No comments yet

Hukamnama and Chandoa Sahib 18th July 2016

*💥18-7-2016💥*

*ੴ ਧਂਨ ਗੁਰੂ ਨਾਨਕ ੴ*

TODAY’S MUKHWAAK JEE OF

NANKANA SAHIB

DARBAR SAHIB JI

&

ਪਂਜ ਤਖ਼ਤ ਸਾਹਿਬ ਜੀ

 

🔶🔷🔶🔷🔶🔷🔶🔷🔶🔶

 

*ਮੁੱਖਵਾਕ ਜੀ*

੧੮ / ਜੁਲਾਈ / ੨੦੧੬

ਸਾਵਣਿ / ੩  ਸੰਮਤ ਨਾਨਕਸ਼ਾਹੀ ੫੪੮

 

🔶🔷🔶🔷🔶🔷🔶🔷🔶🔶

 

ਮੁੱਖਵਾਕ ਜੀ

*ਨਨਕਾਨਾ ਸਾਹਿਬ ਜੀ*

ਧਨਾਸਰੀ ਮਹਲਾ ੧ ਘਰੁ ੨ ਅਸਟਪਦੀਆ

ੴ ਸਤਿਗੁਰ ਪ੍ਰਸਾਦਿ ॥ ਗੁਰੁ ਸਾਗਰੁ ਰਤਨੀ ਭਰਪੂਰੇ ॥ ਅੰਮ੍ਰਿਤੁ ਸੰਤ ਚੁਗਹਿ ਨਹੀ ਦੂਰੇ ॥ ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥ ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥੧॥ ਕਿਆ ਬਗੁ ਬਪੁੜਾ ਛਪੜੀ ਨਾਇ ॥ ਕੀਚੜਿ ਡੂਬੈ ਮੈਲੁ ਨ ਜਾਇ ॥੧॥ ਰਹਾਉ ॥ ਰਖਿ ਰਖਿ ਚਰਨ ਧਰੇ ਵੀਚਾਰੀ ॥ ਦੁਬਿਧਾ ਛੋਡਿ ਭਏ ਨਿਰੰਕਾਰੀ ॥ ਮੁਕਤਿ ਪਦਾਰਥੁ ਹਰਿ ਰਸ ਚਾਖੇ ॥ ਆਵਣ ਜਾਣ ਰਹੇ ਗੁਰਿ ਰਾਖੇ ॥੨॥ ਸਰਵਰ ਹੰਸਾ ਛੋਡਿ ਨ ਜਾਇ ॥ ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥ ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥ ਅਕਥ ਕਥਾ ਗੁਰ ਬਚਨੀ ਆਦਰੁ ॥੩॥ ਸੁੰਨ ਮੰਡਲ ਇਕੁ ਜੋਗੀ ਬੈਸੇ ॥ ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥ ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥ ਸੁਰਿ ਨਰ ਨਾਥ ਸਚੇ ਸਰਣਾਈ ॥੪॥ ਆਨੰਦ ਮੂਲੁ ਅਨਾਥ ਅਧਾਰੀ ॥ ਗੁਰਮੁਖਿ ਭਗਤਿ ਸਹਜਿ ਬੀਚਾਰੀ ॥ ਭਗਤਿ ਵਛਲ ਭੈ ਕਾਟਣਹਾਰੇ ॥ ਹਉਮੈ ਮਾਰਿ ਮਿਲੇ ਪਗੁ ਧਾਰੇ ॥੫॥ ਅਨਿਕ ਜਤਨ ਕਰਿ ਕਾਲੁ ਸੰਤਾਏ ॥ ਮਰਣੁ ਲਿਖਾਇ ਮੰਡਲ ਮਹਿ ਆਏ ॥ ਜਨਮੁ ਪਦਾਰਥੁ ਦੁਬਿਧਾ ਖੋਵੈ ॥ ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥੬॥ ਕਹਤਉ ਪੜਤਉ ਸੁਣਤਉ ਏਕ ॥ ਧੀਰਜ ਧਰਮੁ ਧਰਣੀਧਰ ਟੇਕ ॥ ਜਤੁ ਸਤੁ ਸੰਜਮੁ ਰਿਦੈ ਸਮਾਏ ॥ ਚਉਥੇ ਪਦ ਕਉ ਜੇ ਮਨੁ ਪਤੀਆਏ ॥੭॥ ਸਾਚੇ ਨਿਰਮਲ ਮੈਲੁ ਨ ਲਾਗੈ ॥ ਗੁਰ ਕੈ ਸਬਦਿ ਭਰਮ ਭਉ ਭਾਗੈ ॥ ਸੂਰਤਿ ਮੂਰਤਿ ਆਦਿ ਅਨੂਪੁ ॥ ਨਾਨਕੁ ਜਾਚੈ ਸਾਚੁ ਸਰੂਪੁ ॥੮॥੧॥

