No comments yet

Hukamnama and Chandoa Sahib ji 22th June 2018


ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੦੯ ਜੇਠ (ਸੰਮਤ ੫੫੦ ਨਾਨਕਸ਼ਾਹੀ) 22-May-2018

ਅੰਗ – ੮੮੩ (883)
*ਰਾਮਕਲੀ ਮਹਲਾ ੫ ॥*
*ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ॥੧॥ ਅਚਰਜੁ ਕਿਛੁ ਕਹਣੁ ਨ ਜਾਈ ॥ ਬਸਤੁ ਅਗੋਚਰ ਭਾਈ ॥੧॥ ਰਹਾਉ ॥ ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥ ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥੨॥ ਸੋਈ ਜਾਣੈ ਕਰਣੈਹਾਰਾ ਕੀਤਾ ਕਿਆ ਬੇਚਾਰਾ ॥ ਆਪਣੀ ਗਤਿ ਮਿਤਿ ਆਪੇ ਜਾਣੈ ਹਰਿ ਆਪੇ ਪੂਰ ਭੰਡਾਰਾ ॥੩॥ ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥ ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥੪॥੪॥*
*ਵਿਆਖਿਆ: ਹੇ ਭਾਈ! ਉਹ ਕੀਮਤੀ ਪਦਾਰਥ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਵੱਖਰਾ ਹੀ ਰਹਿੰਦਾ ਹੈ, ਉਹ ਪਦਾਰਥ ਜੋਗ-ਸਾਧਨ ਕਰਨ ਵਾਲਿਆਂ ਅਤੇ ਸਾਧਨਾਂ ਵਿਚ ਪੁੱਗੇ ਹੋਏ ਜੋਗੀਆਂ ਨਾਲ ਭੀ ਸਾਂਝ ਨਹੀਂ ਪਾਂਦਾ (ਭਾਵ, ਜੋਗ-ਸਾਧਨਾਂ ਦੀ ਰਾਹੀਂ ਉਹ ਨਾਮ-ਵਸਤੂ ਨਹੀਂ ਮਿਲਦੀ)। ਹੇ ਭਾਈ! ਉਹ ਕੀਮਤੀ ਪਦਾਰਥ ਗੁਰੂ ਦੇ ਖ਼ਜ਼ਾਨੇ ਵਿਚ ਹੈ। ਉਹ ਪਦਾਰਥ ਹੈ-ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਗੁਣ-ਰਤਨਾਂ ਨਾਲ ਨਕਾ-ਨਕ ਭਰੀ ਹੋਈ ਹਿਰਦਾ-ਕੋਠੜੀ ॥੧॥ ਹੇ ਭਾਈ! ਇਕ ਅਨੋਖਾ ਤਮਾਸ਼ਾ ਬਣਿਆ ਪਿਆ ਹੈ, ਜਿਸ ਦੀ ਬਾਬਤ ਕੁਝ ਦੱਸਿਆ ਨਹੀਂ ਜਾ ਸਕਦਾ। (ਅਨੋਖਾ ਤਮਾਸ਼ਾ ਇਹ ਹੈ ਕਿ ਗੁਰੂ ਦੇ ਖ਼ਜ਼ਾਨੇ ਵਿਚ ਹੀ ਪ੍ਰਭੂ ਦਾ ਨਾਮ ਇਕ) ਕੀਮਤੀ ਚੀਜ਼ ਹੈ ਜਿਸ ਤਕ (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੧॥ ਰਹਾਉ ॥ ਹੇ ਭਾਈ! ਉਸ ਨਾਮ-ਵਸਤੂ ਦਾ ਮੁੱਲ ਕੋਈ ਭੀ ਜੀਵ ਨਹੀਂ ਪਾ ਸਕਦਾ। ਕੋਈ ਭੀ ਜੀਵ ਉਸ ਦਾ ਮੁੱਲ ਕਹਿ ਨਹੀਂ ਸਕਦਾ, ਦੱਸ ਨਹੀਂ ਸਕਦਾ। (ਉਸ ਕੀਮਤੀ ਪਦਾਰਥ ਦੀਆਂ ਸਿਫ਼ਤਾਂ) ਦੱਸਣ ਵਾਸਤੇ ਕਿਸੇ ਦੀ ਭੀ ਅਕਲ ਕੰਮ ਨਹੀਂ ਕਰ ਸਕਦੀ। ਹਾਂ, ਜੇਹੜਾ ਮਨੁੱਖ ਉਸ ਵਸਤ ਨੂੰ ਵੇਖ ਲੈਂਦਾ ਹੈ, ਉਸ ਦਾ ਉਸ ਨਾਲ ਪਿਆਰ ਬਣ ਜਾਂਦਾ ਹੈ ॥੨॥ ਹੇ ਭਾਈ! ਜਿਸ ਸਿਰਜਣਹਾਰ ਨੇ ਉਹ ਪਦਾਰਥ ਬਣਾਇਆ ਹੈ, ਉਸ ਦਾ ਮੁੱਲ ਉਹ ਆਪ ਹੀ ਜਾਣਦਾ ਹੈ। ਉਸ ਦੇ ਪੈਦਾ ਕੀਤੇ ਹੋਏ ਜੀਵ ਵਿਚ ਅਜੇਹੀ ਸਮਰਥਾ ਨਹੀਂ ਹੈ। ਪ੍ਰਭੂ ਆਪ ਹੀ ਉਸ ਕੀਮਤੀ ਪਦਾਰਥ ਨਾਲ ਭਰੇ ਹੋਏ ਖ਼ਜ਼ਾਨਿਆਂ ਦਾ ਮਾਲਕ ਹੈ। ਤੇ, ਉਹ ਆਪ ਕਿਹੋ ਜਿਹਾ ਹੈ, ਕੇਡਾ ਵੱਡਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ ॥੩॥ ਆਤਮਕ ਜੀਵਨ ਦੇਣ ਵਾਲੇ ਉਸ ਅਸਚਰਜ ਨਾਮ-ਰਸ ਨੂੰ (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਵਿਚ ਚੱਖਿਆ ਹੈ, ਹੁਣ ਮੈਂ (ਮਾਇਆ ਦੀ ਤ੍ਰਿਸ਼ਨਾ ਵਲੋਂ) ਪੂਰੇ ਤੌਰ ਤੇ ਰੱਜ ਗਿਆ ਹਾਂ। ਨਾਨਕ ਜੀ ਆਖਦੇ ਹਨ- ਗੁਰੂ ਦੀ ਸਰਨ ਪੈ ਕੇ ਮੇਰੀ ਲਾਲਸਾ ਪੂਰੀ ਹੋ ਗਈ ਹੈ (ਮੈਨੂੰ ਉਹ ਕੀਮਤੀ ਪਦਾਰਥ ਮਿਲ ਗਿਆ ਹੈ) ॥੪॥੪॥*

