No comments yet

Hukamnama and Chandoa Sahib Ji 2nd Nov 2016

AMRITVELE DA HUKAMNAMA SRI DARBAR SAHIB SRI AMRITSAR, ANG 412, 02-Nov-2016

ਆਸਾ ਮਹਲਾ ੧ ॥  ਸਭਿ ਜਪ ਸਭਿ ਤਪ ਸਭ ਚਤੁਰਾਈ ॥  ਊਝੜਿ ਭਰਮੈ ਰਾਹਿ ਨ ਪਾਈ ॥  ਬਿਨੁ ਬੂਝੇ ਕੋ ਥਾਇ ਨ ਪਾਈ ॥  ਨਾਮ ਬਿਹੂਣੈ ਮਾਥੇ ਛਾਈ ॥੧॥  ਸਾਚ ਧਣੀ ਜਗੁ ਆਇ ਬਿਨਾਸਾ ॥  ਛੂਟਸਿ ਪ੍ਰਾਣੀ ਗੁਰਮੁਖਿ ਦਾਸਾ ॥੧॥ ਰਹਾਉ ॥  ਜਗੁ ਮੋਹਿ ਬਾਧਾ ਬਹੁਤੀ ਆਸਾ ॥  ਗੁਰਮਤੀ ਇਕਿ ਭਏ ਉਦਾਸਾ ॥  ਅੰਤਰਿ ਨਾਮੁ ਕਮਲੁ ਪਰਗਾਸਾ ॥  ਤਿਨ੍ਹ੍ਹ ਕਉ ਨਾਹੀ ਜਮ ਕੀ ਤ੍ਰਾਸਾ ॥੨॥  ਜਗੁ ਤ੍ਰਿਅ ਜਿਤੁ ਕਾਮਣਿ ਹਿਤਕਾਰੀ ॥  ਪੁਤ੍ਰ ਕਲਤ੍ਰ ਲਗਿ ਨਾਮੁ ਵਿਸਾਰੀ ॥  ਬਿਰਥਾ ਜਨਮੁ ਗਵਾਇਆ ਬਾਜੀ ਹਾਰੀ ॥  ਸਤਿਗੁਰੁ ਸੇਵੇ ਕਰਣੀ ਸਾਰੀ ॥੩॥  ਬਾਹਰਹੁ ਹਉਮੈ ਕਹੈ ਕਹਾਏ ॥  ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ ॥  ਮਾਇਆ ਮੋਹੁ ਗੁਰ ਸਬਦਿ ਜਲਾਏ ॥  ਨਿਰਮਲ ਨਾਮੁ ਸਦ ਹਿਰਦੈ ਧਿਆਏ ॥੪॥

 

आसा महला १ ॥  सभि जप सभि तप सभ चतुराई ॥  ऊझड़ि भरमै राहि न पाई ॥  बिनु बूझे को थाइ न पाई ॥  नाम बिहूणै माथे छाई ॥१॥  साच धणी जगु आइ बिनासा ॥  छूटसि प्राणी गुरमुखि दासा ॥१॥ रहाउ ॥  जगु मोहि बाधा बहुती आसा ॥  गुरमती इकि भए उदासा ॥  अंतरि नामु कमलु परगासा ॥  तिन्ह कउ नाही जम की त्रासा ॥२॥  जगु त्रिअ जितु कामणि हितकारी ॥  पुत्र कलत्र लगि नामु विसारी ॥  बिरथा जनमु गवाइआ बाजी हारी ॥  सतिगुरु सेवे करणी सारी ॥३॥  बाहरहु हउमै कहै कहाए ॥  अंदरहु मुकतु लेपु कदे न लाए ॥  माइआ मोहु गुर सबदि जलाए ॥  निरमल नामु सद हिरदै धिआए ॥४॥

 

Aasaa, First Mehl:  All meditation, all austerities, and all clever tricks,  lead one to wander in the wilderness, but he does not find the Path.  Without understanding, he is not approved;  without the Naam, the Name of the Lord, ashes are thrown upon one’s head. ||1||  True is the Master; the world comes and goes.  The mortal is emancipated, as Gurmukh, as the Lord’s slave. ||1||Pause||  The world is bound by its attachments to the many desires.  Through the Guru’s Teachings, some become free of desire.  Within them is the Naam, and their heart lotus blossoms forth.  They have no fear of death. ||2||  The men of the world are conquered by woman; they love the ladies.  Attached to children and wife, they forget the Naam.  They waste this human life in vain, and lose the game in the gamble.  Serving the True Guru is the best occupation. ||3||  One who speaks egotistically in public,  never attains liberation within.  One who burns away his attachment to Maya, by the Word of the Guru’s Shabad,  meditates forever within his heart on the Immaculate Naam. ||4||

