No comments yet

Hukamnama and Chandoa Sahib 7th July 2016

AMRITVELE DA HUKAMNAMA SRI DARBAR SAHIB SRI AMRITSAR, ANG 762, 07-07-2016

ਰਾਗੁ ਸੂਹੀ ਮਹਲਾ ੧ ਕੁਚਜੀ ੴ ਸਤਿਗੁਰ ਪ੍ਰਸਾਦਿ ॥    ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥   ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥   ਜਿਨ੍ਹ੍ਹੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥   ਸੇ ਗੁਣ ਮੰਞੁ ਨ ਆਵਨੀ ਹਉ ਕੈ ਜੀ ਦੋਸ ਧਰੇਉ ਜੀਉ ॥

 

रागु सूही महला १ कुचजी   ੴ सतिगुर प्रसादि ॥ मंञु कुचजी अमावणि डोसड़े हउ किउ सहु रावणि जाउ जीउ ॥   इक दू इकि चड़ंदीआ कउणु जाणै मेरा नाउ जीउ ॥   जिन्ही सखी सहु राविआ से अम्बी छावड़ीएहि जीउ ॥   से गुण मंञु न आवनी हउ कै जी दोस धरेउ जीउ ॥

 

Raag Soohee, First Mehl, Kuchajee ~ The Ungraceful Bride:   One Universal Creator God. By The Grace Of The True Guru:   I am ungraceful and ill-mannered, full of endless faults. How can I go to enjoy my Husband Lord?   Each of His soul-brides is better than the rest – who even knows my name?   Those brides who enjoy their Husband Lord are very blessed, resting in the shade of the mango tree.   I do not have their virtue – who can I blame for this?

 

ਜੀ = ਕੁ-ਚੱਜੀ, ਕੋਝੇ ਚੱਜ ਵਾਲੀ, ਜਿਸ ਨੂੰ ਜੀਵਨ ਦੀ ਜਾਚ ਨਹੀਂ। ਮੰਞੁ = ਮੈਂ। ਅੰਮਾਵਣਿ = ਜੋ ਸਮਾ ਨਾਹ ਸਕਣ, ਬਹੁਤ। ਡੋਸੜੇ = ਕੋਝੇ ਦੋਸ, ਐਬ। ਹਉ = ਮੈਂ। ਕਿਉਂ = ਕਿਵੇਂ? ਸਹੁ = ਖਸਮ। ਰਾਵਣਿ = ਮਾਣਨ ਲਈ। ਜਾਉ = ਮੈਂ ਜਾਵਾਂ। ਇਕ ਦੂ = ਇਕ ਤੋਂ। ਇਕਿ = {ਲਫ਼ਜ਼ ‘ਇਕ’ ਤੋਂ ਬਹੁ-ਵਚਨ}। ਚੜੰਦੀਆ = ਵਧੀਆ। ਜਿਨ੍ਹ੍ਹੀ ਸਖੀ = ਜਿਨ੍ਹਾਂ ਸਹੇਲੀਆਂ ਨੇ। ਸੇ = ਉਹ ਸਹੇਲੀਆਂ। ਅੰਬੀ ਛਾਵੜੀਏਹਿ = ਅੰਬਾਂ ਦੀਆਂ (ਠੰਢੀਆਂ) ਛਾਵਾਂ ਹੇਠ {ਨੋਟ: ਇਉਂ ਜਾਪਦਾ ਹੈ ਜਿਵੇਂ ਇਹ ਛੰਤ ਗਰਮੀ ਦੀ ਰੁੱਤੇ ਉਚਾਰਿਆ ਹੈ ਜਦੋਂ ਚੁਮਾਸੇ ਦੇ ਦਿਨੀਂ ਕਿਸਾਨ ਹਲ ਆਦਿਕ ਦਾ ਕੰਮ ਮੁਕਾ ਕੇ ਦੁਪਹਿਰਾਂ ਵੇਲੇ ਰੁੱਖਾਂ ਹੇਠ ਆਰਾਮ ਕਰਦੇ ਹਨ। ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਉਹ ਇਲਾਕਾ ਹੈ ਜਿਥੇ ਅੰਬ ਬਹੁਤ ਹਨ, ਜ਼ਿਲ੍ਹਾ ਗੁਰਦਾਸਪੁਰ}। ਮੰਞੁ = ਮੇਰੇ ਵਿਚ। ਆਵਨੀ = ਆਵਨਿ, ਆਉਂਦੇ। ਕੈ = ਕਿਸ ਉਤੇ?

