No comments yet

Hukamnama and Chandoa Sahib ji 23rd March 2018

AMRIT VELE DA HUKAMNAMA SRI DARBAR SAHIB SRI AMRITSAR, ANG 479, 23-Mar-2018

ਆਸਾ ॥    ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛੁ ਤਪੁ ਨ ਕੀਓ ॥  ਤੀਸ ਬਰਸ ਕਛੁ ਦੇਵ ਨ ਪੂਜਾ ਫਿਰਿ ਪਛੁਤਾਨਾ ਬਿਰਧਿ ਭਇਓ ॥੧॥  ਮੇਰੀ ਮੇਰੀ ਕਰਤੇ ਜਨਮੁ ਗਇਓ ॥  ਸਾਇਰੁ ਸੋਖਿ ਭੁਜੰ ਬਲਇਓ ॥੧॥ ਰਹਾਉ ॥  ਸੂਕੇ ਸਰਵਰਿ ਪਾਲਿ ਬੰਧਾਵੈ ਲੂਣੈ ਖੇਤਿ ਹਥ ਵਾਰਿ ਕਰੈ ॥  ਆਇਓ ਚੋਰੁ ਤੁਰੰਤਹ ਲੇ ਗਇਓ ਮੇਰੀ ਰਾਖਤ ਮੁਗਧੁ ਫਿਰੈ ॥੨॥  ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥  ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥੩॥  ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥  ਗੁਰ ਪਰਸਾਦੀ ਹਰਿ ਧਨੁ ਪਾਇਓ ਅੰਤੇ ਚਲਦਿਆ ਨਾਲਿ ਚਲਿਓ ॥੪॥  ਕਹਤ ਕਬੀਰ ਸੁਨਹੁ ਰੇ ਸੰਤਹੁ ਅਨੁ ਧਨੁ ਕਛੂਐ ਲੈ ਨ ਗਇਓ ॥  ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥੫॥੨॥੧੫॥ 

आसा ॥  बारह बरस बालपन बीते बीस बरस कछु तपु न कीओ ॥  तीस बरस कछु देव न पूजा फिरि पछुताना बिरधि भइओ ॥१॥  मेरी मेरी करते जनमु गइओ ॥  साइरु सोखि भुजं बलइओ ॥१॥ रहाउ ॥  सूके सरवरि पालि बंधावै लूणै खेति हथ वारि करै ॥  आइओ चोरु तुरंतह ले गइओ मेरी राखत मुगधु फिरै ॥२॥  चरन सीसु कर क्मपन लागे नैनी नीरु असार बहै ॥  जिहवा बचनु सुधु नही निकसै तब रे धरम की आस करै ॥३॥  हरि जीउ क्रिपा करै लिव लावै लाहा हरि हरि नामु लीओ ॥  गुर परसादी हरि धनु पाइओ अंते चलदिआ नालि चलिओ ॥४॥  कहत कबीर सुनहु रे संतहु अनु धनु कछूऐ लै न गइओ ॥  आई तलब गोपाल राइ की माइआ मंदर छोडि चलिओ ॥५॥२॥१५॥ 

Aasaa:  Twelve years pass in childhood, and for another twenty years, he does not practice self-discipline and austerity.  For another thirty years, he does not worship God in any way, and then, when he is old, he repents and regrets. ||1||  His life wastes away as he cries out, “Mine, mine!”  The pool of his power has dried up. ||1||Pause||  He makes a dam around the dried-up pool, and with his hands, he makes a fence around the harvested field.  When the thief of Death comes, he quickly carries away what the fool had tried to preserve as his own. ||2||  His feet and head and hands begin to tremble, and the tears flow copiously from his eyes.  His tongue has not spoken the correct words, but now, he hopes to practice religion! ||3||  If the Dear Lord shows His Mercy, one enshrines love for Him, and obtains the Profit of the Lord’s Name.  By Guru’s Grace, he receives the wealth of the Lord’s Name, which alone shall go with him, when he departs in the end. ||4||  Says Kabeer, listen, O Saints – he shall not take any other wealth with him.  When the summons comes from the King, the Lord of the Universe, the mortal departs, leaving behind his wealth and mansions. ||5||2||15|| 