ਅੰਗ  685

 

GURDWARA SHRI NANKANA SAHIB JI (PAKISTAN)

JANAM ASTHAN SHRI GURU NANAK DEV JI

DHANASRI MEHLA-1 GHAR-2 ASTPADIA

ੴ_SATGUR PARSAD !!

GUR SAGAR RATNI BHARPURE !!

AMRIT SANT CHUGEH NAHI DURE !!

HAR RAS CHOG CHUGEH PARABH BHAVAI !!

SARVAR MEH HANS PARANPAT PAVAI !!1!!

KIAA BAG BAPURHA CHHAPRHEE NAAY !!

KEECHARH DOOBAI MAIL NA JAAY !!1!! RAHAO !! ANG-685-86

 

🔶🔷🔶🔷🔶🔷🔶🔷🔶🔶

 

*ਦਰਬਾਰ ਸਾਹਿਬ ਜੀ*

SriAmritsar

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ

ੴ ਸਤਿਗੁਰ ਪ੍ਰਸਾਦਿ

ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥   ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥  ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥   ਇਨ੍ਹ੍ਹ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥  ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥   ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥

ANG 692

 

रागु धनासरी बाणी भगत कबीर जी की

ੴ सतिगुर प्रसादि ॥

राम सिमरि राम सिमरि राम सिमरि भाई ॥   राम नाम सिमरन बिनु बूडते अधिकाई ॥१॥ रहाउ ॥  बनिता सुत देह ग्रेह स्मपति सुखदाई ॥   इन्ह मै कछु नाहि तेरो काल अवध आई ॥१॥  अजामल गज गनिका पतित करम कीने ॥   तेऊ उतरि पारि परे राम नाम लीने ॥२॥

ਅੰਗ  692

 

GOLDEN TEMPEL SACHKHAND SHRI DARBAR SAHIB JI

RAG DHANASRE BANI BHAGAT KABER JE KE

ੴ_SATGUR PARSAD  !!

RAM SIMAR RAM SIMAR RAM SIMAR BHAI !!

RAM NAAM SIMRAN BIN BOODTAY ADHIKAE !!1!! RAHAO !!

BANITA SUT DAYH GARAYH SAMPAT SUKH DAAE !!

INH MAI KACH NAHI TERO KAAL AVADHAE !!1!!

AJAMAL GAJ GANIKAA PATIT KARAM KEENAY !!

TEYO UTAR PAAR PARAY RAM NAAM LEENAY !!2!!

SOOKAR KOOKAR JON BHARAMAY TAO LAAJ NA AAE !!

RAM NAAM CHHAD AMRIT KAHAY BIKH KHAEE !!3!!

TAJ BHARAM KARAM BIDH NIKHAYDH RAM NAAM LAYHE !!

