No comments yet

Guru Nanak Dev ji and Bebe Nanki Ji

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਵਿਚ ਇਸਤਰੀ ਜਾਤੀ ਦਾ ਸਨਮਾਨ

ਸ੍ਰੀ ਗੁਰੂ ਨਾਨਕ ਦੇਵ ਜੀ ਮਨੁੱਖਤਾ ਦੇ ਸਰਬ-ਸਾਂਝੇ ਗੁਰੂ ਹਨ | ਗੁਰੂ ਜੀ ਨੇ ਮੁੱਢ ਤੋਂ ਹੀ ਮਨੁੱਖੀ ਏਕਤਾ, ਬਰਾਬਰਤਾ ਤੇ ਧਾਰਮਿਕ ਸਹਿ-ਹੋਂਦ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਇਆ | ਸਿੱਖ ਇਤਿਹਾਸ ਵਿਚੋਂ ਗੁਰੂ ਸਾਹਿਬ ਜੀ ਦੇ ਜੀਵਨ ਵਿਚ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਨਿਵੇਕਲੇ ਮਹੱਤਵ ਦੇ ਲਖਾਇਕ ਤੱਤ ਦਿ੍ਸ਼ਟਮਾਨ ਹੋ ਜਾਂਦੇ ਹਨ | ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦੀ ਬਖਸ਼ਿਸ਼ ਦੁਆਰਾ ਮਨੁੱਖਤਾ ਨੂੰ ਇਕ ਨਵੀਂ ਨਰੋਈ ਜੀਵਨ-ਜਾਚ ਦਿੱਤੀ | ਆਪ ਜੀ ਦੀ ਦਾਰਸ਼ਨਿਕ ਵਿਚਾਰਧਾਰਾ ਦਾ ਮੂਲ ਆਧਾਰ ਅਧਿਆਤਮਿਕ ਅਤੇ ਭਾਵਾਤਮਿਕ ਏਕਤਾ ਹੈ | ਇਹ ਇਕ ਪਾਸੇ ਮਨੁੱਖ ਦਾ ਪ੍ਰਭੂ ਨਾਲ ਤੇ ਦੂਸਰੇ ਪਾਸੇ ਮਨੁੱਖ ਦਾ ਮਨੁੱਖ ਨਾਲ ਸੰਯੋਗ ਸਿਰਜਦੀ ਹੈ | ਇਹ ਅਧਿਆਤਮਵਾਦੀ ਹੋਣ ਦੇ ਬਾਵਜੂਦ ਸਮਾਜਿਕ ਜੀਵਨ ਤੋਂ ਉਪਰਾਮਤਾ ਨਹੀਂ ਸਿਖਾਉਂਦੀ, ਸਗੋਂ ਮਾਨਵੀ ਸਮਾਜਿਕ ਪੱਖਾਂ ਨੂੰ ਮੁੱਖ ਰੱਖ ਕੇ ਆਤਮਿਕ ਵਿਕਾਸ ਦਾ ਰਾਹ ਦੱਸਦੀ ਹੈ | ਮਨੁੱਖੀ ਜੀਵਨ ਅਤੇ ਅਧਿਆਤਮਿਕਤਾ ਦੇ ਸਮਤੋਲ ਦੀ ਜੋ ਪਰਪਾਟੀ ਸ੍ਰੀ ਗੁਰੂ ਨਾਨਕ ਸਾਹਿਬ ਨੇ ਸਿਰਜੀ, ਉਸ ਨੇ ਭਾਰਤੀ ਦਰਸ਼ਨ ਨੂੰ ਸਿਖਰ ਪ੍ਰਦਾਨ ਕੀਤੀ |
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜਿ੍ਹਆਂ ਪਤਾ ਲੱਗਦਾ ਹੈ ਕਿ ਉਨ੍ਹਾਂ ਸਿਧਾਂਤਕ ਪੱਖ ਤੋਂ ਮਨੁੱਖੀ ਜੀਵਨ ਅਤੇ ਸਮਕਾਲੀ ਸਮਾਜਿਕ ਵਿਵਸਥਾ ਦੇ ਮੂਲ ਤੱਤਾਂ ਨੂੰ ਛੂਹ ਲਿਆ ਸੀ | ਇਸੇ ਕਰਕੇ ਉਨ੍ਹਾਂ ਨੇ ਜਿਊਾਦੀ-ਜਾਗਦੀ ਉਹ ਫਿਲਾਸਫੀ ਉਜਾਗਰ ਕਰਕੇ ਦਰਸਾਈ, ਜੋ ਸੰਸਾਰਕ ਜੀਵਨ ਦੇ ਨਾਲੋ-ਨਾਲ ਹੋ ਕੇ ਚੱਲਦੀ ਹੋਵੇ | ਆਪ ਜੀ ਨੇ ਆਪਣੀ ਬਾਣੀ ਅੰਦਰ ਮਨੁੱਖ ਦੀ ਨਵੀਂ ਘਾੜਤ ਘੜਦਿਆਂ ਧਰਮ-ਕਰਮ ਤੇ ਆਚਾਰ-ਵਿਹਾਰ ਨਾਲ ਸਬੰਧਤ ਭਾਰਤੀ ਦਰਸ਼ਨ ਵਿਚ ਪ੍ਰਚਲਿਤ ਕਦਰਾਂ-ਕੀਮਤਾਂ ਨੂੰ ਪੜਚੋਲਣ ਤੋਂ ਬਾਅਦ ਇਨ੍ਹਾਂ ਨੂੰ ਨਵੇਂ ਸਿਰਿਉਂ ਸੰਗਠਿਤ ਕੀਤਾ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹਿੰਦੁਸਤਾਨੀ ਸਮਾਜ ਵਿਚ ਇਸਤਰੀ ਦੀ ਦਸ਼ਾ ਬੜੀ ਮਾੜੀ ਸੀ | ਇਸਤਰੀ ਨੂੰ ਪੈਰ ਦੀ ਜੁੱਤੀ, ਦਾਸੀ ਅਤੇ ਪਰਦੇ ਆਦਿ ਵਿਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਂਦਾ ਸੀ | ਅਜਿਹੀ ਹਾਲਤ ਵਿਚ ਇਸਤਰੀ ਨੇ ਵੀ ਅਧੀਨਗੀ ਨੂੰ ਆਪਣੇ ਜੀਵਨ ਦਾ ਜਮਾਂਦਰੂ ਅੰਗ ਸਵੀਕਾਰ ਕਰ ਲਿਆ ਸੀ | ਉਨ੍ਹਾਂ ਨੇ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ ‘ਤੇ ਬਹਾਲ ਕਰਦਿਆਂ ਆਪਣੇ ਪੰਥ ਵਿਚ ਮਰਦ ਦੇ ਬਰਾਬਰ ਖੜ੍ਹਾ ਕਰ ਦਿੱਤਾ | ਇਸਤਰੀ ਦੇ ਮਾਣ-ਸਤਿਕਾਰ ਅਤੇ ਵਡਿਆਈ ਦੇ ਹੱਕ ਵਿਚ ਬੁਲੰਦ ਕੀਤੀ ਆਵਾਜ਼ ਆਪ ਜੀ ਦੀ ਬਾਣੀ ਵਿਚੋਂ ਨਿਹਾਰੀ ਜਾ ਸਕਦੀ ਹੈ | ਆਪ ਜੀ ਦਾ ਫ਼ਰਮਾਨ ਹੈ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ¨
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ¨
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ¨
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ¨ (ਪੰਨਾ 473)
ਇਸੇ ਤਰ੍ਹਾਂ ਸਤਿਗੁਰੂ ਜੀ ਨੇ ਊਚ-ਨੀਚ ਅਤੇ ਜਾਤ-ਪਾਤ ਦੇ ਵੰਡ-ਵਿਤਕਰੇ ਦੀ ਨਿਖੇਧੀ ਕੀਤੀ | ਇਹ ਨਹੀਂ ਕਿ ਗੁਰੂ ਜੀ ਨੇ ਸਮਾਜ ਦੇ ਲੋਕਾਂ ਨੂੰ ਹੀ ਉਪਦੇਸ਼ ਕੀਤਾ, ਸਗੋਂ ਇਸ ‘ਤੇ ਆਪ ਵੀ ਅਮਲੀ ਰੂਪ ਵਿਚ ਪਹਿਰਾ ਦਿੱਤਾ | ਆਪ ਫ਼ਰਮਾਉਂਦੇ ਹਨ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ¨
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ¨ (ਪੰਨਾ 15)

Send Your Suggestions And Articles Contact contact@goldentempleheavenonearth.com