ਪਦਅਰਥ:- ਬਾਲਪਨ—ਅੰਞਾਣ-ਪੁਣਾ।1।   ਮੇਰੀ ਮੇਰੀ ਕਰਤੇ—ਇਹਨਾਂ ਖ਼ਿਆਲਾਂ ਵਿਚ ਹੀ ਕਿ ਇਹ ਚੀਜ਼ ਮੇਰੀ ਹੈ ਇਹ ਧਨ ਮੇਰਾ ਹੈ, ਮਮਤਾ ਵਿਚ ਹੀ। ਸਾਇਰੁ—ਸਮੁੰਦਰ, ਸਾਗਰ। ਸੋਖਿ—ਸੁੱਕ ਕੇ, ਸੁੱਕ ਜਾਣ ਤੇ। ਭੁਜੰ ਬਲਇਓ—ਭੁਜਾਂ ਦਾ ਬਲ, ਬਾਹਾਂ ਦੀ ਤਾਕਤ।1। ਰਹਾਉ।   ਸਰਵਰਿ—ਤਲਾ ਵਿਚ। ਪਾਲਿ—ਕੰਧ। ਲੂਣੈ ਖੇਤਿ—ਕੱਟੇ ਹੋਏ ਖੇਤ ਵਿਚ। ਹਥ—ਹੱਥਾਂ ਨਾਲ। ਵਾਰਿ—ਵਾੜ। ਮੁਗਧੁ—ਮੂਰਖ।2।   ਕਰ—ਹੱਥ। ਕੰਪਨ—ਕੰਬਣ। ਅਸਾਰ—ਆਪ-ਮੁਹਾਰਾ, ਬਿਨਾ ਰੁਕਣ ਦੇ। ਰੇ—ਹੇ ਭਾਈ!।3।   ਲਾਹਾ—ਲਾਭ। ਪਰਸਾਦੀ—ਕਿਰਪਾ ਨਾਲ।4।   ਤਲਬ—ਸੱਦਾ। ਮੰਦਰ—ਘਰ। ਅਨੁ ਧਨੁ—ਕੋਈ ਹੋਰ ਧਨ।5।  

