajh, Fifth Mehl, Fourth House: One Universal Creator God. By The Grace Of The True Guru:
In the month of Saawan, the soul-bride is happy, if she falls in love with the Lotus Feet of the Lord.Her mind and body are imbued with the Love of the True One; His Name is her only Support. The pleasures of corruption are false. All that is seen shall turn to ashes.The drops of the Lord’s Nectar are so beautiful! Meeting the Holy Saint, we drink these in.The forests and the meadows are rejuvenated and refreshed with the Love of God, the All-powerful, Infinite Primal Being.My mind yearns to meet the Lord. If only He would show His Mercy, and unite me with Himself!Those brides who have obtained God-I am forever a sacrifice to them.O Nanak, when the Dear Lord shows kindness, He adorns His bride with the Word of His Shabad.Saawan is delightful for those happy soul-brides whose hearts are adorned with the Necklace of the Lord’s Name. ||6||

——————————————–

Waheguru Ji Ka Khalsa Waheguru Ji Ki Fateh

AAJ 16 JULY (SANGRAND), 2016 DE MUKHWAK SAHIB

 • GURDWARA NANKANA SAHIB (PAKISTAN)
  JANAM ASTHAN SRI GURU NANAK DEV JI
  SORATH MEHLA-4 PANCHPADA !!
  ACHAR CHARAI TA SIDH HOI SIDHI TE BUDH PAI !!
  PAREM KE SAR LAGE TAN BHITAR TA BHARAM KATIA JAI !!1!! ANG-607

 

 • SACHKHAND SRI DARBAR SAHIB (AMRITSAR)                                                                           SALOK MEHLA-3 !!                                                                                                                                 RE JAN UTHARAI DABIOHU SUTIA GAI VIHAE !! SATGUR KA SABAD SUN NA JAGIO ANTAR NA UPJIO CHAO !! ANG-651
 • GURDWARA SIS GANJ SAHIB
  VADHANS MEHLA-1 !!
  BABA AAIA HAI UTH CHALNA IH JAG JHUTH PASAROVA !! SACHA GHAR SACHRAI SEVIAI SACH KHARA SACHIAROVA !! ANG-581

 

 • GURDWARA BANGLA SAHIB
  DHANASRI MEHLA-4 !!
  HAM ANDHULE ANDH BIKHAI BIKH RATE KIO CHALAH GUR CHALI !! SATGUR DAYA KARE SUKHDATA HAM LAVAI AAPAN PALI !!1!! ANG-667

 

 • TAKHAT SRI HAZUR SAHIB
  TODI MEHLA-5 !!
  SADHSANG HAR HAR NAAM CHITARA !! SAHJ ANAND HOVAI DIN RATI ANKUR BHALO HAMARA !!RAHAO !! ANG-717

 

 • TAKHAT SRI PATNA SAHIB (BIHAR)
  JANAM ASTHAN SRI GURU GOBIND SINGH JI MAHARAJ
  SORATH MEHLA-5 !!
  JEE JANTAR SABH TIS KE KIE SOI SANT SAHAI !!APUNE SEVAK KI AAPE RAKHAI PURAN BHA-I BADAI !!1!! ANG-621

 

 • GURDWARA DUKHNIVRAN SAHIB (PATIALA)
  SUHI MEHLA-5 !!
  SANTA KE KARAJ AAP KHALOIA HAR KAMM KARAVAN AAIA RAM !!
  DHARAT SUHAVI TAAL SUHAVA VICH AMRIT JAL CHHAIA RAM !! ANG-783

 

 • 💐SANGRAND💐
  BARAH MAHA MA’NJH MEHLA-5 GHAR-4
  IKOA’NKAR SATGUR PRASAD !!
  “SAVAN” SARSI KAMNI CHARAN KAMAL SIO PIAR !!
  MANN TAN RATA SACH RANG IKO NAAM ADHAR !!
  ANG-134

WAHEGURU JI KA KHALSA !!
WAHEGURU JI KI FATEH !!
🙏🙏🙏🙏🙏

IMG-20160716-WA0019

Related Post

Send Your Suggestions And Articles Contact contact@goldentempleheavenonearth.com