No comments yet

Hukamnama and Chandoa Sahib ji 21st May 2018

Amritvele da Hukamnama Sri Darbar Sahib Sri Amritsar, Ang 484, 19-May-2018

ਆਸਾ ॥ ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥ ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮੁ ਅਯਾਨਾ ॥੧॥ ਪੂਜਹੁ ਰਾਮੁ ਏਕੁ ਹੀ ਦੇਵਾ ॥ ਸਾਚਾ ਨਾਵਣੁ ਗੁਰ ਕੀ ਸੇਵਾ ॥੧॥ ਰਹਾਉ ॥ ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥ ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥ ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥ ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥੩॥ ਦਿਨਸੁ ਨ ਰੈਨਿ ਬੇਦੁ ਨਹੀ ਸਾਸਤ੍ਰ ਤਹਾ ਬਸੈ ਨਿਰੰਕਾਰਾ ॥ ਕਹਿ ਕਬੀਰ ਨਰ ਤਿਸਹਿ ਧਿਆਵਹੁ ਬਾਵਰਿਆ ਸੰਸਾਰਾ ॥੪॥੪॥੩੭॥

आसा ॥ अंतरि मैलु जे तीरथ नावै तिसु बैकुंठ न जानां ॥ लोक पतीणे कछू न होवै नाही रामु अयाना ॥१॥ पूजहु रामु एकु ही देवा ॥ साचा नावणु गुर की सेवा ॥१॥ रहाउ ॥ जल कै मजनि जे गति होवै नित नित मेंडुक नावहि ॥ जैसे मेंडुक तैसे ओइ नर फिरि फिरि जोनी आवहि ॥२॥ मनहु कठोरु मरै बानारसि नरकु न बांचिआ जाई ॥ हरि का संतु मरै हाड़्मबै त सगली सैन तराई ॥३॥ दिनसु न रैनि बेदु नही सासत्र तहा बसै निरंकारा ॥ कहि कबीर नर तिसहि धिआवहु बावरिआ संसारा ॥४॥४॥३७॥

Aasaa: With filth within the heart, even if one bathes at sacred places of pilgrimage, still, he shall not go to heaven. Nothing is gained by trying to please others – the Lord cannot be fooled. ||1|| Worship the One Divine Lord. The true cleansing bath is service to the Guru. ||1||Pause|| If salvation can be obtained by bathing in water, then what about the frog, which is always bathing in water? As is the frog, so is that mortal; he is reincarnated, over and over again. ||2|| If the hard-hearted sinner dies in Benaares, he cannot escape hell. And even if the Lord’s Saint dies in the cursed land of Haramba, still, he saves all his family. ||3|| Where there is neither day nor night, and neither Vedas nor Shaastras, there, the Formless Lord abides. Says Kabeer, meditate on Him, O mad-men of the world. ||4||4||37||

ਪਦਅਰਥ:- ਅੰਤਰਿ—ਮਨ ਵਿਚ। ਮੈਲੁ—ਵਿਕਾਰਾਂ ਦੀ ਮੈਲ। ਪਤੀਣੇ—ਪਤੀਜਣ ਨਾਲ।1। ਦੇਵਾ—ਪ੍ਰਕਾਸ਼-ਰੂਪ। ਨਾਵਣੁ—ਇਸ਼ਨਾਨ।1। ਰਹਾਉ। ਮਜਨਿ—ਇਸ਼ਨਾਨ ਨਾਲ, ਚੁੱਭੀ ਨਾਲ। ਗਤਿ—ਮੁਕਤੀ। ਨਾਵਹਿ—ਨ੍ਹਾਉਂਦੇ ਹਨ।2। ਕਠੋਰੁ—ਕਰੜਾ, ਕੋਰਾ। ਨ ਬਾਂਚਿਆ ਜਾਈ—ਬਚਿਆ ਨਹੀਂ ਜਾ ਸਕਦਾ। ਹਾੜੰਬੈ—ਮਗਹਰ ਦੀ ਕਲਰਾਠੀ ਧਰਤੀ ਵਿਚ। ਸੈਨ—ਸੈਨਾ, ਪਰਜਾ, ਲੁਕਾਈ।3। ਰੈਨਿ—ਰਾਤ। ਤਹਾ—ਉਸ ਆਤਮਕ ਅਵਸਥਾ ਵਿਚ। ਬਸੈ—ਵੱਸਦਾ ਹੈ, ਜੀਵ ਨੂੰ ਮਿਲਦਾ ਹੈ। ਕਹਿ—ਕਹੇ, ਆਖਦਾ ਹੈ। ਨਰ—ਹੇ ਮਨੁੱਖ!।4।