 

 

ਪਦਅਰਥ:- ਸਭਿ—ਸਾਰੇ। ਸਭ—ਹਰੇਕ ਕਿਸਮ ਦੀ। ਉਝੜਿ—ਕੁਰਾਹੇ, ਗ਼ਲਤ ਰਸਤੇ ਉਤੇ। ਭਰਮੈ—ਭਟਕਦਾ ਹੈ। ਰਾਹਿ—(ਠੀਕ) ਰਸਤੇ ਉਤੇ। ਥਾਇ—ਥਾਂ ਵਿਚ, ਥਾਂ ਸਿਰ। ਥਾਇ ਨ ਪਾਈ—ਥਾਂ-ਸਿਰ ਨਹੀਂ ਪੈਂਦੀ, ਪਰਵਾਨ ਨਹੀਂ ਹੁੰਦੀ। ਨਾਮ ਬਿਹੂਣੇ—ਨਾਮ ਤੋਂ ਸੱਖਣੇ ਬੰਦੇ ਨੂੰ {ਨੋਟ:- ਲਫ਼ਜ਼“ਬਿਹੂਣੇ” ਅਤੇ “ਬਿਹੂਣੈ” ਦੇ ਅਰਥਾਂ ਵਿਚ ਫ਼ਰਕ ਹੈ}। ਛਾਈ—ਸੁਆਹ। ਮਾਥੇ—ਮੱਥੇ ਉਤੇ, ਸਿਰ ਉਤੇ।1।   ਸਾਚੁ—ਸਦਾ ਕਾਇਮ ਰਹਿਣ ਵਾਲਾ। ਧਣੀ—(ਜਗਤ ਦਾ) ਮਾਲਕ। ਆਇ ਬਿਨਾਸਾ—ਜੰਮਦਾ ਮਰਦਾ। ਗੁਰਮੁਖਿ—ਗੁਰੂ ਦੀ ਸਰਨ ਪੈ ਕੇ।1। ਰਹਾਉ।   ਮੋਹਿ—ਮੋਹ ਵਿਚ। ਇਕਿ—ਕਈ ਜੀਵ {ਨੋਟ:- ਲਫ਼ਜ਼ ‘ਇਕਿ’ ਬਹੁ-ਵਚਨ ਹੈ}। ਪਰਗਾਸਾ—ਖਿੜਿਆ ਹੋਇਆ। ਤ੍ਰਾਸਾ—ਡਰ। ਜਮ ਕੀ ਤ੍ਰਾਸਾ—ਮੌਤ ਦਾ ਡਰ, ਜਨਮ ਮਰਨ ਦੇ ਗੇੜ ਦਾ ਡਰ।2।   ਤ੍ਰਿਅ ਜਿਤੁ—ਇਸਤ੍ਰੀ ਦਾ ਜਿੱਤਿਆ, ਕਾਮਾਤੁਰ। ਕਾਮਣਿ—ਇਸਤ੍ਰੀ। ਹਿਤ ਕਾਰੀ—ਹਿਤ ਕਰਨ ਵਾਲਾ, ਮੋਹ ਕਰਨ ਵਾਲਾ। ਕਲਤ੍ਰ—ਇਸਤ੍ਰੀ, ਵਹੁਟੀ। ਸਾਰੀ—ਸ੍ਰੇਸ਼ਟ। ਕਰਣੀ—ਨਿੱਤ ਦੀ ਕਾਰ, ਆਚਰਨ।3।   ਕਹਾਏ—ਅਖਵਾਂਦਾ ਹੈ। ਮੁਕਤੁ—ਹਉਮੈ ਤੋਂ ਆਜ਼ਾਦ। ਲੇਪੁ—ਪੋਚਾ, ਪ੍ਰਭਾਵ। ਸਬਦਿ—ਸ਼ਬਦ ਦੀ ਰਾਹੀਂ। ਸਦ—ਸਦਾ।4।

 

 

