No comments yet

*🌺Hukamnama Sahib – Sachkhand Sri Harmandir Sahib, Amritsar*
*31-08-2017 Morning*
*(ANG 752 )🌺*

ਸੂਹੀ ਮਹਲਾ ੧ ॥
सूही महला १ ॥
ਸੂਹੀ ਪਹਿਲੀ ਪਾਤਿਸ਼ਾਹੀ।
Suhi, 1st Guru.

ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥
जिउ आरणि लोहा पाइ भंनि घड़ाईऐ ॥
ਭੱਠੀ ਵਿੱਚ ਪਾ ਕੇ ਜਿਸ ਤਰ੍ਹਾਂ ਲੋਹਾ ਪਿਘਲਾ ਕੇ ਨਵੇਂ ਸਿਰਿਓਂ ਘੜਿਆ ਜਾਂਦਾ ਹੈ,
Putting in a furnace, as the iron is melted and refashioned,

ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧॥
तिउ साकतु जोनी पाइ भवै भवाईऐ ॥१॥
ਇਸ ਤਰ੍ਹਾਂ ਹੀ ਮਾਦਾ-ਪ੍ਰਸਬਤ ਜੂਨੀਆਂ ਵਿੱਚ ਪਾ ਕੇ ਭੁਆਇਆ ਤੇ ਭਟਕਾਇਆ ਜਾਂਦਾ ਹੈ।
so is the materialist cast into existences and made to roam and ramble about.

ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥
बिनु बूझे सभु दुखु दुखु कमावणा ॥
ਸੁਆਮੀ ਨੂੰ ਸਮਝਣ ਦੇ ਬਾਝੋਂ ਸਾਰੇ ਪਾਸੇ ਤਕਲੀਫ ਹੀ ਹੈ ਅਤੇ ਆਦਮੀ ਨਿਰੀਪੁਰੀ ਤਕਲੀਫ ਹੀ ਖੱਟਦਾ ਹੈ।
Without understanding the Lord there is all distress and man earns nothing but distress.

ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥੧॥ ਰਹਾਉ ॥
हउमै आवै जाइ भरमि भुलावणा ॥१॥ रहाउ ॥
ਹੰਕਾਰ ਅੰਦਰ ਉਹ ਆਉਂਦਾ ਤੇ ਜਾਂਦਾ ਹੈ ਅਤੇ ਸਦਾ ਹੀ ਸੰਦੇਹ ਅੰਦਰ ਭੁਲਿਆ ਫਿਰਦਾ ਹੈ। ਠਹਿਰਾਉ।
In ego, he comes and goes and ever strays in superstition. Pause.

ਤੂੰ ਗੁਰਮੁਖਿ ਰਖਣਹਾਰੁ ਹਰਿ ਨਾਮੁ ਧਿਆਈਐ ॥
तूं गुरमुखि रखणहारु हरि नामु धिआईऐ ॥
ਤੂੰ ਹੇ ਵਾਹਿਗੁਰੂ! ਸਦਾ ਗੁਰਾਂ ਦੇ ਰਾਹੀਂ ਰੱਖਿਆ ਕਰਦਾ ਹੈਂ, ਇਸ ਲਈ ਪ੍ਰਾਣੀ ਨੂੰ ਹਰੀ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ।
Thou, O God, ever savest through the Guru, so let the mortal contemplate God’s Name.

ਮੇਲਹਿ ਤੁਝਹਿ ਰਜਾਇ ਸਬਦੁ ਕਮਾਈਐ ॥੨॥
मेलहि तुझहि रजाइ सबदु कमाईऐ ॥२॥
ਤੇਰੀ ਰਜ਼ਾ ਦੁਆਰਾ, ਹੇ ਸਾਹਿਬ! ਬੰਦਾ ਨਾਮ ਦੀ ਕਮਾਈ ਕਰਦਾ ਹੈ ਅਤੇ ਤੂੰ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
By Thine will, O Lord, man practises the Name and Thou unitest him with thyself.