ਅਰਥ:- ਜੇ ਮਨ ਵਿਚ ਵਿਕਾਰਾਂ ਦੀ ਮੈਲ (ਭੀ ਟਿਕੀ ਰਹੇ, ਤੇ) ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਅੱਪੜਨਾ; (ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ) ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ (ਜੋ ਹਰੇਕ ਦੇ ਦਿਲ ਦੀ ਜਾਣਦਾ ਹੈ) ਅੰਞਾਣਾ ਨਹੀਂ ਹੈ।1। ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ। ਸੋ, ਇਕ ਪਰਮਾਤਮਾ ਦੇਵ ਦਾ ਭਜਨ ਕਰੋ।1। ਰਹਾਉ। ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ। ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ।2। ਜੇ ਮਨੁੱਖ ਕਾਂਸ਼ੀ ਵਿਚ ਸਰੀਰ ਤਿਆਗੇ, ਪਰ ਮਨੋਂ ਰਹੇ ਕਠੋਰ, ਇਸ ਤਰ੍ਹਾਂ ਉਸ ਦਾ ਨਰਕ (ਵਿਚ ਪੈਣਾ) ਛੁੱਟ ਨਹੀਂ ਸਕਦਾ। (ਦੂਜੇ ਪਾਸੇ) ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ।3। ਕਬੀਰ ਆਖਦਾ ਹੈ—ਹੇ ਮਨੁੱਖੋ! ਹੇ ਕਮਲੇ ਲੋਕੋ! ਉਸ ਪਰਮਾਤਮਾ ਨੂੰ ਹੀ ਸਿਮਰੋ। ਉਹ ਉੱਥੇ ਵੱਸਦਾ ਹੈ ਜਿੱਥੇ ਦਿਨ ਤੇ ਰਾਤ ਨਹੀਂ, ਜਿੱਥੇ ਵੇਦ ਨਹੀਂ, ਜਿੱਥੇ ਸ਼ਾਸਤ੍ਰ ਨਹੀਂ (ਭਾਵ, ਉਹ ਪ੍ਰਭੂ ਉਸ ਆਤਮਕ ਅਵਸਥਾ ਵਿਚ ਅੱਪੜਿਆਂ ਮਿਲਦਾ ਹੈ, ਜੋ ਆਤਮਕ ਅਵਸਥਾ ਕਿਸੇ ਖ਼ਾਸ ਸਮੇ ਦੀ ਮੁਥਾਜ ਨਹੀਂ, ਜੋ ਕਿਸੇ ਖ਼ਾਸ ਧਰਮ-ਪੁਸਤਕ ਦੀ ਮੁਥਾਜ ਨਹੀਂ)।4। 4। 37।

अर्थ :-अगर मन में विकारों की मैल (भी टिकी रहे, और) कोई मनुख तीरर्थों पर नहाता फिरे, तो इस तरह उस ने स्वर्ग में नहीं जा पहुँचना; (तीरर्थों पर नहाने से लोक तो कहने लग जाएँगे कि यह भक्त है, पर) लोकों के संतुष्ट होने से कोई लाभ नहीं होता, क्योंकि परमात्मा (जो हरेक के दिल की जानता है) अंजाना नहीं है।1। गुरु के बताए मार्ग पर चलना ही असल (तीर्थ-) स्नान है। सो, एक परमात्मा देव का भजन करो।1।रहाउ। पानी में डुबकी लगाने से अगर मुक्ति मिल सकती हो तो मेंढक सदा ही नहाते हैं। जैसे वह मेंढक हैं उसी प्रकार वह मनुख समझो; (पर नाम के बिना वह) सदा योनियों में पड़े रहते हैं।2। अगर मनुख काँशी में शरीर त्यागे, पर मन से रहे कठोर, इस तरह उस का नरक (में पड़ना) छुट नहीं सकता। (दूसरी तरफ) परमात्मा का भक्त मगहर की श्रापी हुई धरती में भी अगर जा मरे, तो वह बिल्क और सारे लोकों को भी तार लेता है।3। कबीर कहते है-हे मनुखो ! हे कमले लोको ! उस परमात्मा को ही सिमरो। वह वहाँ बसता है जहाँ दिन और रात नहीं, जहाँ वेद नहीं, जहाँ शासत्र नहीं (भावार्थ, वह भगवान उस आत्मिक अवस्था में पहुचने से मिलता है, जो आत्मिक अवस्था किसी खास समे की मोहताज़ नहीं, जो किसी खास धर्म-पुस्तक की मोहताज़ नहीं)।4।4।37।

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Hukamnama Sahib – Takht Sri Hazur Abchal Nagar Sahib, Nanded *2018-05-21 Morning* (ANG 713)

ਟੋਡੀ ਮਃ ੫ ॥
ਨੀਕੇ ਗੁਣ ਗਾਉ ਮਿਟਹੀ ਰੋਗ ॥ ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ ॥੧॥ ਰਹਾਉ ॥ ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ॥ ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ ॥੧॥ ਸੰਤ ਟਹਲ ਸੋਈ ਹੈ ਲਾਗਾ ਜਿਸੁ ਮਸਤਕਿ ਲਿਖਿਆ ਲਿਖੋਗੁ ॥ ਕਹੁ ਨਾਨਕ ਏਕ ਬਿਨੁ ਦੂਜਾ ਅਵਰੁ ਨ ਕਰਣੈ ਜੋਗੁ ॥੨॥੩॥੮॥

