No comments yet

Hukamnama anad Chandoa Sahib ji 13th January 2019

Amrit wele da mukhwakh shri Harmandar sahib amritsar sahib ji, Ang- 611,
13- January -2019

ਸੋਰਠਿ ਮਹਲਾ ੫ ॥ ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥ ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥੧॥ ਪ੍ਰਭ ਬਾਣੀ ਸਬਦੁ ਸੁਭਾਖਿਆ ॥ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥ ਰਹਾਉ ॥ ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥ ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥੨॥ ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥ ਜਰਾ ਮਰਾ ਤਾਪੁ ਸਭੁ ਨਾਠਾ ਗੁਣ ਗੋਬਿੰਦ ਨਿਤ ਗਾਵਹੁ ॥੩॥ ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥ ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥੪॥੧੧॥ {ਪੰਨਾ 611}

ਪਦਅਰਥ: ਕਰਿ = ਕਰ ਕੇ। ਸਿਮਰਿ = ਸਿਮਰ ਕੇ। ਅਰੋਗਾ = ਨਰੋਏ। ਕੋਟਿ = ਕ੍ਰੋੜਾਂ। ਬਿਘਨ = (ਜ਼ਿੰਦਗੀ ਦੇ ਰਾਹ ਵਿਚ) ਰੁਕਾਵਟਾਂ। ਪ੍ਰਗਟੇ = ਉੱਘੜ ਪੈਂਦੇ ਹਨ। ਭਲੇ ਸੰਜੋਗਾ = ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ।੧।

ਪ੍ਰਭ ਬਾਣੀ = ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ। ਸੁਭਾਖਿਆ = ਸੋਹਣਾ ਉਚਾਰਿਆ ਹੋਇਆ। ਭਾਈ = ਹੇ ਭਾਈ! ਤੂ = ਤੈਨੂੰ। ਗੁਰ ਪੂਰੈ = ਪੂਰੇ ਗੁਰੂ ਨੇ।ਰਾਖਿਆ = (ਜੀਵਨ = ਵਿਘਨਾਂ ਤੋਂ) ਬਚਾ ਲਿਆ।ਰਹਾਉ।

ਸਾਚਾ = ਸਦਾ ਕਾਇਮ ਰਹਿਣ ਵਾਲਾ। ਅਮਿਤਿ = {ਮਿਤਿ = ਮਾਪ, ਹੱਦ} ਜਿਸ ਦੀ ਮਿਣਤੀ ਦੱਸੀ ਨਾਹ ਜਾ ਸਕੇ। ਵਛਲ = ਪਿਆਰ ਕਰਨ ਵਾਲਾ। ਪੈਜ = ਇੱਜ਼ਤ। ਆਦਿ = ਸ਼ੁਰੂ ਤੋਂ। ਬਿਰਦੁ = ਮੁੱਢ = ਕਦੀਮਾਂ ਦਾ ਸੁਭਾਉ।੨।

ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਭੁੰਚਹੁ = ਖਾਵੋ। ਮੁਖਿ = ਮੂੰਹ ਵਿਚ। ਜਰਾ = (ਆਤਮਕ ਜੀਵਨ ਨੂੰ) ਬੁਢੇਪਾ। ਮਰਾ = ਮੌਤ। ਤਾਪੁ = ਦੁੱਖ ਕਲੇਸ਼।੩।

ਸੁਆਮੀ ਮੇਰੈ = ਮੇਰੇ ਮਾਲਕ ਨੇ। ਸਰਬ ਕਲਾ = ਸਾਰੀ ਤਾਕਤ, (‘ਕੋਟਿ ਬਿਘਨ’ ਦਾ ਟਾਕਰਾ ਕਰਨ ਲਈ) ਸਾਰੀ ਸ਼ਕਤੀ। ਬਣਿ ਆਈ = ਪੈਦਾ ਹੋ ਜਾਂਦੀ ਹੈ।ਸਗਲੇ ਜੁਗ ਅੰਤਰਿ = ਸਾਰੇ ਜੁਗਾਂ ਵਿਚ, ਸਦਾ ਹੀ। ਗੁਰ ਨਾਨਕ ਕੀ = ਹੇ ਨਾਨਕ! ਗੁਰੂ ਦੀ।੪।