ਅਰਥ:- (ਉਮਰ ਦੇ ਪਹਿਲੇ) ਬਾਰ੍ਹਾਂ ਸਾਲ ਅੰਞਾਣਪੁਣੇ ਵਿਚ ਲੰਘ ਗਏ, (ਹੋਰ) ਵੀਹ ਵਰ੍ਹੇ (ਲੰਘ ਗਏ, ਭਾਵ, ਤੀਹ ਸਾਲਾਂ ਤੋਂ ਟੱਪ ਗਿਆ, ਤਦ ਤਕ ਭੀ) ਕੋਈ ਤਪ ਨਾ ਕੀਤਾ; ਤੀਹ ਸਾਲ (ਹੋਰ ਬੀਤ ਗਏ, ਉਮਰ ਸੱਠ ਤੋਂ ਟੱਪ ਗਈ, ਤਾਂ ਭੀ) ਕੋਈ ਭਜਨ-ਬੰਦਗੀ ਨਾਹ ਕੀਤੀ, ਹੁਣ ਹੱਥ ਮਲਣ ਲੱਗਾ (ਕਿਉਂਕਿ) ਬੁੱਢਾ ਹੋ ਗਿਆ।1।   ‘ਮਮਤਾ’ ਵਿਚ ਹੀ (ਜੁਆਨੀ ਦੀ) ਉਮਰ ਬੀਤ ਗਈ, ਸਰੀਰ-ਰੂਪ ਸਮੁੰਦਰ ਸੁੱਕ ਗਿਆ, ਤੇ ਬਾਹਾਂ ਦੀ ਤਾਕਤ (ਭੀ ਮੁੱਕ ਗਈ)।1। ਰਹਾਉ।   (ਹੁਣ ਬੁਢੇਪਾ ਆਉਣ ਤੇ ਭੀ ਮੌਤ ਤੋਂ ਬਚਣ ਲਈ ਆਹਰ ਕਰਦਾ ਹੈ, ਪਰ ਇਸ ਦੇ ਉੱਦਮ ਇਉਂ ਹਨ ਜਿਵੇਂ) ਸੁੱਕੇ ਹੋਏ ਤਲਾ ਵਿਚ ਵੱਟ ਬੰਨ੍ਹ ਰਿਹਾ ਹੈ (ਤਾਂ ਕਿ ਪਾਣੀ ਤਲਾ ਵਿਚੋਂ ਬਾਹਰ ਨਾ ਨਿਕਲ ਜਾਏ), ਅਤੇ ਕੱਟੇ ਹੋਏ ਖੇਤ ਦੇ ਦੁਆਲੇ ਵਾੜ ਦੇ ਰਿਹਾ ਹੈ। ਮੂਰਖ ਮਨੁੱਖ ਜਿਸ ਸਰੀਰ ਨੂੰ ਆਪਣਾ ਬਣਾਈ ਰੱਖਣ ਦੇ ਜਤਨ ਕਰਦਾ ਫਿਰਦਾ ਹੈ, ਪਰ (ਜਦੋਂ ਜਮ ਰੂਪ) ਚੋਰ (ਭਾਵ, ਚੁਪ ਕੀਤੇ ਹੀ ਜਮ) ਆਉਂਦਾ ਹੈ ਤੇ (ਜਿੰਦ ਨੂੰ) ਲੈ ਤੁਰਦਾ ਹੈ।2।   ਪੈਰ, ਸਿਰ, ਹੱਥ ਕੰਬਣ ਲੱਗ ਜਾਂਦੇ ਹਨ, ਅੱਖਾਂ ਵਿਚੋਂ ਆਪ-ਮੁਹਾਰੇ ਪਾਣੀ ਵਗੀ ਜਾਂਦਾ ਹੈ, ਜੀਭ ਵਿਚੋਂ ਕੋਈ ਸਾਫ਼ ਲਫ਼ਜ਼ ਨਹੀਂ ਨਿਕਲਦਾ। ਹੇ ਮੂਰਖ! (ਕੀ) ਉਸ ਵੇਲੇ ਤੂੰ ਧਰਮ ਕਮਾਣ ਦੀ ਆਸ ਕਰਦਾ ਹੈਂ?।3।   ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਦੀ ਸੁਰਤਿ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ-ਰੂਪ ਲਾਭ ਖੱਟਦਾ ਹੈ। ਜਗਤ ਤੋਂ ਤੁਰਨ ਵੇਲੇ ਭੀ ਇਹੀ ਨਾਮ-ਧਨ (ਮਨੁੱਖ ਦੇ) ਨਾਲ ਜਾਂਦਾ ਹੈ (ਪਰ) ਇਹ ਧਨ ਮਿਲਦਾ ਹੈ ਸਤਿਗੁਰੂ ਦੀ ਕਿਰਪਾ ਨਾਲ।4।   ਕਬੀਰ ਕਹਿੰਦਾ ਹੈ—ਹੇ ਸੰਤ ਜਨੋ! ਸੁਣੋ, (ਕੋਈ ਜੀਵ ਭੀ ਮਰਨ ਵੇਲੇ) ਕੋਈ ਹੋਰ ਧਨ-ਪਦਾਰਥ ਆਪਣੇ ਨਾਲ ਨਹੀਂ ਲੈ ਜਾਂਦਾ, ਕਿਉਂਕਿ ਜਦੋਂ ਪਰਮਾਤਮਾ ਵਲੋਂ ਸੱਦਾ ਆਉਂਦਾ ਹੈ ਤਾਂ ਮਨੁੱਖ ਦੌਲਤ ਤੇ ਘਰ (ਸਭ ਕੁਝ ਇਥੇ ਹੀ) ਛੱਡ ਕੇ ਤੁਰ ਪੈਂਦਾ ਹੈ।5।2।15।  