*रामकली महला ५ ॥*
*त्रै गुण रहत रहै निरारी साधिक सिध न जानै ॥ रतन कोठड़ी अंम्रित संपूरन सतिगुर कै खजानै ॥१॥ अचरजु किछु कहणु न जाई ॥ बसतु अगोचर भाई ॥१॥ रहाउ ॥ मोलु नाही कछु करणै जोगा किआ को कहै सुणावै ॥ कथन कहण कउ सोझी नाही जो पेखै तिसु बणि आवै ॥२॥ सोई जाणै करणैहारा कीता किआ बेचारा ॥ आपणी गति मिति आपे जाणै हरि आपे पूर भंडारा ॥३॥ ऐसा रसु अंम्रितु मनि चाखिआ त्रिपति रहे आघाई ॥ कहु नानक मेरी आसा पूरी सतिगुर की सरणाई ॥४॥४॥*
*अर्थ: हे भाई! वह कीमती पदार्थ माया के तीनो गुणों से परे अलग ही रहता है, वह पदार्थ योग-साधना करने वाले और साधनों में पूर्ण योगियों से भी साँझ नहीं बनाता (भावार्थ, योग-साधना के द्वारा वह नाम-वस्तु नहीं मिलती)। हे भाई! वह कीमती पदार्थ गुरु के खजाने में हैं। वह पदार्थ है-प्रभु के आतमिक जीवन देने वाले* *गुण-रत्नों से नको-नक भरी हुई हृदय-कोठरी ॥१॥ हे भाई! एक अनोखा तमाशा बना पड़ा है, जिस के बारे में कुछ बताया नहीं जा सकता। (अनोखा तमाशा यह है कि गुरु के खजाने में ही प्रभु का नाम एक) कीमती वस्तु है जिस तक (मनुष्य के) ज्ञान-इन्द्रियों की पहुँच नहीं हो सकती ॥१॥ रहाउ ॥ हे भाई! उस नाम-वस्तु का मुल्य कोई जीव नहीं पा सकता। कोई भी जीव उस का मुल्य कह नहीं सकता, बता नहीं सकता। (उस कीमती पदार्थ की सिफ़तें) बताने के लिए किसी की भी अकल काम नहीं कर सकती। हाँ, जो मनुष्य उस वस्तु को देख लेता है, उस का उस से प्यार बन जाता है ॥२॥ हे भाई! जिस सिरजनहार ने वह पदार्थ बनाया है, उस का मुल्य वह आप ही जानता है। उस के पैदा किए हुए जीव में ऐसी समर्था नहीं है। प्रभू आप ही उस कीमती पदार्थ से भरे हुए खजानों का मालिक है। और, वह आप किस तरह का है, कितना बड़ा है-यह बात वह आप ही जानता है ॥३॥ आतमिक जीवन देने वाले उस अमृत नाम-रस को (गुरू की कृपा से) मैं अपने मन में चाखिया है, अब मैं (माया की तृष्णा से) पूरी तरह रज गया हूँ। नानक जी कहते हैं- गुरू की शरण पड़ कर मेरी लालसा पूरी हो गई है (मुझे वह कीमती पदार्थ मिल गया है) ॥४॥४॥*

