No comments yet

Hukamnama and Chandoa Sahib ji 27th June 2019

AMRIT VELE DA HUKAMNAMA SRI DARBAR SAHIB SRI AMRITSAR, ANG 905, 27-Jun-2019

ਰਾਮਕਲੀ ਮਹਲਾ ੧ ॥
ਅੰਤਰਿ ਉਤਭੁਜੁ ਅਵਰੁ ਨ ਕੋਈ ॥ ਜੋ ਕਹੀਐ ਸੋ ਪ੍ਰਭ ਤੇ ਹੋਈ ॥ ਜੁਗਹ ਜੁਗੰਤਰਿ ਸਾਹਿਬੁ ਸਚੁ ਸੋਈ ॥ ਉਤਪਤਿ ਪਰਲਉ ਅਵਰੁ ਨ ਕੋਈ ॥੧॥ ਐਸਾ ਮੇਰਾ ਠਾਕੁਰੁ ਗਹਿਰ ਗੰਭੀਰੁ ॥ ਜਿਨਿ ਜਪਿਆ ਤਿਨ ਹੀ ਸੁਖੁ ਪਾਇਆ ਹਰਿ ਕੈ ਨਾਮਿ ਨ ਲਗੈ ਜਮ ਤੀਰੁ ॥੧॥ ਰਹਾਉ ॥ ਨਾਮੁ ਰਤਨੁ ਹੀਰਾ ਨਿਰਮੋਲੁ ॥ ਸਾਚਾ ਸਾਹਿਬੁ ਅਮਰੁ ਅਤੋਲੁ ॥ ਜਿਹਵਾ ਸੂਚੀ ਸਾਚਾ ਬੋਲੁ ॥ ਘਰਿ ਦਰਿ ਸਾਚਾ ਨਾਹੀ ਰੋਲੁ ॥੨॥ ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ ॥ ਨਾਮੁ ਬਿਸਾਰਿ ਪਚਹਿ ਅਭਿਮਾਨੁ ॥ ਨਾਮ ਬਿਨਾ ਕਿਆ ਗਿਆਨ ਧਿਆਨੁ ॥ ਗੁਰਮੁਖਿ ਪਾਵਹਿ ਦਰਗਹਿ ਮਾਨੁ ॥੩॥

रामकली महला १ ॥
अंतरि उतभुजु अवरु न कोई ॥ जो कहीऐ सो प्रभ ते होई ॥ जुगह जुगंतरि साहिबु सचु सोई ॥ उतपति परलउ अवरु न कोई ॥१॥ ऐसा मेरा ठाकुरु गहिर ग्मभीरु ॥ जिनि जपिआ तिन ही सुखु पाइआ हरि कै नामि न लगै जम तीरु ॥१॥ रहाउ ॥ नामु रतनु हीरा निरमोलु ॥ साचा साहिबु अमरु अतोलु ॥ जिहवा सूची साचा बोलु ॥ घरि दरि साचा नाही रोलु ॥२॥ इकि बन महि बैसहि डूगरि असथानु ॥ नामु बिसारि पचहि अभिमानु ॥ नाम बिना किआ गिआन धिआनु ॥ गुरमुखि पावहि दरगहि मानु ॥३॥

Raamkalee, First Mehl:
The created Universe emanated from within You; there is no other at all. Whatever is said to be, is from You, O God. He is the True Lord and Master, throughout the ages. Creation and destruction do not come from anyone else. ||1|| Such is my Lord and Master, profound and unfathomable. Whoever meditates on Him, finds peace. The arrow of the Messenger of Death does not strike one who has the Name of the Lord. ||1||Pause|| The Naam, the Name of the Lord, is a priceless jewel, a diamond. The True Lord Master is immortal and immeasurable. That tongue which chants the True Name is pure. The True Lord is in the home of the self; there is no doubt about it. ||2|| Some sit in the forests, and some make their home in the mountains. Forgetting the Naam, they rot away in egotistical pride. Without the Naam, what is the use of spiritual wisdom and meditation? The Gurmukhs are honored in the Court of the Lord. ||3||