ਅਰਥ:- ਜੇਹੜਾ ਮਨੁੱਖ ਸਾਰੇ ਜਪ ਕਰਦਾ ਹੈ ਸਾਰੇ ਤਪ ਸਾਧਦਾ ਹੈ (ਸ਼ਾਸਤ੍ਰ ਆਦਿਕ ਸਮਝਣ ਬਾਰੇ) ਹਰੇਕ ਕਿਸਮ ਦੀ ਸਿਆਣਪ-ਅਕਲ ਭੀ ਵਿਖਾਂਦਾ ਹੈ, ਪਰ ਜੇ ਉਹ (ਪਰਮਾਤਮਾ ਦਾ ਦਾਸ ਬਣਨ ਦੀ ਜੁਗਤਿ) ਨਹੀਂ ਸਮਝਦਾ, ਤਾਂ ਉਸ ਦਾ (ਜਪ ਤਪ ਆਦਿਕ ਦਾ) ਕੋਈ ਭੀ ਉੱਦਮ (ਪ੍ਰਭੂ ਦੀ ਹਜ਼ੂਰੀ ਵਿਚ) ਪਰਵਾਨ ਨਹੀਂ ਹੁੰਦਾ। ਉਹ ਗ਼ਲਤ ਰਸਤੇ ਤੇ ਭਟਕ ਰਿਹਾ ਹੈ, ਉਹ ਸਹੀ ਰਸਤੇ ਉੱਤੇ ਨਹੀਂ ਜਾ ਰਿਹਾ। ਪਰਮਾਤਮਾ ਦੇ ਨਾਮ ਤੋਂ ਸੱਖਣੇ ਮਨੁੱਖ ਦੇ ਸਿਰ ਸੁਆਹ ਹੀ ਪੈਂਦੀ ਹੈ।1।  ਜਗਤ ਜੰਮਦਾ ਮਰਦਾ ਰਹਿੰਦਾ ਹੈ, (ਪਰ) ਜਗਤ ਦਾ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ। ਜੇਹੜਾ ਪ੍ਰਾਣੀ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਦਾਸ (ਭਗਤ) ਬਣ ਜਾਂਦਾ ਹੈ ਉਹ (ਜਨਮ ਮਰਨ ਦੇ ਗੇੜ ਤੋਂ) ਬਚ ਜਾਂਦਾ ਹੈ।1। ਰਹਾਉ।     ਜਗਤ ਮਾਇਆ ਦੇ ਮੋਹ ਵਿਚ ਬੱਝਾ ਹੋਇਆ ਬਹੁਤੀਆਂ ਆਸਾਂ ਵਿਚ ਬੱਝਾ ਹੋਇਆ (ਜੰਮਦਾ ਮਰਦਾ ਰਹਿੰਦਾ) ਹੈ। ਪਰ ਕਈ (ਵਡ-ਭਾਗੀ ਮਨੁੱਖ) ਗੁਰੂ ਦੀ ਸਿੱਖਿਆ ਤੇ ਤੁਰ ਕੇ ਮੋਹ ਤੋਂ ਨਿਰਲੇਪ ਰਹਿੰਦੇ ਹਨ, ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਵੱਸਦਾ ਹੈ (ਜਿਸ ਦੀ ਬਰਕਤਿ ਨਾਲ ਉਹਨਾਂ ਦਾ ਹਿਰਦਾ-) ਕਮਲ ਖਿੜਿਆ ਰਹਿੰਦਾ ਹੈ। ਅਜੇਹੇ ਬੰਦਿਆਂ ਨੂੰ ਜਨਮ ਮਰਨ ਦੇ ਗੇੜ ਦਾ ਡਰ ਨਹੀਂ ਰਹਿੰਦਾ।2।   (ਗੁਰੂ ਦੀ ਸਰਨ ਤੋਂ ਖੁੰਝ ਕੇ) ਜਗਤ ਕਾਮਾਤੁਰ ਹੋ ਰਿਹਾ ਹੈ, ਇਸਤ੍ਰੀ ਦੇ ਮੋਹ ਵਿਚ ਫਸਿਆ ਹੋਇਆ ਹੈ; ਪੁੱਤਰ ਵਹੁਟੀ ਦੇ ਮੋਹ ਵਿਚ ਪੈ ਕੇ ਪਰਮਾਤਮਾ ਦੇ ਨਾਮ ਨੂੰ ਭੁਲਾ ਰਿਹਾ ਹੈ। ਇਸ ਤਰ੍ਹਾਂ ਆਪਣਾ ਜੀਵਨ ਵਿਅਰਥ ਗਵਾਂਦਾ ਹੈ ਤੇ ਮਨੁੱਖਾ ਜਨਮ ਦੀ ਖੇਡ ਹਾਰ ਕੇ ਜਾਂਦਾ ਹੈ। ਪਰ ਜੇਹੜਾ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਉਸ ਦਾ ਨਿੱਤ-ਕਰਮ ਸ੍ਰੇਸ਼ਟ ਹੋ ਜਾਂਦਾ ਹੈ।3।   ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ (ਜੁੜ ਕੇ ਆਪਣੇ ਅੰਦਰੋਂ) ਮਾਇਆ ਦਾ ਮੋਹ ਸਾੜ ਦੇਂਦਾ ਹੈ, ਪਰਮਾਤਮਾ ਦੇ ਪਵਿਤ੍ਰ ਨਾਮ ਨੂੰ ਸਦਾ ਆਪਣੇ ਹਿਰਦੇ ਵਿਚ ਯਾਦ ਰੱਖਦਾ ਹੈ, ਉਹ ਅੰਤਰ ਆਤਮੇ ਮਾਇਆ ਦੇ ਮੋਹ ਤੋਂ ਆਜ਼ਾਦ ਰਹਿੰਦਾ ਹੈ, ਮਾਇਆ ਦਾ ਪ੍ਰਭਾਵ ਉਸ ਉਤੇ ਕਦੇ ਨਹੀਂ ਪੈਂਦਾ, ਉਂਞ ਦੁਨੀਆ ਦੀ ਕਿਰਤ ਕਾਰ ਕਰਦਾ ਉਹ ਵੇਖਣ ਨੂੰ ਆਪਾ ਜਤਾਂਦਾ ਹੈ।4।

