No comments yet

Hukamnama and Chandoa Sahib 13th August 2016

Amrit vele da Hukamnama Sri Darbar Sahib, Sri Amritsar, Ang 498, 13-Aug.-2016

ਗੂਜਰੀ ਮਹਲਾ ੫ ਦੁਪਦੇ ਘਰੁ ੨    ੧ਓ ਸਤਿਗੁਰ ਪ੍ਰਸਾਦਿ ॥ ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥ ਬਰਨੁ ਜਾਤਿ ਕੋਊ ਪੂਛੈ ਨਾਹੀ ਬਾਛਹਿ ਚਰਨ ਰਵਾਰੋ ॥੧॥ ਠਾਕੁਰ ਐਸੋ ਨਾਮੁ ਤੁਮ੍ਹ੍ਹਾਰੋ ॥ ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥੧॥ ਰਹਾਉ ॥ ਸਾਧਸੰਗਿ ਨਾਨਕ ਬੁਧਿ ਪਾਈ ਹਰਿ ਕੀਰਤਨੁ ਆਧਾਰੋ ॥ ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥੨॥੧॥੧੦॥ {ਪੰਨਾ498}   

गूजरी महला ५ दुपदे घरु २   ੧ਓ सतिगुर प्रसादि ॥  पतित पवित्र लीए करि अपुने सगल करत नमसकारो ॥  बरनु जाति कोऊ पूछै नाही बाछहि चरन रवारो ॥१॥  ठाकुर ऐसो नामु तुम्ह्हारो ॥  सगल स्रिसटि को धणी कहीजै जन को अंगु निरारो ॥१॥ रहाउ ॥  साधसंगि नानक बुधि पाई हरि कीरतनु आधारो ॥  नामदेउ त्रिलोचनु कबीर दासरो मुकति भइओ चमिआरो ॥२॥१॥१०॥   

Goojaree, Fifth Mehl, Du-Padas, Second House:  One Universal Creator God. By The Grace Of The True Guru:  The Lord has sanctified the sinners and made them His own; all bow in reverence to Him.  No one asks about their ancestry and social status; instead, they yearn for the dust of their feet. ||1||  O Lord Master, such is Your Name.  You are called the Lord of all creation; You give Your unique support to Your servant. ||1||Pause||  In the Saadh Sangat, the Company of the Holy, Nanak has obtained understanding; singing the Kirtan of the Lord’s Praises is his only support.  The Lord’s servants, Naam Dayv, Trilochan, Kabeer and Ravi Daas the shoe-maker have been liberated. ||2||1||10||     

ਪਦਅਰਥ:- ਪਤਿਤ—ਵਿਕਾਰਾਂ ਵਿਚ ਡਿੱਗੇ ਹੋਏ ਬੰਦੇ। ਲੀਏ ਕਰਿ—ਬਣਾ ਲਏ। ਬਰਨੁ—(ਬ੍ਰਾਹਮਣ ਖੱਤ੍ਰੀ ਆਦਿਕ) ਵਰਨ। ਕੋਊ—ਕੋਈ ਭੀ। ਬਾਛਹਿ—ਚਾਹੁੰਦੇ ਹਨ, ਮੰਗਦੇ ਹਨ। ਰਵਾਰੋ—ਧੂੜ।1।   ਠਾਕੁਰ—ਹੇ ਠਾਕੁਰ! ਐਸੋ—ਅਜੇਹੀ ਸਮਰਥਾ ਵਾਲਾ। ਧਣੀ—ਮਾਲਕ। ਕਹੀਜੈ—ਅਖਵਾਂਦਾ ਹੈ। ਜਨ ਕੋ—ਦਾਸ ਦਾ। ਅੰਗੁ—ਪੱਖ। ਨਿਰਾਰੋ—ਨਿਰਾਲਾ,ਅਨੋਖਾ।1। ਰਹਾਉ।   ਬੁਧਿ—ਸੁਚੱਜੀ ਅਕਲ। ਆਧਾਰੋ—ਆਸਰਾ। ਦਾਸਰੋ—ਨਿਮਾਣਾ ਜਿਹਾ ਦਾਸ। ਮੁਕਤਿ—ਵਿਕਾਰਾਂ ਤੋਂ ਖ਼ਲਾਸੀ। ਚੰਮਿਆਰੋ—ਰਵਿਦਾਸ ਚਮਿਆਰ।2।     

