Hukamnama and Chandoa Sahib ji 14th May 2020

🙏🌹🙏🌹🙏🌹

🌹*Please cover your head & Remove your shoes before reading Hukamnama sahib Ji*🌹

Amrit wele da mukhwakh shri Harmandar sahib amritsar sahib ji, Ang-512,
14-May-2020

ਸਲੋਕੁ ਮਃ ੩ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥ ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ ਰੋਗੁ ਤਿਸੁ ਜਾਏ ॥ ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ ॥ ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ ਗਿਆਨੀ ਜਿ ਹਉਮੈ ਮੇਟਿ ਸਮਾਏ ॥ ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥੧॥ {ਪੰਨਾ 512}
ਪਦਅਰਥ: ਬ੍ਰਹਮੁ = ਪਰਮਾਤਮਾ। ਬਿੰਦੇ = ਜਾਣੇ। ਜਿ = ਜੋ। ਸਤਿਗੁਰ ਪੁਛੈ = ਸਤਿਗੁਰੂ ਨੂੰ ਪੁੱਛੇ। ਸੰਜਮੁ = ਬੰਦਸ਼, ਪਾਬੰਦੀ, ਮਰਯਾਦਾ। ਸੰਗ੍ਰਹੈ– ਇਕੱਠੇ ਕਰੇ। ਜੁਗ = ਭਾਵ, ਮਨੁੱਖਾ ਜਨਮ {ਨੋਟ:ਕਿਸੇ ਖ਼ਾਸ ‘ਜੁਗ’ ਦਾ ਜ਼ਿਕਰ ਨਹੀਂ ਚੱਲ ਰਿਹਾ}।
ਅਰਥ: ਜੋ ਮਨੁੱਖ ਬ੍ਰਹਮ ਨੂੰ ਬਿੰਦਦਾ ਹੈ (ਪਰਮਾਤਮਾ ਨੂੰ ਪਛਾਣਦਾ ਹੈ) ਜੋ ਹਰ ਵੇਲੇ ਪਰਮਾਤਮਾ ਵਿਚ ਸੁਰਤਿ ਜੋੜਦਾ ਹੈ ਉਸ ਨੂੰ ਬ੍ਰਾਹਮਣ ਕਹਿਣਾ ਚਾਹੀਦਾ ਹੈ, (ਉਹ ਬ੍ਰਾਹਮਣ) ਸਤਿਗੁਰੂ ਦੇ ਕਹੇ ਤੇ ਤੁਰਦਾ ਹੈ ‘ਸੱਚ’ ਰੂਪ ਸੰਜਮ ਰੱਖਦਾ ਹੈ, (ਤੇ ਇਸ ਤਰ੍ਹਾਂ) ਉਸ ਦਾ ਹਉਮੈ-ਰੋਗ ਦੂਰ ਹੁੰਦਾ ਹੈ; ਉਹ ਹਰੀ ਦੇ ਗੁਣ ਗਾਉਂਦਾ ਹੈ, (ਰੱਬੀ) ਗੁਣ ਇਕੱਤ੍ਰ ਕਰਦਾ ਹੈ ਤੇ ਪਰਮ-ਜੋਤਿ ਵਿਚ ਆਪਣੀ ਆਤਮਾ ਮਿਲਾਈ ਰੱਖਦਾ ਹੈ।
ਮਨੁੱਖ ਜਨਮ ਵਿਚ ਕੋਈ ਵਿਰਲਾ ਬ੍ਰਹਮ ਨੂੰ ਜਾਣਨ ਵਾਲਾ ਹੈ ਜੋ ਹਉਮੈ ਦੂਰ ਕਰ ਕੇ ਬ੍ਰਹਮ ਵਿਚ ਜੁੜਿਆ ਰਹਿੰਦਾ ਹੈ। ਹੇ ਨਾਨਕ! ਜੋ (ਬ੍ਰਹਮਗਿਆਨੀ ਬ੍ਰਾਹਮਣ) ਹਰ ਵੇਲੇ ਨਾਮ ਸਿਮਰਦਾ ਹੈ ਉਸ ਨੂੰ ਮਿਲਿਆਂ ਸਦਾ ਸੁਖ ਮਿਲਦਾ ਹੈ।੧।