ਅਰਥ: ਹੇ ਭਾਈ! ਗੁਰੂ ਨੇ ਆਪਣਾ) ਸ਼ਬਦ ਸੋਹਣਾ ਉਚਾਰਿਆ ਹੋਇਆ ਹੈ, (ਇਹ ਸ਼ਬਦ) ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਹੈ। (ਇਸ ਸ਼ਬਦ ਨੂੰ) ਸਦਾ ਗਾਂਦੇ ਰਹੋ, ਸੁਣਦੇ ਰਹੋ, ਪੜ੍ਹਦੇ ਰਹੋ, (ਜੇ ਇਹ ਉੱਦਮ ਕਰਦਾ ਰਹੇਂਗਾ, ਤਾਂ ਯਕੀਨ ਰੱਖ) ਪੂਰੇ ਗੁਰੂ ਨੇ ਤੈਨੂੰ (ਜੀਵਨ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚਾ ਲਿਆ।ਰਹਾਉ।

(ਹੇ ਭਾਈ! ਅੰਮ੍ਰਿਤ ਵੇਲੇ) ਇਸ਼ਨਾਨ ਕਰ ਕੇ, ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ (ਕਿਉਂਕਿ) ਪ੍ਰਭੂ ਦੀ ਸਰਨ ਪਿਆਂ (ਜੀਵਨ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਦੂਰ ਹੋ ਜਾਂਦੀਆਂ ਹਨ, ਤੇ, ਪ੍ਰਭੂ ਨਾਲ ਮਿਲਾਪ ਦੇ ਚੰਗੇ ਅਵਸਰ ਉੱਘੜ ਪੈਂਦੇ ਹਨ।੧।

ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਬਜ਼ੁਰਗੀ ਮਿਣੀ ਨਹੀਂ ਜਾ ਸਕਦੀ, ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ, ਉਹ ਦਇਆ ਦਾ ਸੋਮਾ ਹੈ, ਆਪਣੇ ਸੰਤਾਂ ਦੀ ਇੱਜ਼ਤ ਉਹ (ਸਦਾ ਤੋਂ ਹੀ) ਰੱਖਦਾ ਆਇਆ ਹੈ, ਆਪਣਾ ਇਹ ਮੁੱਢ-ਕਦੀਮਾਂ ਦਾ ਸੁਭਾਉ ਉਹ ਸ਼ੁਰੂ ਤੋਂ ਹੀ ਪਾਲਦਾ ਆ ਰਿਹਾ ਹੈ।੨।

ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਹ (ਆਤਮਕ) ਖ਼ੁਰਾਕ ਸਦਾ ਖਾਂਦੇ ਰਹੋ, ਹਰ ਵੇਲੇ ਆਪਣੇ ਮੂੰਹ ਵਿਚ ਪਾਂਦੇ ਰਹੋ। ਹੇ ਭਾਈ! ਗੋਬਿੰਦ ਦੇ ਗੁਣ ਸਦਾ ਗਾਂਦੇ ਰਹੋ (ਆਤਮਕ ਜੀਵਨ ਨੂੰ) ਨਾਹ ਬੁਢੇਪਾ ਆਵੇਗਾ ਨਾ ਮੌਤ ਆਵੇਗੀ, ਹਰੇਕ ਦੁੱਖ-ਕਲੇਸ਼ ਦੂਰ ਹੋ ਜਾਇਗਾ।੩।