ਅਰਥ:- ਹੇ ਭਾਈ! ਵਿਕਾਰਾਂ ਵਿਚ ਡਿੱਗੇ ਹੋਏ ਜਿਨ੍ਹਾਂ ਬੰਦਿਆਂ ਨੂੰ ਪਵਿਤ੍ਰ ਕਰ ਕੇ ਪਰਮਾਤਮਾ ਆਪਣੇ (ਦਾਸ) ਬਣਾ ਲੈਂਦਾ ਹੈ, ਸਾਰੀ ਲੁਕਾਈ ਉਹਨਾਂ ਅੱਗੇ ਸਿਰ ਨਿਵਾਂਦੀ ਹੈ। ਕੋਈ ਨਹੀਂ ਪੁੱਛਦਾ ਉਹਨਾਂ ਦਾ ਵਰਨ ਕੇਹੜਾ ਹੈ ਉਹਨਾਂ ਦੀ ਜਾਤਿ ਕੇਹੜੀ ਹੈ। ਸਭ ਲੋਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ।1।  ਹੇ ਮਾਲਕ-ਪ੍ਰਭੂ! ਤੂੰ ਆਪਣੇ ਸੇਵਕ ਦਾ ਅਨੋਖਾ ਹੀ ਪੱਖ ਕਰਦਾ ਹੈਂ, ਤੇਰਾ ਨਾਮ ਅਸਚਰਜ ਸ਼ਕਤੀ ਵਾਲਾ ਹੈ (ਤੇਰੇ ਨਾਮ ਦੀ ਬਰਕਤਿ ਨਾਲ ਤੇਰਾ ਸੇਵਕ) ਸਾਰੀ ਦੁਨੀਆ ਦਾ ਮਾਲਕ ਅਖਵਾਣ ਲੱਗ ਪੈਂਦਾ ਹੈ।1। ਰਹਾਉ।  ਹੇ ਨਾਨਕ! ਜੇਹੜਾ ਮਨੁੱਖ ਸਾਧ ਸੰਗਤਿ ਵਿਚ ਆ ਕੇ (ਸੁਚੱਜੀ) ਅਕਲ ਪ੍ਰਾਪਤ ਕਰ ਲੈਂਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਉਸ ਦੀ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ। (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਨਾਮਦੇਵ, ਤ੍ਰਿਲੋਚਨ, ਕਬੀਰ, ਰਵਿਦਾਸ ਚਮਾਰ—ਹਰੇਕ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਪ੍ਰਾਪਤ ਕਰ ਗਿਆ।2।1।10। ..ਸੇਵਾਦਾਰ ਮੋਹਨਜੀਤ ਸਿੰਘ               

अर्थ :- हे भाई ! विकारों में गिरे हुए जिन मनुष्यो को पवित्र कर के परमात्मा अपने (दास) बना लेता है, सारी लोकाई उनके आगे सिर निवाँती है। कोई नहीं पुछता उन का वरन कौनसा है उन की जाति कौन सी है। सब लोक उन के चरणों की धूल माँगते हैं।1।   हे स्वामी-भगवान ! तूँ आपने सेवक का अनोखा ही पक्ष करता हैं, तेरा नाम आश्चर्ज शक्ति वाला है (तेरे नाम की बरकत के साथ तेरा सेवक) सारी दुनिया का स्वामी कहलाने लग जाता है।1।रहाउ।  हे नानक ! जो मनुख साध संगत में आ के (सुच्जी) समझ प्राप्त कर लेता है, परमात्मा की सिफ़त-सालाह उस की जिंदगी का सहारा बन जाता है। (सिफ़त-सालाह की बरकत के साथ ही) नामदेव, त्रिलोचन,कबीर, रविदास चमार-हरेक (माया के बंधनो से) मुक्ति प्राप्त कर गए।2।1।10। 

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

AAJ 13 AUGUST, 2016 DE MUKHWAK SAHIB

GURDWARA NANKANA SAHIB (PAKISTAN)
JANAM ASTHAN SRI GURU NANAK DEV JI
DHANSARI MEHLA-5 !!
JIS KA TAN MANN DHAN SABH TIS KA SOI SUGHAR SUJANI !! TIN HI SUNIA DUKH SUKH MERA TAO BIDH NIKI KHATANI !!1!! ANG-671

SACHKHAND SRI DARBAR SAHIB (AMRITSAR)
GUJRI MEHLA-5 DUPDE GHAR-2
IKOA’NKAR SATGUR PARSAD !!
PATIT PAVITAR LIE APUNE SAGAL KARAT NAMASKARO !! BARAN JAAT PUCHHAI NAHI BACHHEH CHARAN RAVARO !!1!! ANG-498

GURDWARA SIS GANJ SAHIB
SORATH MEHLA-5 !!
GUR PURA BHETIO VADBHAGI MANEH BHAIA PARGASA !! KOE NA PAHUCHANHARA DUJAA APUNE SAHIB KA BHARVASA !!1!! ANG-609

GURDWARA BANGLA SAHIB
SORATH MEHLA-5 GHAR-2 CHAUPDE
IKOA’NKAR SATGUR PRASAD !!
EK PITA EKAS KE HAM BARIK TU MERA GUR HAI !!
SUN MITA JIO HAMARA BAL BAL JASI HAR DARSAN DEH DIKHAI !!1!! ANG-611

TAKHAT SRI HAZUR SAHIB
DHANASRI MEHLA-5 !!
NETAR PUNIT BHAE DARAS PEKHE MATHAI PARAO RAVAL !! RAS RAS GUN GAVAO THAKUR KE MORAI HIRDAI BASHU GOPAL !!1!!
ANG-680

TAKHAT SRI PATNA SAHIB (BIHAR)
JANAM ASTHAN SRI GURU GOBIND SINGH JI MAHARAJ
JAITSARI MEHLA-5 !!
KOI JAN HAR SIO DEVAI JOR !! CHARAN GAHAO BAKAO SUBH RASNA DIJEH PARAN AKOR !!1!!RAHAO !! ANG-701

GURDWARA DUKHNIVRAN SAHIB (PATIALA)
SORATH MEHLA-5 GHAR-2 !!
MAAT GARABH MEH AAPAN SIMRAN DE TAH TUM RAKHANHARE !! PAVAK SAGAR ATHAH LAHAR MEH TARAHU TARANHARE !!1!! ANG-613

WAHEGURU JI KA KHALSA !!
WAHEGURU JI KI FATEH !!
🙏🙏🙏🙏🙏

Send Your Suggestions And Articles Contact contact@goldentempleheavenonearth.com