GUR PARSAD JAN KABEER RAAM KAR SANAYHEE !!4!!5!! ANG-692

 

🔶🔷🔶🔷🔶🔷🔶🔷🔶🔶

 

ਮੁੱਖਵਾਕ ਜੀ

 

ਪਂਜ ਤਖ਼ਤ ਸਾਹਿਬ ਜੀ

 

*ਤਖ਼ਤ  ਸ਼੍ਰੀ ਅਕਾਲ ਤਖ਼ਤ ਸਾਹਿਬ*

ਸੂਹੀ ਮਹਲਾ ੪ ॥ ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥ ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥੧॥ ਮੇਰੇ ਰਾਮ ਹਰਿ ਜਨ ਆਰੋਗ ਭਏ ॥ ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥੧॥ ਰਹਾਉ ॥ ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਰੋਗੀ ਵਿਚਿ ਹਉਮੈ ਕਾਰ ਕਮਾਈ ॥ ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥੨॥ ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥ ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥੩॥ ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥ ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥੪॥੩॥੧੪॥

ਅੰਗ  735

 

TAKHAT SHRI AKAL TAKHAT SAHIB JI

SUHI MEHLA-4 !!

JIN KAI ANTAR VASIA MERA  HAR HAR TIN KE SABH ROG GAVAY !!

TE MUKAT BHAY JIN HAR NAAM DHIAIA

TIN PAVIT PARAM PAD PAAY !!1!!

MERE RAAM HAR JAN AAROG BHAAY  !!

GUR BACHNEE JINAA JAPIAA MERA HAR HAR TIN KAY HAUMAI ROG GAAY !!1!! RAHIO !!

BARAHM BISAN MAHADAYO TARAI GUN ROGI VICH HAUMAI KAAR KAMAEE !!

JIN KEEAY TISEH NA CHEETEH BAPURHAY HAR GURMUKH SOJHEE PAAE !!2!!

HAUMAI ROG SABH JAGAT BIAAPIA TIN KAO JANAM MARAN DUKH BHAREE !!

GUR PARSADE KO VIRLAA CHHOTAI TIS JAN KAO HAO BALIHAREE !!3!!

JIN SISAT SAJE SOE HAR JAANAI TAA KAA ROOP APAARO !!

NANAK AAPAY VAYKH HAR BIGSAI GURMUKH BARAHM BEECHAROO !!4!!3!!14!! ANG-735-36

 

🔶🔷🔶🔷🔶🔷🔶🔷🔶🔶

 

*ਤਖ਼ਤ  ਸ਼੍ਰੀ ਪਟਨਾ ਸਾਹਿਬ*

ਸਲੋਕ ॥ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥ ਗੁਰ ਦਇਆਲ ਸਮਰਥ ਗੁਰ ਗੁਰ ਨਾਨਕ ਪਤਿਤ ਉਧਾਰਣਹ ॥੧॥ ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥ ਨਾਨਕ ਪੂਰ ਕਰੰਮ ਸਤਿਗੁਰ ਚਰਣੀ ਲਗਿਆ ॥੨॥

ਪਉੜੀ ॥ ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥ ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥ ਪਾਰਬ੍ਰਹਮ ਗੁਰਦੇਵ ਨੀਚਹੁ ਉਚ ਥਪੇ ॥ ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥ ਗੁਣ ਗਾਏ ਬੇਅੰਤ ਰਸਨਾ ਹਰਿ ਜਸੇ ॥੧੯॥

ਅੰਗ  710

 

TAKHAT SHRI PATNA SAHIB JI (BIHAR)

JANAM ASTHAN SHRI GURU GOBIND SINGH JI MAHARAJ

SALOK !!

GUR GOBIND GOPAAL GUR GUR POORAN NAARAAENAH !!

GUR DAYAAL SAMRATH GUR GUR NAANAK PATIT UDHAARANAH !!1!!

BHAOJAL BIKHAM ASGAAHU GUR BOHITHAI TAARIAM !!

NANAK POOR KARAMM SATGUR CHARNEE LAGAIAA !!2!!

PAORHEE !!