ਮਃ ੩ ॥ ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ ॥ ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥ ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ ॥ ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥ ਸਹਸਾ ਮੂਲਿ ਨ ਚੁਕਈ ਵਿਚਿ ਵਿਸਟਾ ਪਚੈ ਪਚਾਇ ॥ ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ ॥ ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ ॥੨॥ {ਪੰਨਾ 512}
ਪਦਅਰਥ: ਰਸਨਾ = ਜੀਭ ਨਾਲ। ਕਪਟਿ ਕੀਤੈ = ਕਪਟ ਕੀਤਿਆਂ {ਨੋਟ:ਲਫ਼ਜ਼ ‘ਕਪਟਿ’ ਵਿਆਕਰਣ ਅਨੁਸਾਰ ‘ਅਧਿਕਰਣ ਕਾਰਕ’ ਹੈ, ਲਫ਼ਜ਼ ‘ਕੀਤੈ’ ਭੀ ਏਸੇ ‘ਕਾਰਕ’ ਵਿਚ ਹੈ। ਅੰਗਰੇਜ਼ੀ ਵਿਚ ਇਸ ਬਨਾਵਟ ਨੂੰ Locative Absolute ਕਹੀਦਾ ਹੈ; ਸੰਸਕ੍ਰਿਤ ਵਿਚ ਇਹ ਵਿਆਕਰਣਿਕ ਬਣਤਰ ਬਹੁਤ ਮਿਲਦੀ ਹੈ, ਓਥੋਂ ਹੀ ਇਹ ਪੁਰਾਣੀ ਪੰਜਾਬੀ ਵਿਚ ਆਈ। ਸੋ ਏਥੇ ‘ਕਪਟਿ’ ਦਾ ਅਰਥ ‘ਕਪਟ ਨਾਲ’ ਕਰਨਾ ਗ਼ਲਤ ਹੈ}। ਸੁਭਾਇ = ਸੁਤੇ ਹੀ। ਪਰਬੋਧੈ = ਜਗਾਂਦਾ ਹੈ, ਉਪਦੇਸ਼ ਕਰਦਾ ਹੈ। ਸੁਆਇ = ਸੁਆਰਥ ਨਾਲ। ਇਤੁ ਕਮਾਣੈ = ਇਹ ਕਮਾਇਆਂ {ਨੋਟ:’ਇਤੁ’ ਪੜਨਾਂਵ ‘ਇਸੁ’ ਤੋਂ ਅਧਿਕਰਣ ਕਾਰਕ, ਇਕ-ਵਚਨ ਹੈ, ਜਿਵੇਂ ਉਪਰ ਲਫ਼ਜ਼ ‘ਕਪਟਿ’ ਹੈ। ‘ਕਮਾਣੈ’ ਭੀ ਏਸੇ ਕਾਰਕ ਵਿਚ ਹੈ}। ਸਹਸਾ = ਤੌਖਲਾ। ਨਾਮੋ = ਨਾਮ ਹੀ।
ਅਰਥ: ਆਪਣੇ ਮਨ ਦੇ ਪਿਛੇ ਤੁਰਨ ਵਾਲਾ ਮਨੁੱਖ ਜਾਹਲ ਹੈ, ਉਸ ਦੇ ਅੰਦਰ ਖੋਟ ਹੈ ਤੇ ਜੀਭ ਨਾਲ ਝੂਠ (ਭਾਵ, ਅੰਦਰਲੇ ਖੋਟ ਦੇ ਉਲਟ) ਬੋਲਦਾ ਹੈ (ਭਾਵ, ਅੰਦਰੋਂ ਹੋਰ ਤੇ ਬਾਹਰੋਂ ਹੋਰ) ; (ਇਸ ਤਰ੍ਹਾਂ) ਠੱਗੀ ਕੀਤਿਆਂ ਪਰਮਾਤਮਾ ਪ੍ਰਸੰਨ ਨਹੀਂ ਹੁੰਦਾ, (ਕਿਉਂਕਿ) ਉਹ ਸੁਤੇ ਹੀ (ਅਸਾਡਾ ਹਰੇਕ ਲੁਕਵਾਂ ਕੰਮ ਭੀ) ਵੇਖਦਾ ਹੈ ਤੇ (ਲੁਕਵਾਂ ਬੋਲ ਤੇ ਖ਼ਿਆਲ ਭੀ) ਸੁਣਦਾ ਹੈ। ਮਨਮੁਖ (ਆਪ) ਮਾਇਆ ਦੇ ਮੋਹ ਵਿਚ ਹੈ ਪਰ ਜਾ ਕੇ ਲੋਕਾਂ ਨੂੰ ਉਪਦੇਸ਼ ਕਰਦਾ ਹੈ, ਇਹ ਕਰਤੂਤ ਕੀਤਿਆਂ ਉਹ ਸਦਾ ਦੁੱਖ ਪਾਂਦਾ ਹੈ, ਜੰਮਦਾ ਹੈ, ਮਰਦਾ ਹੈ, ਮੁੜ ਜੰਮਦਾ ਹੈ ਮਰਦਾ ਹੈ, ਉਸ ਦਾ ਅੰਦਰਲਾ ਤੌਖਲਾ ਕਦੇ ਮਿਟਦਾ ਹੀ ਨਹੀਂ, ਉਹ ਮਾਨੋ, ਮੈਲੇ ਵਿਚ ਪਿਆ ਸੜਦਾ ਰਹਿੰਦਾ ਹੈ।
ਪਰ, ਜਿਸ ਮਨੁੱਖ ਉਤੇ ਮੇਰਾ ਮਾਲਕ ਮਿਹਰ ਕਰਦਾ ਹੈ ਉਸ ਨੂੰ ਗੁਰੂ ਦਾ ਉਪਦੇਸ਼ ਸੁਣਾਂਦਾ ਹੈ; ਉਹ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਨਾਮ ਹੀ ਗਾਉਂਦਾ ਹੈ, ਨਾਮ ਹੀ ਉਸ ਨੂੰ ਆਖ਼ਰ (ਇਸ ਸਹਸੇ ਤੋਂ) ਛੁਡਾਂਦਾ ਹੈ।੨।
ਪਉੜੀ ॥ ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ ॥ ਸਾਹਿਬੁ ਸੇਵਨ੍ਹ੍ਹਿ ਆਪਣਾ ਪੂਰੈ ਸਬਦਿ ਵੀਚਾਰਿ ॥ ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ ॥ ਹਰਿ ਕਾ ਮਹਲੁ ਤਿਨ੍ਹ੍ਹੀ ਪਾਇਆ ਜਿਨ੍ਹ੍ਹ ਹਉਮੈ ਵਿਚਹੁ ਮਾਰਿ ॥ ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ ॥੧੦॥ {ਪੰਨਾ 512}
ਪਦਅਰਥ: ਮਨਾਇਓਨੁ = ਮਨਾਇਆ ਉਸ ਨੇ। ਪੂਰੇ = ਸਰਬ ਗੁਣ = ਸੰਪੂਰਣ। ਸਬਦਿ = ਸਬਦ ਵਿਚ। ਵੀਚਾਰਿ = ਵਿਚਾਰ ਕਰਨ ਨਾਲ। ਚਾਕਰ = ਸੇਵਾ। ਮਹਲੁ = ਘਰ, ਹਜ਼ੂਰੀ। ਉਰ = ਹਿਰਦਾ।
ਅਰਥ: ਉਹ ਮਨੁੱਖ ਜਗਤ ਵਿਚ ਪੂਰੇ ਭਾਂਡੇ ਹਨ ਜਿਨ੍ਹਾਂ ਤੋਂ ਪਰਮਾਤਮਾ (ਆਪਣਾ) ਹੁਕਮ ਮਨਾਂਦਾ ਹੈ, ਉਹ ਬੰਦੇ ਪੂਰੇ ਗੁਰੂ ਦੇ ਸ਼ਬਦ ਵਿਚ ਚਿੱਤ ਜੋੜ ਕੇ ਆਪਣੇ ਮਾਲਕ ਦੀ ਬੰਦਗੀ ਕਰਦੇ ਹਨ, ਪ੍ਰਭੂ ਦੀ ਬੰਦਗੀ ਹੋ ਹੀ ਤਾਂ ਸਕਦੀ ਹੈ ਜੇ ਸੱਚੇ ਸ਼ਬਦ ਵਿਚ ਪਿਆਰ ਪਾਈਏ, (ਲਫ਼ਜ਼ੀ-ਸੱਚੇ ਸ਼ਬਦ ਵਿਚ ਪਿਆਰ ਦੀ ਰਾਹੀਂ। ਜੋ ਮਨੁੱਖ ਅੰਦਰੋਂ ਹਉਮੈ ਨੂੰ ਮਾਰਦੇ ਹਨ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਹੁੰਦੀ ਹੈ।
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਪਰੋ ਕੇ ਤੇ ਨਾਮ ਜਪ ਕੇ ਪਰਮਾਤਮਾ ਵਿਚ ਜੁੜੇ ਰਹਿੰਦੇ ਹਨ।੧੦।