ਟੋਡੀ ਮਃ ੫ ॥
ਹੇ ਭਾਈ! ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਿਹਾ ਕਰ । (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ) ਸਾਰੇ ਰੋਗ ਮਿਟ ਜਾਂਦੇ ਹਨ । (ਇਸ ਤਰ੍ਹਾਂ) ਤੇਰਾ ਇਹ ਲੋਕ ਅਤੇ ਪਰਲੋਕ ਸੰਵਰ ਜਾਣਗੇ, ਮਨ ਪਵਿਤ੍ਰ ਹੋ ਜਾਇਗਾ, (ਲੋਕ ਪਰਲੋਕ ਵਿਚ) ਮੂੰਹ ਭੀ ਰੌਸ਼ਨ ਰਹੇਗਾ ।੧।ਰਹਾਉ। ਹੇ ਭਾਈ! ਮੈਂ (ਤਾਂ) ਗੁਰੂ ਦੇ ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਆਪਣਾ ਮਨ ਗੁਰੂ ਅੱਗੇ ਭੇਟ ਕਰਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ) । ਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਆਪਾ-ਭਾਵ, (ਮਾਇਆ ਵਾਲਾ) ਝਗੜਾ ਅਤੇ ਅਹੰਕਾਰ ਤਿਆਗ, ਜੋ ਕੁਝ ਪ੍ਰਭੂ ਦੀ ਰਜ਼ਾ ਵਿਚ ਹੁੰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨ ।੧। (ਪਰ,) ਹੇ ਨਾਨਕ! ਆਖ—ਗੁਰੂ ਦੀ ਸੇਵਾ ਵਿਚ ਉਹੀ ਮਨੁੱਖ ਲੱਗਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ ਇਹ) ਲੇਖ ਲਿਖਿਆ ਹੁੰਦਾ ਹੈ, ਉਸ ਇਕ ਪਰਮਾਤਮਾ ਤੋਂ ਬਿਨਾ ਕੋਈ ਹੋਰ (ਇਹ ਮੇਹਰ) ਕਰਨ ਜੋਗਾ ਨਹੀਂ ਹੈ ।੨।੩।੮।

टोडी मः ५ ॥
नीके गुण गाउ मिटही रोग ॥ मुख ऊजल मनु निरमल होई है तेरो रहै ईहा ऊहा लोगु ॥१॥ रहाउ ॥ चरन पखारि करउ गुर सेवा मनहि चरावउ भोग ॥ छोडि आपतु बादु अहंकारा मानु सोई जो होगु ॥१॥ संत टहल सोई है लागा जिसु मसतकि लिखिआ लिखोगु ॥ कहु नानक एक बिनु दूजा अवरु न करणै जोगु ॥२॥३॥८॥

Todee, Fifth Mehl:
Sing the sublime Praises of the Lord, and your disease shall be eradicated. Your face shall become radiant and bright, and your mind shall be immaculately pure. You shall be saved here and hereafter. ||1||Pause|| I wash the Guru’s feet and serve Him; I dedicate my mind as an offering to Him. Renounce self-conceit, negativity and egotism, and accept what comes to pass. ||1|| He alone commits himself to the service of the Saints, upon whose forehead such destiny is inscribed. Says Nanak, other than the One Lord, there is not any other able to act. ||2||3||8||

todee mehlaa 5.
neekay gun gaa-o mithee rog. mukh oojal man nirmal ho-ee hai tayro rahai eehaa oohaa log. ||1|| rahaa-o. charan pakhaar kara-o gur sayvaa maneh charaava-o bhog. chhod aapat baad ahaNkaaraa maan so-ee jo hog. ||1|| sant tahal so-ee hai laagaa jis mastak likhi-aa likhog. kaho naanak ayk bin doojaa avar na karnai jog. ||2||3||8||

Todee, Fifth Mehl:
Sing the sublime Praises of the Lord, and your disease shall be eradicated. Your face shall become radiant and bright, and your mind shall be immaculately pure. You shall be saved here and hereafter. ||1||Pause|| I wash the Guru’s feet and serve Him; I dedicate my mind as an offering to Him. Renounce self-conceit, negativity and egotism, and accept what comes to pass. ||1|| He alone commits himself to the service of the Saints, upon whose forehead such destiny is inscribed. Says Nanak, other than the One Lord, there is not any other able to act. ||2||3||8||
Waheguru Ji Ka Khalsa Waheguru Ji Ki Fateh Ji

Send Your Suggestions And Articles Contact contact@goldentempleheavenonearth.com