ਅੰਤਰਿ = ਪਰਮਾਤਮਾ ਦੇ ਹੀ ਅੰਦਰ। ਉਤਭੁਜ = (ਸ੍ਰਿਸ਼ਟੀ ਦੀ) ਉਤਪੱਤੀ। ਜੋ ਕਹੀਐ = ਜਿਸ ਭੀ ਚੀਜ਼ ਦਾ ਨਾਮ ਲਿਆ ਜਾਏ। ਤੇ = ਤੋਂ। ਜੁਗਹ ਜੁਗੰਤਰਿ = ਜੁਗਾਂ ਜੁਗਾਂ ਦੇ ਅੰਦਰ। ਸਚੁ = ਸਦਾ-ਥਿਰ। ਪਰਲਉ = ਨਾਸ ॥੧॥ ਗਹਿਰ = ਡੂੰਘਾ, ਜਿਸ ਦਾ ਭੇਦ ਨ ਪਾਇਆ ਜਾ ਸਕੇ। ਗੰਭੀਰੁ = ਵੱਡੇ ਜਿਗਰੇ ਵਾਲਾ। ਜਿਨਿ = ਜਿਸ (ਭੀ ਮਨੁੱਖ) ਨੇ। ਨਾਮਿ = ਨਾਮ ਦੀ ਰਾਹੀਂ। ਜਮ ਤੀਰੁ = ਜਮ ਦਾ ਤੀਰ ॥੧॥ ਨਿਰਮੋਲੁ = ਜਿਸ ਦਾ ਮੁੱਲ ਨ ਪਾਇਆ ਜਾ ਸਕੇ।ਅਮਰੁ = ਅਟੱਲ। ਜਿਹਵਾ = ਜੀਭ। ਘਰਿ ਦਰਿ = ਹਿਰਦੇ ਵਿਚ। ਰੋਲੁ = ਭੁਲੇਖਾ ॥੨॥ ਇਕਿ = ਕਈ ਬੰਦੇ। ਡੂਗਰਿ = ਪਹਾੜ ਵਿਚ। ਅਸਥਾਨੁ = ਗੁਫ਼ਾ ਆਦਿਕ ਥਾਂ (ਬਣਾ ਕੇ)। ਪਚਹਿ = ਖ਼ੁਆਰ ਹੁੰਦੇ ਹਨ। ਕਿਆ = ਵਿਅਰਥ।॥੩॥

(ਉਹ ਪਰਮਾਤਮਾ ਐਸਾ ਹੈ ਕਿ) ਸ੍ਰਿਸ਼ਟੀ ਦੀ ਉਤਪੱਤੀ (ਦੀ ਤਾਕਤ) ਉਸ ਦੇ ਆਪਣੇ ਅੰਦਰ ਹੀ ਹੈ (ਉਤਪੱਤੀ ਕਰਨ ਵਾਲਾ) ਹੋਰ ਕੋਈ ਭੀ ਨਹੀਂ ਹੈ। ਜਿਸ ਭੀ ਚੀਜ਼ ਦਾ ਨਾਮ ਲਿਆ ਜਾਏ ਉਹ ਪਰਮਾਤਮਾ ਤੋਂ ਹੀ ਪੈਦਾ ਹੋਈ ਹੈ। ਉਹੀ ਮਾਲਕ ਜੁਗਾਂ ਜੁਗਾਂ ਵਿਚ ਸਦਾ-ਥਿਰ ਚਲਿਆ ਆ ਰਿਹਾ ਹੈ। ਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਕਰਨ ਵਾਲਾ (ਉਸ ਤੋਂ ਬਿਨਾ) ਕੋਈ ਹੋਰ ਨਹੀਂ ਹੈ ॥੧॥ ਸਾਡਾ ਪਾਲਣਹਾਰ ਪ੍ਰਭੂ ਬੜਾ ਅਥਾਹ ਹੈ ਤੇ ਵੱਡੇ ਜਿਗਰੇ ਵਾਲਾ ਹੈ। ਜਿਸ ਭੀ ਮਨੁੱਖ ਨੇ (ਉਸ ਦਾ ਨਾਮ) ਜਪਿਆ ਹੈ ਉਸੇ ਨੇ ਹੀ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ। ਪਰਮਾਤਮਾ ਦੇ ਨਾਮ ਵਿਚ ਜੁੜਿਆਂ ਮੌਤ ਦਾ ਡਰ ਨਹੀਂ ਪੋਂਹਦਾ ॥੧॥ ਰਹਾਉ॥ ਪਰਮਾਤਮਾ ਦਾ ਨਾਮ (ਇਕ ਐਸਾ) ਰਤਨ ਹੈ ਹੀਰਾ ਹੈ, ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ (ਜੋ ਕਿਸੇ ਕੀਮਤ ਤੋਂ ਨਹੀਂ ਮਿਲ ਸਕਦਾ)। ਉਹ ਸਦਾ-ਥਿਰ ਰਹਿਣ ਵਾਲਾ ਮਾਲਕ ਹੈ ਉਹ ਕਦੇ ਮਰਨ ਵਾਲਾ ਨਹੀਂ ਹੈ, ਉਸ ਦੇ ਵਡੱਪਣ ਨੂੰ ਤੋਲਿਆ ਨਹੀਂ ਜਾ ਸਕਦਾ। ਜੇਹੜੀ ਜੀਭ (ਉਸ ਅਮਰ ਅਡੋਲ ਪ੍ਰਭੂ ਦੀ ਸਿਫ਼ਤ ਸਾਲਾਹ ਦਾ) ਬੋਲ ਬੋਲਦੀ ਹੈ ਉਹ ਸੁੱਚੀ ਹੈ। ਸਿਫ਼ਤ-ਸਾਲਾਹ ਕਰਨ ਵਾਲੇ ਬੰਦੇ ਨੂੰ ਅੰਦਰ ਬਾਹਰ ਹਰ ਥਾਂ ਉਹ ਸਦਾ-ਥਿਰ ਪ੍ਰਭੂ ਹੀ ਦਿੱਸਦਾ ਹੈ, ਇਸ ਬਾਰੇ ਉਸ ਨੂੰ ਕੋਈ ਭੁਲੇਖਾ ਨਹੀਂ ਲੱਗਦਾ ॥੨॥ ਅਨੇਕਾਂ ਬੰਦੇ (ਗ੍ਰਿਹਸਤ ਤਿਆਗ ਕੇ) ਜੰਗਲਾਂ ਵਿਚ ਜਾ ਬੈਠਦੇ ਹਨ, ਪਹਾੜ ਵਿਚ (ਗੁਫ਼ਾ ਆਦਿਕ) ਥਾਂ (ਬਣਾ ਕੇ) ਬੈਠਦੇ ਹਨ, (ਆਪਣੇ ਇਸ ਉੱਦਮ ਦਾ) ਮਾਣ (ਭੀ) ਕਰਦੇ ਹਨ, ਪਰ ਪਰਮਾਤਮਾ ਦਾ ਨਾਮ ਵਿਸਾਰ ਕੇ ਉਹ ਖ਼ੁਆਰ (ਹੀ) ਹੁੰਦੇ ਹਨ। ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ ਕੋਈ ਗਿਆਨ-ਚਰਚਾ ਤੇ ਕੋਈ ਸਮਾਧੀ ਕਿਸੇ ਅਰਥ ਨਹੀਂ। ਜੇਹੜੇ ਮਨੁੱਖ ਗੁਰੂ ਦੇ ਰਸਤੇ ਤੁਰਦੇ ਹਨ (ਤੇ ਨਾਮ ਜਪਦੇ ਹਨ) ਉਹ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ॥੩॥