सलोकु मः ३ ॥ ब्रहमु बिंदे सो ब्राहमणु कहीऐ जि अनदिनु हरि लिव लाए ॥ सतिगुर पुछै सचु संजमु कमावै हउमै रोगु तिसु जाए ॥ हरि गुण गावै गुण संग्रहै जोती जोति मिलाए ॥ इसु जुग महि को विरला ब्रहम गिआनी जि हउमै मेटि समाए ॥ नानक तिस नो मिलिआ सदा सुखु पाईऐ जि अनदिनु हरि नामु धिआए ॥१॥ {पन्ना 512}
पद्अर्थ: ब्रहमु = परमात्मा। बिंदे = जाने। जि = जो। सतिगुर पुछै = सतिगुरू को पूछे। संजमु = बंदिश, पाबंदी, मर्यादा। संग्रहै = इकट्ठा करे। जुग = भाव, मनुष्य जनम।
(नोट: किसी खास ‘जुग’ का वर्णन नहीं चल रहा)।
अर्थ: जो मनुष्य ब्रहम का पहचानता है हर वक्त परमात्मा में सुरति जोड़ता है उसको ब्राहमण कहना चाहिए, (वह ब्राहमण) सतिगुरू के कहे पर चलता है, ‘सच’ रूपी संयम रखता है, (और इस तरह) उसका अहंकार-रोग देर होता है; वह हरी के गुण गाता है, (रॅबी) गुण एकत्र करता है और परम-ज्योति में अपनी आत्मा मिलाए रखता है।
मानस जनम में कोई विरला ही है जो परमात्मा (ब्रहम) को जानता है जो अहंकार दूर करके ब्रहम में जुड़ा रहता है। हे नानक! जो (ब्रहमज्ञानी ब्राहमण) हर वक्त नाम सिमरता है उसे मिलने पर सदा सुख मिलता है।1।
मः ३ ॥ अंतरि कपटु मनमुख अगिआनी रसना झूठु बोलाइ ॥ कपटि कीतै हरि पुरखु न भीजै नित वेखै सुणै सुभाइ ॥ दूजै भाइ जाइ जगु परबोधै बिखु माइआ मोह सुआइ ॥ इतु कमाणै सदा दुखु पावै जमै मरै फिरि आवै जाइ ॥ सहसा मूलि न चुकई विचि विसटा पचै पचाइ ॥ जिस नो क्रिपा करे मेरा सुआमी तिसु गुर की सिख सुणाइ ॥ हरि नामु धिआवै हरि नामो गावै हरि नामो अंति छडाइ ॥२॥ {पन्ना 512}
पद्अर्थ: रसना = जीभ से। कपटि कीतै = कपट करने से।
(नोट: ‘कपटि’ व्याकरण के अनुसार ‘अधिकरण कारक’ है, शब्द ‘कीतै’ भी इसी ‘कारक’ में है। अंग्रेजी में इस बनावट को locative absolute कहते हैं, संस्कृत में ऐसी बनावट बहुत मिलती है, वहीं से ये पुरानी पंजाबी में आई। सो, यहाँ ‘कपटि’ के अर्थ ‘कपट से’ करना गलत है)।
सुभाइ = सोए हुए ही। परबोधै = जगाता है, उपदेश करता है। सुआइ = स्वर्थ से। इतु कमाणै = ये कमाने से।
(नोट: ‘इतु’ सर्वनाम ‘इसु’ से अधिकरण कारक, एक वचन, जैसे ऊपर शब्द ‘कपटि’ है। ‘कमाणै’ भी इसी कारक में है)।
सहसा = तौखला। नामो = नाम ही।
अर्थ: अपने मन के पीछे चलने वाला मनुष्य जाहल है, उसके अंदर खोट है और जीभ से झूठ (भाव, अंदरूनी खोट के उलट) बोलता है (भाव, अंदर से और और बाहर से और); (इस तरह) ठॅगी करने से प्रसन्न नहीं होता, (क्योंकि वह सहज ही (हमारा हरेक छुपा हुआ काम भी) ) देखता है और (छुपे हुए बोल व विचार भी) सुनता है। मनमुख (खुद) माया के मोह में है पर जा के लोगों को उपदेश करता है, ये करतूत करने से वह सदा ही दुख पाता हे।, पैदा होता है मरता है, बार बार पैदा होता है मरता है, उसके अंदर का तौखला कभी मिटता नहीं, वह मानो, गंदगी में पड़ा जलता रहता है।
पर, जिस मनुष्य पर मेरा मालिक मेहर करता है उसको गुरू का उपदेश सुनाता है; वह मनुष्य प्रभू का नाम सिमरता है, नाम ही गाता है, नाम ही उसको आखिर (इस संशय से) छुड़वाता है।2।
पउड़ी ॥ जिना हुकमु मनाइओनु ते पूरे संसारि ॥ साहिबु सेवन्हि आपणा पूरै सबदि वीचारि ॥ हरि की सेवा चाकरी सचै सबदि पिआरि ॥ हरि का महलु तिन्ही पाइआ जिन्ह हउमै विचहु मारि ॥ नानक गुरमुखि मिलि रहे जपि हरि नामा उर धारि ॥१०॥ {पन्ना 512}