ਹੇ ਭਾਈ! ਜਿਸ ਭੀ ਮਨੁੱਖ ਨੇ ਗੁਰੂ ਦੇ ਸ਼ਬਦ ਦਾ ਆਸਰਾ ਲੈ ਕੇ ਪ੍ਰਭੂ ਦਾ ਨਾਮ ਜਪਿਆ) ਮੇਰੇ ਮਾਲਕ ਨੇ ਉਸ ਦੀ ਅਰਦਾਸਿ ਸੁਣ ਲਈ, (ਕ੍ਰੋੜਾਂ ਵਿਘਨਾਂ ਦਾ ਟਾਕਰਾ ਕਰਨ ਲਈ ਉਸ ਦੇ ਅੰਦਰ) ਪੂਰੀ ਤਾਕਤ ਪੈਦਾ ਹੋ ਜਾਂਦੀ ਹੈ। ਹੇ ਨਾਨਕ! ਗੁਰੂ ਦੀ ਇਹ ਅਜ਼ਮਤ ਸਾਰੇ ਜੁਗਾਂ ਵਿਚ ਹੀ ਪਰਤੱਖ ਉੱਘੜ ਰਹਿੰਦੀ ਹੈ।੪।੧੧।

सोरठि महला ५ ॥ करि इसनानु सिमरि प्रभु अपना मन तन भए अरोगा ॥ कोटि बिघन लाथे प्रभ सरणा प्रगटे भले संजोगा ॥१॥ प्रभ बाणी सबदु सुभाखिआ ॥ गावहु सुणहु पड़हु नित भाई गुर पूरै तू राखिआ ॥ रहाउ ॥ साचा साहिबु अमिति वडाई भगति वछल दइआला ॥ संता की पैज रखदा आइआ आदि बिरदु प्रतिपाला ॥२॥ हरि अम्रित नामु भोजनु नित भुंचहु सरब वेला मुखि पावहु ॥ जरा मरा तापु सभु नाठा गुण गोबिंद नित गावहु ॥३॥ सुणी अरदासि सुआमी मेरै सरब कला बणि आई ॥ प्रगट भई सगले जुग अंतरि गुर नानक की वडिआई ॥४॥११॥ {पन्ना 611}

पद्अर्थ: करि = कर के। सिमरि = सिमर के। अरोगा = आरोग्य। कोटि = करोड़ों। बिघन = (जिंदगी के राह में) रुकावटें। प्रगटे = प्रकट हो जाते हैं। भले संजोगा = प्रभू मिलाप के भले अवसर।1।

प्रभ बाणी = प्रभू की सिफत सालाह की बाणी। सुभाखिआ = सुंदर उचारा हुआ। भाई = हे भाई! तू = तुझे। गुर पूरै = पूरे गुरू ने। राखिआ = (जीवन विघ्नों से) बचा लिया। रहाउ।

साचा = सदा कायम रहने वाला। पैज = इज्जत। आदि = आरम्भ से। बिरदु = प्रकृति का मूल स्वभाव।2।

अंम्रित = आत्मिक जीवन देने वाला। भुंचहु = खाओ। मुखि = मुँह में। जरा = (आत्मिक जीवन को) बुढ़ापा। मरा = मौत। तापु = दुख कलेश।3।

सुआमी मेरै = मेरे मालिक ने। सरब कला = सारी ताकत (‘कोटि बिघन’ के मुकाबले के लिए) सारी शक्ति। बणि आई = पैदा हो जाती है। सगले जुग अंतरि = सारे युगों में, सदा ही। गुर नानक की = हे नानक! गुरू की।4।

अर्थ: हे भाई! (गुरू ने अपना) शबद सुंदर उचारा हुआ है, (ये शबद) प्रभू की सिफत सालाह की बाणी है। (इस शबद को) सदा गाते रहो, सुनते रहो, पढ़ते रहो, (अगर ये उद्यम करता रहेगा, तो यकीन रख) पूरे गुरू ने तुझे (जीवन में आने वाली रुकावटों से) बचा लिया। रहाउ।