*Raamkalee Mahalaa 5 ||*
*Trai Gun Rehat Rahai Niraaree Saadhik Sidh N Jaanai || Ratan Kothrree Amrit Sampooran Satgur Kai Khajaanai ||1|| Acharaj Kish Kehan N Jaaee || Basat Agochar Bhaaee ||1|| Rahaau || Mol Naahee Kashh Karnai Jogaa Keaa Ko Kahai Sunaavai || Kathan Kehan Kau Sojhee Naahee Jo Pekhai Tis Ban Aavai ||2|| Soee Jaanai Karnaihaaraa Keetaa Keaa Bechaaraa || Aapnee Gat Mit Aape Jaanai Har Aape Poor Bhanddaaraa ||3|| Aisaa Ras Amrit Man Chaakheaa Tripat Rahe Aaghaaee || Kahu Naanak Meree Aasaa Pooree Satgur Kee Sarnaaee ||4||4||*
*Meaning: It is beyond the three qualities; it remains untouched. The seekers and Siddhas do not know it. There is a chamber filled with jewels, overflowing with Ambrosial Nectar, in the Guru’s Treasury. ||1|| This thing is wonderful and amazing! It cannot be described. It is an unfathomable object, O Siblings of Destiny! ||1|| Pause || Its value cannot be estimated at all; what can anyone say about it ? By speaking and describing it, it cannot be understood; only one who sees it realizes it. ||2|| Only the Creator Lord knows it; what can any poor creature do ? Only He Himself knows His own state and extent. The Lord Himself is the treasure overflowing. ||3|| Tasting such Ambrosial Nectar, the mind remains satisfied and satiated. Says Nanak Ji, my hopes are fulfilled; I have found the Guru’s Sanctuary. ||4||4||*

ੴ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ ੴ
ੴ Waheguru Ji Ka Khalsa
Waheguru Ji Ki Fateh Ji ੴ

strong>
Website :http://goldentempleheavenonearth.com/

Instagram : https://www.instagram.com/hukamnama/

Twitter : @golden_temple_

Facebook
Page :golden temple live kirtan https://m.facebook.com/goldentemplelivekirtan.hukamnama/
Hukamnama https://m.facebook.com/goldentemplehukamnama/
Group :– Golden temple heaven on earth
https://www.facebook.com/groups/GoldenTemple.HeavenOnEarth/

Mobile Application
Android : http://bit.ly/2G1pj1V
Apple :
Golden Temple Live Kirtan by jotsimran singh dua
https://appsto.re/in/SvF4-.i
Watsapp Group : http://bit.ly/2G6T8hq

Send Your Suggestions And Articles Contact contact@goldentempleheavenonearth.com