Shalok, Third Mehl:

One who understands God, who lovingly centers his mind on the Lord night and day, is called a Brahmin.

Consulting the True Guru, he practices Truth and self-restraint, and he is rid of the disease of ego.

He sings the Glorious Praises of the Lord, and gathers in His Praises; his light is blended with the Light.

In this world, one who knows God is very rare; eradicating ego, he is absorbed in God.

O Nanak, meeting him, peace is obtained; night and day, he meditates on the Lord’s Name. ||1||

Third Mehl:

Within the ignorant self-willed manmukh is deception; with his tongue, he speaks lies.

Practicing deception, he does not please the Lord God, who always sees and hears with natural ease.

In the love of duality, he goes to instruct the world, but he is engrossed in the poison of Maya and attachment to pleasure.

By doing so, he suffers in constant pain; he is born and then dies, and comes and goes again and again.

His doubts do not leave him at all, and he rots away in manure.

One, unto whom my Lord Master shows His Mercy, listens to the Guru’s Teachings.

He meditates on the Lord’s Name, and sings the Lord’s Name; in the end, the Lord’s Name will deliver him. ||2||

Pauree:

Those who obey the Hukam of the Lord’s Command, are the perfect persons in the world.

They serve their Lord Master, and reflect upon the Perfect Word of the Shabad.

They serve the Lord, and love the True Word of the Shabad.

They attain the Mansion of the Lord’s Presence, as they eradicate egotism from within.

O Nanak, the Gurmukhs remain united with Him, chanting the Name of the Lord, and enshrining it within their hearts. ||10||