अर्थ :-(उम्र के पहले) बारह साल अंजानपुणे में निकल गए,उस के बाद बीस बरस और (निकल गए, भावार्थ, तीस साल उम्र निकल  गई  तब तक भी) कोई तप ना किया; तीस साल (ओर बीत गए, उम्र साठ बरस हो गई, तो भी) कोई भजन-बंदगी ना की, अब हाथ मलने लगा (क्योंकि) बुढा हो गया।1।  ‘ममता’ में ही (जवानी की) उम्र बीत गई, शरीर-रूप समुंद्र सुख गया, और बाहों की ताकत (भी ख़त्म गई)।1।रहाउ। (अब बुढेपा आने पर भी मौत से बचने के लिए आहर करता है, पर इस के उधम इस प्रकार हैं जैसे) सुके हुए तलाब में बाड़ बाँध रहा है (ताकि पानी तलाब में से बाहर ना निकल जाए),और काटे हुए खेत के चारो और बाड़ दे रहा है। मूर्ख मनुख जिस शरीर को अपना बनाए रखने के यतन करता घूमता है,पर (जब यम रूप) चोर (भावार्थ, चुपचाप ही यम) आता है और (जीवन को) ले चलता है।2।  पैर, सिर, हाथ कांपने लग जाते हैं, आँखें में से आप-मुहारे पानी बहता जाता है, जिव्हा में से कोई साफ लफ्ज नहीं निकलता। हे मूर्ख ! (क्या) उस  समय तूँ धर्म कमाने की आशा करता हैं ?।3।  जिस मनुख के ऊपर परमात्मा कृपा करता है, उस की सुरति (अपने चरणों में) जोड़ता है, वह मनुख परमात्मा का नाम-रूप लाभ खट्ता है। जगत से चलते समय भी यही नाम-धन (मनुख के) के साथ जाता है (पर) यह धन मिलता है सतिगुरु की कृपा के साथ।4।  कबीर कहता है-हे संत जनो ! सुनो, (कोई जीव भी मरन समय) कोई ओर धन-पदार्थ अपने साथ नहीं ले जाता,क्योंकि जब परमात्मा की तरफ से सन्देश आता है तो मनुख दौलत और घर (सब कुछ यहाँ ही) छोड़ के चल पड़ता है।5।2।15।

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
AAJ 23 MARCH, 2018 DE MUKHWAK SAHIB

SACHKHAND SRI DARBAR SAHIB (AMRITSAR)
AASA !!
BARAH BARAS BALPAN BITE BIS BARAS KACHH TAP NA KIO !! TIS BARAS KACHH DEV NA PUJA FIR PACHHUTANA BIRADH BHAIO !!1!! ANG-479

GURDWARA SIS GANJ SAHIB
TODI MEHLA-5
HAR BISRAT SADA KHUARI !! TA KAO DHOKHA KAHA BIAPAI JA KAO OT TUHARI !! RAHAO !! ANG-711

GURDWARA BANGLA SAHIB
TILANG MEHLA-1 GHAR-3
IKOA’NKAR SATGUR PARSAD !!
IH TAN MAYA PAHIA PIARE LITRA LAB RANGAE !! MERAI KANT NA BHAVAI CHOLRA PIARE KIO DHAN SEJAI JAE !!1!! ANG-721-722

TAKHAT SRI HAZUR SAHIB
SORATH MEHLA-5
SIMAR SIMAR GUR SATGUR APNA SAGLA DUKH MITAIA !! TAAP ROG GAE GUR BACHNI MANN ICHHE FAL PAAIA !!1!! ANG-619

TAKHAT SRI PATNA SAHIB (BIHAR)
JANAM ASTHAN SRI GURU GOBIND SINGH JI MAHARAJ
SUHI MEHLA-5
JIS KE SIR UPAR TU’N SUAMI SO DUKH KAISA PAVAI !! BOL NA JANAI MAYA MAD MAATA MARNA CHIT NA AAVAI !! ANG-749

GURDWARA DUKHNIVRAN SAHIB (PATIALA)
RAMKALI MEHLA-5
RATAN JAVEHAR NAAM !! SAT SANTOKH GIAN !! SUCH SAHJ DAIA KA POTA !! HAR BHAGTA HAVALAI HOTA !!1!! ANG-893

WAHEGURU JI KA KHALSA JI !!
WAHEGURU JI KI FATEH JI !!
🙏🙏🙏🙏🙏

Send Your Suggestions And Articles Contact contact@goldentempleheavenonearth.com