 

ਰਾਗ ਸੂਹੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ ‘ਕੁਚੱਜੀ’   ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। (ਹੇ ਸਹੇਲੀਏ!) ਮੈਂ ਸਹੀ ਜੀਵਨ ਦਾ ਚੱਜ ਨਹੀਂ ਸਿੱਖਿਆ, ਮੇਰੇ ਅੰਦਰ ਇਤਨੇ ਐਬ ਹਨ ਕਿ ਅੰਦਰ ਸਮਾ ਹੀ ਨਹੀਂ ਸਕਦੇ (ਇਸ ਹਾਲਤ ਵਿਚ) ਮੈਂ ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਲਈ ਕਿਵੇਂ ਜਾ ਸਕਦੀ ਹਾਂ? (ਉਸ ਦੇ ਦਰ ਤੇ ਤਾਂ) ਇਕ ਦੂਜੀ ਤੋਂ ਵਧੀਆ ਤੋਂ ਵਧੀਆ ਹਨ, ਮੇਰਾ ਤਾਂ ਉਥੇ ਕੋਈ ਨਾਮ ਭੀ ਨਹੀਂ ਜਾਣਦਾ। ਜਿਨ੍ਹਾਂ ਸਹੇਲੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ ਉਹ, ਮਾਨੋ, (ਚੁਮਾਸੇ ਵਿਚ) ਅੰਬਾਂ ਦੀਆਂ (ਠੰਢੀਆਂ) ਛਾਵਾਂ ਵਿਚ ਬੈਠੀਆਂ ਹੋਈਆਂ ਹਨ। ਮੇਰੇ ਅੰਦਰ ਤਾਂ ਉਹ ਗੁਣ ਹੀ ਨਹੀਂ ਹਨ (ਜਿਨ੍ਹਾਂ ਉਤੇ ਪ੍ਰਭੂ-ਪਤੀ ਰੀਝਦਾ ਹੈ) ਮੈਂ (ਆਪਣੀ ਇਸ ਅਭਾਗਤਾ ਦਾ) ਦੋਸ ਹੋਰ ਕਿਸ ਨੂੰ ਦੇ ਸਕਦੀ ਹਾਂ?

 

राग सूही में गुरु नानक देव जी की बाणी “कुचजी” अकाल पुरख एक है और सतगुरु की कृपा द्वारा मिलता है। (हे सखी!) मैंने  सही जीवन का ढंग नहीं सिखा, मेरे अंदर इतने अवगुण हैं की अंदर समां नहीं सकते (इस हालत में) मैं प्रभु-पति को प्रसन्न करने के लिए कैसे जा सकती हूँ? (उस के दर पर तो) एक दूसरी से बढ़ कर अच्छी से अच्छी हैं, मेरा तो वहां पर कोई नाम भी नहीं जनता। जिन सखिओं ने प्रभु पति को प्रसन्न कर लिया है वह मानो, (चौमासे में) आम के पेड़ो की ठंडी छांव में बैठी हैं। मेरे अंदर तो वह गुण नहीं है (जिस से प्रभु पति आकर्षित होता है) मैं (अपनी इस अभाग्यता का) दोष और किसी को कैसे दे सकती हूँ

( Waheguru Ji Ka Khalsa, Waheguru Ji Ki Fathe )

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

AAJ 7 JULY, 2016 DE MUKHWAK SAHIB

 

SACHKHAND SRI DARBAR SAHIB (AMRITSAR)

RAG SUHI MEHLA-1 KUCHJI

IKOA’NKAR SATGUR PARSAD !!

MANJ KUCHJI AMMAVAN DOSRE HAO KIO SAHO RAVAN JAO JIO !! IK DU IK CHARHANDIA KAUN JANAI MERA NAO JIO !! ANG-762

 

GURDWARA SIS GANJ SAHIB

SALOK MEHLA-3 !!

HASTI SIR JIO ANKAS HAI AHRAN JIO SIR DEE !! MANN TAN AAGAI RAAKH KAI UBHI SEV KAREI !! ANG-647

 

GURDWARA BANGLA SAHIB

DHANASRI MEHLA-4 !!

HAM ANDHULE ANDH BIKHAI BIKH RATE KIO CHALAH GUR CHALI !!

SATGUR DAYA KARE SUKHDATA HAM LAVAI AAPAN PALI !!1!! ANG-667

 

TAKHAT SRI HAZUR SAHIB

SORATH MEHLA-5 !!

KAR ISNAN SIMAR PARABH APNA MANN TAN BHAE AROGA !! KOT BIGHAN LATHE PARABH SARNA PARGATE BHALE SANJOGA !!1!! ANG-611

 

TAKHAT SRI PATNA SAHIB (BIHAR)

JANAM ASTHAN SRI GURU GOBIND SINGH JI MAHARAJ

BILAVAL MEHLA-3 !!

PURA THAT BANAIA PURAI VEKHHU EK SAMANA !! IS PARPANCH MEH SACHE NAAM KI VADIAI MAT KO DHARAHU GUMANA !!1!!

ANG-797

 

GURDWARA DUKHNIVRAN SAHIB (PATIALA)

SALOK MEHLA-3 !!

HAUMAI MAMTA MOHNI MANMUKHA NO GAI KHAE !!

JO MOHI DUJAI CHIT LAIDE TINA VIAP RAHI LAPTAE !!

ANG-513

 

 

WAHEGURU JI KA KHALSA !!

WAHEGURU JI KI FATEH !!

🙏🙏🙏🙏🙏

ਵਾਹਿਗੁਰੂ ਜੀ ਕੀ ਫਤਹਿ !!

Send Your Suggestions And Articles Contact contact@goldentempleheavenonearth.com