ਤੂੰ ਕਰਿ ਕਰਿ ਵੇਖਹਿ ਆਪਿ ਦੇਹਿ ਸੁ ਪਾਈਐ ॥
तूं करि करि वेखहि आपि देहि सु पाईऐ ॥
ਰਚਨਾ ਨੂੰ ਰਚ ਕੇ, ਤੂੰ ਖੁਦ ਇਸ ਨੂੰ ਦੇਖ ਰਿਹਾ ਹੈਂ। ਜੋ ਕੁਛ ਤੂੰ ਕਿਸੇ ਨੂੰ ਦਿੰਦਾ ਹੈਂ ਉਹ ਹੀ ਇਹ ਪਾਉਂਦਾ ਹੈ।
Creating the creation, Thou thyself beholdest it. Whatever Thou givest, that one obtains.

ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ ॥੩॥
तू देखहि थापि उथापि दरि बीनाईऐ ॥३॥
ਤੂੰ ਸਾਰਿਆਂ ਨੂੰ ਵੇਖਦਾ, ਰਚਦਾ ਅਤੇ ਢਾਉਂਦਾ ਹੈਂ ਹਰ ਕਿਸੇ ਨੂੰ ਤੂੰ ਆਪਣੀ ਅੱਖਾਂ ਹੇਠ ਰੱਖਦਾ ਹੈਂ, ਹੇ ਸਾਈਂ।
Thou seest, createst and destroyest all, Everyone Thou keepest in Thy eye, O Lord.

ਦੇਹੀ ਹੋਵਗਿ ਖਾਕੁ ਪਵਣੁ ਉਡਾਈਐ ॥
देही होवगि खाकु पवणु उडाईऐ ॥
ਸਰੀਰ ਮਿੱਟੀ ਹੋ ਜਾਏਗਾ ਅਤੇ ਭਉਰਾ ਉਡ ਜਾਏਗਾ।
The body shall become dust and the soul shall fly away.

ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥੪॥
इहु किथै घरु अउताकु महलु न पाईऐ ॥४॥
ਕਿਥੇ ਗਏ ਇਹ ਧਾਮ ਅਤੇ ਬੈਠਕਾਂ ਪ੍ਰਾਣੀ ਦੀਆਂ?ਹੁਣ ਉਸ ਨੂੰ ਕੋਈ ਭੀ ਆਰਾਮ ਦੀ ਥਾਂ ਨਹੀਂ ਮਿਲਦੀ।
Where are gone these homes and sitting places of the mortal? Now he hinds no place of rest.

ਦਿਹੁ ਦੀਵੀ ਅੰਧ ਘੋਰੁ ਘਬੁ ਮੁਹਾਈਐ ॥
दिहु दीवी अंध घोरु घबु मुहाईऐ ॥
ਦਿਨ ਦੇ ਭਾਰੇ ਚਾਨਣ ਦੇ ਅਨ੍ਹੇਰ-ਘੁੱਪ ਅੰਦਰ ਪ੍ਰਾਣੀ ਦੇ ਘਰ ਦੀ ਦੌਲਤ ਲੁੱਟੀ-ਪੁੱਟੀ ਜਾ ਰਹੀ ਹੈ।
In the pitch darkness of broad day light, the home’s wealth of the mortal is being plundered.

ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ ॥੫॥
गरबि मुसै घरु चोरु किसु रूआईऐ ॥५॥
ਸਵੈ-ਹੰਗਤਾ ਦਾ ਚੋਰ ਘਰ ਲੁੱਟੀ ਜਾ ਰਿਹਾ ਹੈ। ਕੈਂ ਕੀਹਦੇ ਅੱਗੇ ਫਰਿਆਦ ਕਰਾਂ?
The thief of self-conceit is robbing the house. Before whom should I lodge a complaint?

ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ ॥
गुरमुखि चोरु न लागि हरि नामि जगाईऐ ॥
ਗੁਰਾਂ ਦੀ ਦਇਆ ਦੁਆਰਾ, ਚੋਰ ਘਰ ਨੂੰ ਪਾੜ ਨਹੀਂ ਲਾਉਂਦਾ ਅਤੇ ਰੱਬ ਦਾ ਨਾਮ ਬੰਦੇ ਨੂੰ ਜਗਾਈ ਰੱਖਦਾ ਹੈ।
By Guru’s grace, the thief breaks not into the and God’s Name keeps one awake.

ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ ॥੬॥
सबदि निवारी आगि जोति दीपाईऐ ॥६॥
ਨਾਮ, ਬੰਦੇ ਦੀ ਖਾਹਿਸ਼ ਦੀ ਅੱਗ ਨੂੰ ਬੁਝਾ ਦਿੰਦਾ ਹੈ ਅਤੇ ਈਸ਼ਵਰੀ ਨੂਰ ਉਸ ਨੂੰ ਰੋਸ਼ਨ ਕਰ ਦਿੰਦਾ ਹੈ।
The Name quenches the fire of man’s desires, and the Divine Light illumines him.

ਲਾਲੁ ਰਤਨੁ ਹਰਿ ਨਾਮੁ ਗੁਰਿ ਸੁਰਤਿ ਬੁਝਾਈਐ ॥
लालु रतनु हरि नामु गुरि सुरति बुझाईऐ ॥
ਸੁਆਮੀ ਦਾ ਨਾਮ ਜਵੇਹਰ ਅਤੇ ਹੀਰਾ ਹੈ। ਗੁਰਾਂ ਨੇ ਮੈਨੂੰ ਇਹ ਸਮਝ ਦਰਸਾਈ ਹੈ।
The Lord’s name is the jewel and gem. The Guru has imparted this understanding unto me.

ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ ॥੭॥
सदा रहै निहकामु जे गुरमति पाईऐ ॥७॥
ਜੋ ਗੁਰਾਂ ਦੇ ਉਪਦੇਸ਼ ਨੂੰ ਪਰਾਪਤ ਕਰਦਾ ਹੈ, ਉਹ ਹਮੇਸ਼ਾਂ ਇੱਛਾ-ਰਹਿਤ ਰਹਿੰਦਾ ਹੈ।
He, who obtains Guru’s instruction, ever remains non-desirous.

ਰਾਤਿ ਦਿਹੈ ਹਰਿ ਨਾਉ ਮੰਨਿ ਵਸਾਈਐ ॥
राति दिहै हरि नाउ मंनि वसाईऐ ॥
ਹੇ ਇਨਸਾਨ! ਵਾਹਿਗੁਰੂ ਦੇ ਨਾਮ ਨੂੰ ਤੂੰ, ਰਾਤ ਦਿਨ ਆਪਣੇ ਹਿਰਦੇ ਅੰਦਰ ਟਿਕਾ।
O man, enshrine thou God’s Name in thy mind, night and day.

ਨਾਨਕ ਮੇਲਿ ਮਿਲਾਇ ਜੇ ਤੁਧੁ ਭਾਈਐ ॥੮॥੨॥੪॥
नानक मेलि मिलाइ जे तुधु भाईऐ ॥८॥२॥४॥
ਜੇਕਰ ਤੇਰੀ ਐਸੀ ਰਜ਼ਾ ਹੋਵੇ, ਹੇ ਪ੍ਰਭੂ! ਤੂੰ ਨਾਨਕ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈ।
If such be Thy will, O Lord, unite Thou Nanak

*🌺 ਵਾਹਿਗੁਰੂ ਜੀ ਕਾ ਖਾਲਸਾ*
*ਵਾਹਿਗੁਰੂ ਜੀ ਕੀ ਫਤਹਿ ਜੀ🌺*

Send Your Suggestions And Articles Contact contact@goldentempleheavenonearth.com