DHAN DHAN GURDEV JIS SANG HAR JAPAY !!

GUR KIRPAAL JAB BHAAY TA AVGUN SABH CHHAPAY !!

PAR BARAHM GURDEV NEECHAHU UCH THAPAY !!

KAAT SILAK DUKH MAAIAA KAR LEENAY AP DASAY !!

GUN GAAY BAYANT RASNAA HAR JASAY !!19!! ANG-710

 

(Takhat Sri Patna Sahib Dates for 350 yrs celebration are 3, 4 & 5 Jan 2017 @ Patna Sahib)

 

🔶🔷🔶🔷🔶🔷🔶🔷🔶🔶

 

*ਤਖਤ ਸ਼੍ਰੀ ਕੇਸ਼ਗਡ਼ ਸਾਹਿਬ ਜੀ*

ਸੋਰਠਿ ਮਹਲਾ ੯ ॥ ਮਨ ਰੇ ਕਉਨੁ ਕੁਮਤਿ ਤੈ ਲੀਨੀ ॥ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤਿ ਨਹਿ ਕੀਨੀ ॥੧॥ ਰਹਾਉ ॥ ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥ ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥ ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥ ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥ ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥

ਅੰਗ  631

 

TAKHAT SHRI KESH GARH SAHIB JI

SORATH MEHLA-9 !!

MANN RAY KAUN KUMAT TAI LENEE !!

PAR DAARA NINDIAA RAS RACHIO RAM BHAGAT NEH KENE !!1!! RAHAO !!

MUKAT PANTH JAANIO TAI NAAHAN DHAN JORAN KAO DHAIAA !!

ANT SANG KAAHOO NAHEE DEENAA BIRTHA AAP BANDHAAIA !!1!!

NAA HAR BHAJIO NA GUR JAN SAYVIO NAH UPJIO KACH GIAANAA !!

GHAT HEE MAAHI NIRANJAN TERE TE KHOJAT UDIAANAA !!2!!

BHUT JANAM BHARMAT TAI HAARIO ASTHIR MAT NAHI PAEE !!

MANAS DAYH PAAI PAD HAR BHAJ NANAK BAAT BAATAE !!3!!3!! ANG-631-32

 

🔶🔷🔶🔷🔶🔷🔶🔷🔶🔶

 

*ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ*

ਸੋਰਠਿ ਮਹਲਾ ੫ ॥

ਆਗੈ ਸੁਖੁ ਗੁਰਿ ਦੀਆ ॥ਪਾਛੈ ਕੁਸਲ ਖੇਮ ਗੁਰਿ ਕੀਆ ॥ਸਰਬ ਨਿਧਾਨ ਸੁਖ ਪਾਇਆ ॥ਗੁਰੁ ਅਪੁਨਾ ਰਿਦੈ ਧਿਆਇਆ ॥੧॥ਅਪਨੇ ਸਤਿਗੁਰ ਕੀ ਵਡਿਆਈ ॥ਮਨ ਇਛੇ ਫਲ ਪਾਈ ॥ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥

ਅੰਗ  ੬੨੬

 

सोरठि महला ५ ॥

आगै सुखु गुरि दीआ ॥पाछै कुसल खेम गुरि कीआ ॥सरब निधान सुख पाइआ ॥गुरु अपुना रिदै धिआइआ ॥१॥अपने सतिगुर की वडिआई ॥मन इछे फल पाई ॥संतहु दिनु दिनु चड़ै सवाई ॥ रहाउ ॥जीअ जंत सभि भए दइआला प्रभि अपने करि दीने ॥सहज सुभाइ मिले गोपाला नानक साचि पतीने ॥२॥३॥६७॥

ਅੰਗ  626

 

TAKHAT SHRI HAZOOR SAHIB JI

SORATH MEHLA-5!!

AAGAI SUKH GUR DEEAA !!

PAACHHAI KUSAL KHEM GUR KEEAA !!

SARAB NIDHAAN SUKH PAAIAA !!