(हे भाई! अमृत वेले, प्रभात के वक्त) स्नान करके, अपने प्रभू का नाम सिमर के मन और शरीर नरोए हो जाते हैं (क्योंकि) प्रभू की शरण पड़ने से (जीवन के राह में आने वाली) करोड़ों रुकावटें दूर हो जाती हैं, और, प्रभू से मिलाप के बढ़िया अवसर प्रगट हो जाते हैं।1।

हे भाई! मालिक प्रभू सदा कायम रहने वाला है, उसकी बुजुर्गी नापी नहीं जा सकती, वह भक्ति से प्यार करने वाला है, वह दया का श्रोत है, अपने संतों की इज्जत वह (सदा ही) रखता आया है, अपना ये बिरद स्वभाव वह आरम्भ से ही पालता आ रहा है।2।

हे भाई! परमात्मा का नाम आत्मिक जीवन देने वाला है, ये (आत्मिक) खुराक खाते रहो, हर वक्त अपने मुँह में डालते रहो। हे भाई! गोबिंद के गुण सदा गाते रहो (आत्मिक जीवन को) ना बुढ़ापा आएगा ना मौत आएगी, हरेक दुख-कलेश दूर हो जाएगा।3।

हे भाई! (जिस भी मनुष्य ने गुरू के शबद का आसरा ले के प्रभू का नाम जपा) मेरे मालिक ने उसकी अरदास सुन ली, (करोड़ों विघनों से मुकाबला करने के लिए उसके अंदर) पूरी ताकत पैदा हो जाती है। हे नानक! गुरू की ये अज़मत सारे युगों में ही प्रत्यक्ष प्रगट रहती है।4।11।

Sorat’h, Fifth Mehl: 

After taking your cleansing bath, remember your God in meditation, and your mind and body shall be free of disease. 

Millions of obstacles are removed, in the Sanctuary of God, and good fortune dawns. ||1|| 

The Word of God’s Bani, and His Shabad, are the best utterances. 

So constantly sing them, listen to them, and read them, O Siblings of Destiny, and the Perfect Guru shall save you. ||Pause|| 

The glorious greatness of the True Lord is immeasurable; the Merciful Lord is the Lover of His devotees. 

He has preserved the honor of His Saints; from the very beginning of time, His Nature is to cherish them. ||2|| 

So eat the Ambrosial Name of the Lord as your food; put it into your mouth at all times. 

The pains of old age and death shall all depart, when you constantly sing the Glorious Praises of the Lord of the Universe. ||3|| 

My Lord and Master has heard my prayer, and all my affairs have been resolved. 

The glorious greatness of Guru Nanak is manifest, throughout all the ages. ||4||11|| 

Sorat’h, Fifth Mehl, Second House, Chau-Padas: 

One Universal Creator God. By The Grace Of The True Guru: 

The One God is our father; we are the children of the One God. You are our Guru. 

Listen, friends: my soul is a sacrifice, a sacrifice to You; O Lord, reveal to me the Blessed Vision of Your Darshan. ||1|| 
Listen, friends: I am a sacrifice to the dust of Your feet. 

This mind is yours, O Siblings of Destiny. ||Pause|| 

I wash your feet, I massage and clean them; I give this mind to you. 

Listen, friends: I have come to Your Sanctuary; teach me, that I might unite with God. ||2|| 

Do not be proud; seek His Sanctuary, and accept as good all that He does. 

Listen, friends: dedicate your soul, body and your whole being to Him; thus you shall receive the Blessed Vision of His Darshan. ||3|| 

He has shown mercy to me, by the Grace of the Saints; the Lord’s Name is sweet to me. 

The Guru has shown mercy to servant Nanak; I see the casteless, immaculate Lord everywhere. ||4||1||12|| 

Send Your Suggestions And Articles Contact contact@goldentempleheavenonearth.com