 

 

 

अर्थ :- जो मनुख सारे जप करता है सारे तप साधता है (शासत्र आदि समझने के बारे में) हरेक प्रकार की सयानप-समझ भी दिखाता है, पर अगर वह (परमात्मा का दास बनने की जुगति) नहीं समझता, तो उस का (जप तप आदि का) कोई भी उधम (भगवान की हजूरी में) परवान नहीं होता। वह गलत मार्ग पर भटक रहा है, वह सही मार्ग पर नहीं जा रहा। परमात्मा के नाम से भटके मनुख के सिर स्वाह ही पड़ती है।1।  जगत जन्म लेता व मरता रहता है, (पर) जगत का स्वामी भगवान सदा कायम रहने वाला है। जो प्राणी गुरु की शरण में आकर परमात्मा का दास (भक्त) बन जाता है वह (जन्म मरन के गेड़ से) बच जाता है।1।रहाउ।  जगत माया के मोह में बंधा हुआ बहुत आशाओं में बंधा हुआ (जन्म लेता व मरता रहता) है। पर कई (वड-भागी मनुख) गुरु की शिक्षा पर चल के मोह से निरलेप रहते हैं, उन के अंदर परमात्मा का नाम बसता है (जिस की बरकत के साथ उन का हृदय-) कमल खिला रहता है। ऐसे मनुष्यो को जन्म मरन के गेड़ का भय नहीं रहता।2।  (गुरु की शरण से दूर हो कर) जगत कामातुर हो रहा है, स्त्री के मोह में फँसा हुआ है; पुत्र पत्नी के मोह में पड़ के परमात्मा के नाम को भुला रहा है। इस तरह अपना जीवन व्यर्थ गवाँता है और मनुष्य के जन्म की खेल हार के जाता है। पर जो मनुख गुरु की (बताई) सेवा करता है उस का नित्य-कर्म श्रेष्ठ हो जाता है।3।  जो मनुख गुरु के शब्द में (जुड़ के अपने अंदर से) माया का मोह जला देता है, परमात्मा के पवित्र नाम को सदा अपने हृदय में याद रखता है, वह अंतर आतमे माया के मोह से आजाद रहता है, माया का प्रभाव उसके ऊपर कभी नहीं पड़ता, वैसे दुनिया की किरत कार करता वह दिखाने को आपा जताता है।4|

 

 

( Wahguru Ji Ka Khalsa, Wahguru Ji Ki Fateh )

ਗੱਜ-ਵੱਜ ਕੇ ਫਤਹਿ ਬੁਲਾਓ ਜੀ !

 

ਵਾਹਿਗੁਰੂ ਜੀ ਕਾ ਖਾਲਸਾ !!

 

ਵਾਹਿਗੁਰੂ ਜੀ ਕੀ ਫਤਹਿ !!

 

 

( Waheguru Ji Ka Khalsa, Waheguru Ji Ki Fathe )

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

Send Your Suggestions And Articles Contact contact@goldentempleheavenonearth.com