GUR APUNA RIDAI DHIAAEAA !!1!!

APNAY SATGUR KEE VADIAAE !!

MAN ICHHAY FAL PAAEE !!

SANTAHU DIN DIN CHARHAI SAVAEE !! RAHAO !! ANG-626

 

🔶🔷🔶🔷🔶🔷🔶🔷🔶🔶

 

*ਤਖ਼ਤ  ਸ਼੍ਰੀ  ਦਮ  ਦਮਾ ਸਾਹਿਬ*

ਸੂਹੀ ਮਹਲਾ ੫ ॥ ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥੧॥ ਰਹਾਉ ॥ ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ਹ੍ਹ ਕਾ ਜਨਮ ਮਰਣ ਦੁਖੁ ਨਾਸਾ ॥ ਤੇਰੀ ਬਖਸ ਨ ਮੇਟੈ ਕੋਈ ਸਤਿਗੁਰ ਕਾ ਦਿਲਾਸਾ ॥੨॥ ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥ ਤੇਰੀ ਸਰਣਿ ਤੇਰੈ ਭਰਵਾਸੈ ਪੰਚ ਦੁਸਟ ਲੈ ਸਾਧਹਿ ॥੩॥ ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥

ਅੰਗ  749

 

TAKHAT SHRI DAM DMA SAHIB JI

SUHI MEHLA-5 !!

JIS KAY SIR OOPAR TOON SWAAMI SO DUKH KAISA PAAVAI !!

BOL NA JANAI MAYA MAD MATA MARNA CHEET NA AAVAI !!1!!

MERE RAAM RAI TOON SANTAA KA SANT TERE !!

TERE SEWAK KAO BHAO KICH NAAHEE JAM NAHEE AAVAI NAYRAY !!1!! RAHAO !!

JO TERE RANG RAATAY SWAMI TINH KAA JANAM MARAN DUKH NAASAA !!

TERE BAKHAS NA MAYTAI KOE SATGURCKAA DILAASAA !!2!!

NAAM DHIAAIN SUKH FAL PAAIN AATH PAHAR AARADHEEH !!

TERE SARAN TERE BHARVASAI PANCH DUST LAI SAADHEH !!3!!

GYAN DHIAAN KICH KARAM NA JANAA SAAR NA JAANAA TERE !!

SABH TAY VADAA SATGUR NANAK JIN KAL RAAKHEE MERE !!4!!10!!57!! ANG-749-50

 

💐💐💐💐💐💐💐💐💐

🔶🔷🔶🔷🔶🔷🔶🔷🔶🔶

 

“चरन सरन गुर एक पैंडा जाए चल,

सतगुर कोट पैंडा आगे होए लेत है।।”

 

🔶🔷🔶🔷🔶🔷🔶🔷🔶🔶

 

“गुरसिखां की हर धूड़ देह

हम पापी भी गत पाहि ।।”

 

*NAAM JAPO*

*KIRAT KARO*

*VAND KE SHAKO*

 

💐💐💐💐💐💐💐💐💐

 

“ਨਾਨਕ ਨਾਮ ਚੜਦੀ ਕਲਾਂ

ਤੇਰੇ ਭਾਣੇ ਸਰਬਤ ਦਾ ਭਲਾ”

“ਵਾਹਿਗੁਰੂ ਜੀ ਆਪ ਨੂੰ ਹਮੇਸ਼ਾ

ਚੜਦੀ ਕਲਾਂ ਵਿੱਚ ਰੱਖਣ”

 

*☬ ਵਾਹਿਗੁਰੂ ਜੀ ਕਾ ਖਾਲਸਾ ☬*

*☬ ਵਾਹਿਗੁਰੂ ਜੀ ਕੀ ਫਤਿਹ  ☬*

 

💐💐💐💐💐💐💐💐💐

Send Your Suggestions And Articles Contact contact@goldentempleheavenonearth.com