(वह परमात्मा ऐसा है कि) सृष्टि की उत्पत्ति (की ताकत) उस के अपने अंदर ही है (उत्पत्ति करने वाला) और कोई भी नहीं है। जिस भी चीज का नाम लिया जाए वह परमात्मा से ही पैदा होती है। वोही मालिक युगों युगों में सदा-थिर चला आ रहा है। जगत की उत्पत्ति और जगत का नास करने वाला (उस के बिना और कोई नहीं है॥१॥ हमारा पालनहार प्रभु बहुत अथाह है और बड़े जिगर वाला है। जिस भी मनुख ने (उस का नाम) जपा है उसी ने ही आत्मिक आनंद प्राप्त कर लिया है। परमात्मा के नाम में जुड़ने से मौत का डर नहीं सताता॥१॥रहाउ॥ परमात्मा का नाम (एक ऐसा) रतन है हिरा है, जिस का मूल्य नहीं डाला जा सकता (जो किसी कीमत से नहीं मिल सकता)। वह सदा-थिर रहने वाला मालिक है वह कभी मर नहीं सकता, उस के बडेपन को तोला नहीं जा सकता। जो जिव्हा (उस अमर अडोल प्रभु की सिफत सलाह का) बोल बोलती है वह पवित्र है। सिफत सलाह करने वाले व्यक्ति को अंदर बाहर हर जगह वह प्रभु ही दिखता है, इस बारे में उस को कोई भ्रम नहीं लगता॥२॥ अनकों व्यक्ति (गृहस्थ त्याग कर) जंगलों में जा बैठते है, पहाड़ में (गुफा आदिक) जगह (बना के) बैठते हैं, (अपने इस उदम का) मान (भी) करते है, परन्तु परमात्मा का नाम वीसार कर वह परेशान (ही) होते हैं। परमात्मा के नाम से दूर रह कर किसी ज्ञान-चर्चा और समाधी का कोई अर्थ नहीं। जो मनुख गुरु के रास्ते पर चलते है (और नाम जपते है) वह परमात्मा की हजूरी में आदर पाते है॥३॥

( Waheguru Ji Ka Khalsa, Waheguru Ji Ki Fathe )
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

Send Your Suggestions And Articles Contact contact@goldentempleheavenonearth.com